ਐਤਵਾਰ, ਅਕਤੂਬਰ 6, 2024
ਐਤਵਾਰ, ਅਕਤੂਬਰ 6, 2024

HomeFact Checkਪੁਲਿਸ ਮੁਲਾਜ਼ਮ ਦੁਆਰਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਪੁਰਾਣੀ ਵੀਡੀਓ ਫਰਜ਼ੀ...

ਪੁਲਿਸ ਮੁਲਾਜ਼ਮ ਦੁਆਰਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਸਿੱਖ ਦੀ ਦਸਤਾਰ ਉਤਾਰਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਹ ਵੀਡੀਓ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀ ਹੈ ਜਿਸ ਤੇ ਨਿਊਜ਼ਚੈਕਰ ਪੰਜਾਬੀ ਦੁਆਰਾ ਫੈਕਟ ਚੈਕ ਕੀਤਾ ਗਿਆ ਸੀ।

ਫੇਸਬੁੱਕ ਪੇਜ ਸਿੱਖ ਨਿਊਜ਼ ਪੰਜਾਬ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹੋਰ ਬਦਲਾਅ ਚਾਹੀਦਾ ਪੰਜਾਬੀਓ ਏਨੀ ਹਿੰਮਤ ਵੱਧ ਗਈ ਬਾਈਆ ਦੀ।’

ਪੁਲਿਸ ਮੁਲਾਜ਼ਮ ਦੁਆਰਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
Courtesy: Facebook/SikhNewsPunjab

Fact Check/Verification

ਅਸੀਂ ਇਹਨਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਇਹਨਾਂ ਤਸਵੀਰਾਂ ਸਰਚ ਨੂੰ ਅਸੀਂ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਸਾਲ 2011 ਦਾ ਇੱਕ ਵੈਬਸਾਈਟ ਤੇ ਪ੍ਰਕਾਸ਼ਿਤ ਲੇਖ ਮਿਲਿਆ। ਸਿੱਖ ਮੀਡਿਆ ਵੈਬਸਾਈਟ ‘sikhnet.com’ ਦੇ ਲੇਖ ਦੇ ਮੁਤਾਬਕ ਇਹ ਘਟਨਾ 28 ਮਾਰਚ, 2011 ਦੀ ਅਤੇ ਮੋਹਾਲੀ ਦੇ ਨੇੜੇ ਪੀਸੀਏ ਸਟੇਡੀਅਮ ਦੀ ਹੈ।

ਪੁਲਿਸ ਮੁਲਾਜ਼ਮ ਦੁਆਰਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
Courtesy: Sikh Net

ਲੇਖ ਦੇ ਮੁਤਾਬਕ , ਗੈਰ ਮੁਨਾਫਾ ਸੰਗਠਨ ਯੂਨਾਈਟਿਡ ਸਿੱਖ ਨੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੇ ਵਿਰੋਧ ਵਿੱਚ ਪੰਜਾਬ ਪੁਲਿਸ ਦੇ ਖਿਲਾਫ ਮੁਹਾਲੀ ਜੁਡੀਸ਼ੀਅਲ ਮੈਜਿਸਟਰੇਟ ਅੱਗੇ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਹੋਰਾਂ ਸਮੇਤ ਤਤਕਾਲੀ ਪ੍ਰਧਾਨ ਮੰਤਰੀ, ਸੀਜੇਆਈ, ਐਨਐਚਆਰਸੀ ਨੂੰ ਵੀ ਇਸ ਮਾਮਲੇ ਵਿੱਚ ਪੱਤਰ ਲਿਖੇ ਸਨ।

ਰਿਪੋਰਟ ਮੁਤਾਬਕ ਇਹ ਘਟਨਾ 28 ਮਾਰਚ, 2011 ਦੀ ਹੈ ਜਦੋ ਮੁਹਾਲੀ ਵਿੱਚ ਕ੍ਰਿਕੇਟ ਸਟੇਡੀਅਮ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈਕੇ ਰੋਸ ਮੁਜ਼ਾਹਰਾ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਕੀਤਾ ਗਿਆ ਅਤੇ ਇੱਕ ਸਿੱਖ ਪ੍ਰਦਰਸ਼ਨਕਾਰੀ ਦੀ ਪੁਲਿਸ ਮੁਲਾਜ਼ਮ ਦੇ ਵਲੋਂ ਪੱਗ ਲਾਹ ਦਿੱਤੀ ਗਈ। ਸਾਨੂੰ ‘ਯੂ ਟਿਊਬ’ ਤੇ ਵੀ ਇਸ ਮਾਮਲੇ ਦੀ ਵੀਡੀਓ ਮਿਲੀ। ਇਸ ਵੀਡੀਓ ਨੂੰ 31 ਮਾਰਚ , 2011 ਨੂੰ ਅਪਲੋਡ ਕੀਤਾ ਗਿਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਇਕ ਹੋਰ ਲੇਖ ਮਿਲਿਆ ਜਿਸ ਮੁਤਾਬਕ , ਪ੍ਰਦਰਸ਼ਨਕਾਰੀ ਦੀ ਪੱਗ ਉਤਾਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਲੇਖ ਦੇ ਮੁਤਾਬਕ ਸਾਬਕਾ ਉਪ ਮੁੱਖ – ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਮਾਮਲੇ ਵਿੱਚ ਕਿ ਐਸਪੀ (ਜਾਸੂਸ) ਪ੍ਰੀਤਮ ਸਿੰਘ ਅਤੇ ਪੁਲਿਸ ਥਾਣੇ ਫੇਜ਼ ਅੱਠ ਦੇ ਐਸਐਚਓ (SHO) ਸਬ ਇੰਸਪੈਕਟਰ ਕੁਲਭੂਸ਼ਣ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਪੁਲਿਸ ਮੁਲਾਜ਼ਮ ਦੁਆਰਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
Courtesy: Times of India

Conclusion

ਵਾਇਰਲ ਦਾਅਵਾ ਫਰਜ਼ੀ ਹੈ। ਇਹ ਵੀਡੀਓ ਸਾਲ 2011 ਦੀ ਹੈ ਜਿਥੇ ਰੋਸ ਮੁਜ਼ਾਹਰਾ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਕੀਤਾ ਗਿਆ ਅਤੇ ਇੱਕ ਸਿੱਖ ਪ੍ਰਦਰਸ਼ਨਕਾਰੀ ਦੀ ਪੁਲਿਸ ਮੁਲਾਜ਼ਮ ਦੇ ਵਲੋਂ ਪੱਗ ਲਾਹ ਦਿੱਤੀ ਗਈ ਸੀ।

Result: False

Our Sources

Report published by Sikh Net on March 31, 2011
Report published by Times of India on March 31, 2011

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular