Authors
Claim
ਸੋਸ਼ਲ ਮੀਡੀਆ ‘ਤੇ ਕਾਮੇਡੀਅਨ ਮੁਨੱਵਰ ਫਾਰੂਕੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਨੱਵਰ ਫਾਰੂਕੀ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਮੁਆਫੀ ਮੰਗੀ।
12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ‘ਚ NCP ਅਜੀਤ ਧੜੇ ਦੇ ਨੇਤਾ ਅਤੇ ਸਲਮਾਨ ਖਾਨ ਦੇ ਕਰੀਬੀ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਬਾਬਾ ਸਿਦੀਕੀ ਬਾਂਦਰਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਕਥਿਤ ਮੈਂਬਰ ਨੇ ਫੇਸਬੁੱਕ ‘ਤੇ ਪੋਸਟ ਕਰਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਜੋ ਵੀ ਸਲਮਾਨ ਖਾਨ ਅਤੇ ਦਾਊਦ ਗੈਂਗ ਦੀ ਮਦਦ ਕਰੇਗਾ ਉਹ ਆਪਣਾ ਹਿਸਾਬ ਕਿਤਾਬ ਲਗਾ ਕੇ ਰੱਖਣ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਵੀ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਕਤਲ ਕੇਸ ਵਿੱਚ ਹੁਣ ਤੱਕ ਛੇ ਮੁਲਜ਼ਮਾਂ ਧਰਮਰਾਜ, ਸ਼ਿਵ ਕੁਮਾਰ, ਗੁਰਮੇਲ, ਜੀਸ਼ਾਨ ਅਖ਼ਤਰ, ਸ਼ੁਭਮ ਲੋਂਕਰ ਅਤੇ ਪ੍ਰਵੀਨ ਲੋਂਕਰ ਦੇ ਨਾਂ ਸਾਹਮਣੇ ਆ ਚੁੱਕੇ ਹਨ।
Fact Check/Verification
ਅਸੀਂ ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਮੁਨੱਵਰ ਫਾਰੂਕੀ ਦੇ ਸੋਸ਼ਲ ਮੀਡੀਆ ਖਾਤੇ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਇਹ ਵੀਡੀਓ 12 ਅਗਸਤ, 2024 ਨੂੰ ਫਾਰੂਕੀ ਦੇ X ਖਾਤੇ ਤੋਂ ਅੱਪਲੋਡ ਕੀਤਾ ਮਿਲਿਆ।
ਮੁਨੱਵਰ ਨੇ ਇਸ ਵੀਡੀਓ ਨੂੰ ਮਰਾਠੀ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਸੀ, ਜਿਸ ਦਾ ਹਿੰਦੀ ਅਨੁਵਾਦ ਹੈ, “ਕੋਣਕਣ ਦੇ ਲੋਕਾਂ ਨੂੰ ਬਹੁਤ ਪਿਆਰ ਅਤੇ ਮਾਫੀ”। ਇਸ ਵੀਡੀਓ ਵਿੱਚ ਮੁਨੱਵਰ ਕਹਿੰਦੇ ਨਜ਼ਰ ਆ ਰਹੇ ਹਨ, “ਦੋਸਤੋ, ਮੈਂ ਇੱਥੇ ਕੁਝ ਸਪੱਸ਼ਟ ਕਰਨ ਆਇਆ ਹਾਂ, ਕੁਝ ਸਮਾਂ ਪਹਿਲਾਂ ਇੱਕ ਸ਼ੋਅ ਸੀ ਜਿਸ ਵਿੱਚ ਚੁਟਕਲੇ ਨਹੀਂ ਕਹਾਣਗੇ ਪਰ ਕ੍ਰਾਊਡ ਵਰਕ ਹੋ ਰਿਹਾ ਸੀ, ਦਰਸ਼ਕਾਂ ਨਾਲ ਗੱਲਬਾਤ ਹੋ ਰਹੀ ਸੀ। ਉਸ ਦੇ ਕਾਰਨ ਕੋਂਕਣ ਬਾਰੇ ਕੁਝ ਸਾਹਮਣੇ ਆਇਆ ਅਤੇ ਮੈਨੂੰ ਪਤਾ ਸੀ ਕਿ ਤਲੋਜਾ ਵਿੱਚ ਬਹੁਤ ਸਾਰੇ ਕੋਂਕਣੀ ਲੋਕ ਰਹਿੰਦੇ ਹਨ ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਵੀ ਹਨ ਪਰ ਇਹ ਗੱਲ ਲੋਕਾਂ ਦੁਆਰਾ ਕਾਫੀ ਗ਼ਲਤ ਤਰੀਕੇ ਨਾਲ ਲਈ ਗਈ ਅਤੇ ਕਈ ਸੋਚਦੇ ਹਨ ਕਿ ਮੈਂ ਕੋਂਕਣ ਬਾਰੇ ਕੁਝ ਬੁਰਾ ਅਤੇ ਗ਼ਲਤ ਕਿਹਾ ਹੈ ਅਤੇ ਮੈਂ ਕੋਂਕਣ ਦਾ ਮਜ਼ਾਕ ਉਡਾਇਆ ਹੈ, ਇਸ ਲਈ ਦੋਸਤੋ ਮੇਰਾ ਇਹ ਇਰਾਦਾ ਬਿਲਕੁਲ ਨਹੀਂ ਸੀ।
ਫਾਰੂਕੀ ਨੇ ਅੱਗੇ ਕਿਹਾ, “ਮੈਂ ਅਜੇ ਵੀ ਇਹ ਕਹਿਣਾ ਚਾਹਾਂਗਾ ਕਿ ਇਹ ਕ੍ਰਾਊਡ ਵਰਕ ਦਾ ਕੰਮ ਸੀ ਅਤੇ ਉਸੇ ਸਮੇਂ ਮੇਰੇ ਮੂੰਹੋਂ ਇਹ ਗੱਲ ਨਿਕਲ ਗਈ ਪਰ ਮੈਂ ਹੁਣ ਦੇਖਿਆ ਕਿ ਕੁਝ ਲੋਕ ਬੁਰਾ ਮਹਿਸੂਸ ਕਰ ਰਹੇ ਹਨ। ਇਸ ਲਈ ਇੱਕ ਸਟੈਂਡ-ਅੱਪ ਕਾਮੇਡੀਅਨ ਹੋਣ ਦੇ ਨਾਤੇ ਮੇਰਾ ਕੰਮ ਲੋਕਾਂ ਨੂੰ ਹਸਾਉਣਾ ਹੈ, ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਠੇਸ ਪਹੁੰਚੇ। ਮੈਂ ਨਹੀਂ ਚਾਹਾਂਗਾ ਕਿ ਕੋਈ ਦੁਖੀ ਹੋਵੇ। ਮੈਂ ਆਪਣੇ ਦਿਲ ਤੋਂ ਤੁਹਾਡੇ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੇਰਾ ਦੁਖੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਮੁਆਫ਼ੀ ਮੰਗਦਾ ਹਾਂ। ਜੈ ਹਿੰਦ, ਜੈ ਮਹਾਰਾਸ਼ਟਰ”।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ, ਸਾਨੂੰ 13 ਅਗਸਤ, 2024 ਨੂੰ ਦੈਨਿਕ ਭਾਸਕਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ , ਜਿਸ ਵਿੱਚ ਦੱਸਿਆ ਗਿਆ ਸੀ ਕਿ ਮੁਨੱਵਰ ਫਾਰੂਕੀ ਨੇ ਆਪਣੇ ਇੱਕ ਸਟੈਂਡ ਅੱਪ ਕਾਮੇਡੀ ਸ਼ੋਅ ਦੌਰਾਨ ਕੋਂਕਣੀ ਭਾਈਚਾਰੇ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਿਸ ਦਾ ਕੋਂਕਣੀ ਭਾਈਚਾਰੇ ਦੇ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਵਿਰੋਧ ਤੋਂ ਬਾਅਦ ਮੁਨੱਵਰ ਨੇ ਟਵਿਟਰ ‘ਤੇ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਸੀ।
ਇਸ ਸਬੰਧ ਵਿਚ, ਸਾਨੂੰ ਕਈ ਹੋਰ ਵੈਬਸਾਈਟਾਂ ‘ਤੇ ਵੀ ਸਬੰਧਤ ਰਿਪੋਰਟਾਂ ਮਿਲੀਆਂ , ਜਿਸ ਵਿਚ ਦੱਸਿਆ ਗਿਆ ਸੀ ਕਿ ਮੁਨੱਵਰ ਫਾਰੂਕੀ ਨੇ ਕੋਂਕਣੀ ਭਾਈਚਾਰੇ ਨਾਲ ਬਦਸਲੂਕੀ ਕਰਨ ਲਈ ਮੁਆਫੀ ਮੰਗੀ ਹੈ।
Result: False
Our Sources
Video tweeted by Munawar Faruqui X account on 12th Aug 2024
Article Published by Dainik Bhaskar on 13th Aug 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।