ਸ਼ੁੱਕਰਵਾਰ, ਜੂਨ 21, 2024
ਸ਼ੁੱਕਰਵਾਰ, ਜੂਨ 21, 2024

HomeFact Checkਪੁਰਾਣੀ ਵੀਡੀਓ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ ਜੋੜਕੇ...

ਪੁਰਾਣੀ ਵੀਡੀਓ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ ਜੋੜਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ  ਜਿਸ ਵਿੱਚ ਹਰਿਆਣਾ ਦੇ ਬਹਾਦੁਰਗੜ੍ਹ ਦੇ ਮਜ਼ਦੂਰ ਦਾਅਵਾ ਕਰ ਰਹੇ ਹਨ ਕਿ ਰੈਲੀ ਦੇ ਵਿੱਚ ਆਉਣ ਦੇ ਲਈ ਉਨ੍ਹਾਂ ਨਾਲ 350 ਰੁਪਏ ਵਿੱਚ ਸੌਦਾ ਹੋਇਆ ਸੀ। ਵੀਡਿਓ ਦੇ ਮੁਤਾਬਕ ਤਕਰੀਬਨ 118 ਵਿਅਕਤੀ ਰੈਲੀ ਵਿੱਚ ਪਹੁੰਚੇ ਸਨ। ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਆਮ ਆਦਮੀ ਪਾਰਟੀ ਦੀ ਜਿਹਾਦੀ ਸੋਚ। ਇਸ ਗਰਾਊਂਡ ਰਿਪੋਰਟ ਨੂੰ ਦੇਖੋ ਅਤੇ ਕਿਸਾਨਾਂ ਦੇ ਅੰਦੋਲਨ ਦੀ ਅਸਲ ਸੱਚਾਈ ਜਾਣੋ।”

Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ

ਅਸੀਂ ਪਾਇਆ ਕਿ ਬੀਜੇਪੀ ਯੁਵਾ ਮੋਰਚਾ ਦੇ ਅਹੁਦੇਦਾਰ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।

https://twitter.com/kapilthakur8938/status/1334317914497769472?s=19

 ਕਈ ਫੇਸਬੁੱਕ ਯੂਜ਼ਰਾਂ ਨੇ ਵੀ ਇਸ ਵੀਡੀਓ ਨੂੰ ਆਪਣੀ ਆਈਡੀ ਉੱਤੇ ਸ਼ੇਅਰ ਕੀਤਾ।

Fact check/ Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦੀ ਟੋਪੀ ਅਤੇ ਟੀਸ਼ਰਟ ਪਾਈ ਹੋਈ ਸੀ। 

ਅਸੀਂ ਟਵਿੱਟਰ ਅਡਵਾਂਸ ਸੂਰਜ ਤੇ ਕੁਝ ਕੀ ਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਟਵਿੱਟਰ ਯੂਜ਼ਰ ਦੇ ਵੱਲੋਂ  ਮਾਰਚ 29, 2018 ਨੂੰ ਅਪਲੋਡ ਮਿਲੀ। ਟਵਿੱਟਰ ਯੂਜ਼ਰ ਅੰਕੁਰ ਮਾਲਵੀਆ ਨੇ ਵੀ ਇਹ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਰੈਲੀ ਦੇ ਵਿੱਚ ਕਿਰਾਏ ਉੱਤੇ ਲੋਕ ਲੈ ਕੇ ਆਈ ਸੀ।

ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਏਐਨਆਈ ਦੀ ਇਕ ਵੀਡੀਓ ਮਿਲੀ ਜਿਸ ਵਿੱਚ ਕੁਝ ਮਜ਼ਦੂਰਾਂ ਨੂੰ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ  ਇਲਜ਼ਾਮ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਦੇ ਵਿਚ ਮਜ਼ਦੂਰ ਇਲਜਾਮ ਲਗਾਉਂਦੇ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਵਿੱਚ ਆਉਣ ਦੇ ਲਈ ਉਨ੍ਹਾਂ ਨੂੰ ਖਾਣਾ ਅਤੇ 350 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਸਰਚ ਦੌਰਾਨ ਹੀ ਸਾਨੂੰ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਦੀ ਮੈਂਬਰ ਆਰਤੀ ਦਾ ਇਕ ਟਵਿਟ ਮਿਲਿਆ ਜਿਸ ਤੇ ਉਨ੍ਹਾਂ ਨੇ ਲਿਖਿਆ,” ਇਕ ਹੋਰ ਫੇਕ ਪ੍ਰਾਪਗੰਡਾ ਦਾ ਪਰਦਾਫਾਸ਼”।

ਹਾਲਾਂਕਿ ਸਰਚ ਦੌਰਾਨ ਅਸੀਂ ਆਮ ਆਦਮੀ ਪਾਰਟੀ ਉੱਤੇ ਲੱਗੇ ਇਲਜ਼ਾਮਾਂ ਦੀ ਜਾਂਚ ਨਹੀਂ ਕਰ ਪਾਏ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਨਹੀਂ ਹੈ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ ਵਾਇਰਲ ਹੋ ਰਹੀ ਵੀਡੀਓ ਤਕਰੀਬਨ ਦੋ ਸਾਲ ਪੁਰਾਣੀ ਹੈ।

Result: Misleading

Sources

https://twitter.com/AnkurMalviya6/status/979258492451254273

https://twitter.com/aartic02/status/979300870545436672

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular