ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact Checkਕੀ Captain Amarinder Singh ਦੇ ਸਾਈਕਲ 'ਤੇ ਲੱਗਿਆ ਹੈ ਪ੍ਰਕਾਸ਼ ਸਿੰਘ ਬਾਦਲ...

ਕੀ Captain Amarinder Singh ਦੇ ਸਾਈਕਲ ‘ਤੇ ਲੱਗਿਆ ਹੈ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਸਾਈਕਲ ਤੇ ਬੈਠਿਆਂ ਦੇਖਿਆ ਜਾ ਸਕਦਾ ਹੈ ਅਤੇ ਸਾਈਕਲ ਦੇ ਉੱਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ ਲੱਗਿਆ ਹੋਇਆ ਹੈ। ਤਸਵੀਰ ਦੇ ਵਿੱਚ ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਨੂੰ ਵੀ ਦੇਖਿਆ ਜਾ ਸਕਦਾ ਹੈ।

ਫੇਸਬੁੱਕ ਪੇਜ “World Punjab TV” ਨੇ ਵਾਇਰਲ ਤਸਵਰੀ ਸ਼ੇਅਰ ਕਰਦਿਆਂ ਲਿਖਿਆ, “ਇਹ ਲਾਲ ਗੋਲ ਚੱਕਰ ਵਿੱਚ ਕੀ ਹੈ ? ਕਿਸੇ ਨੇ ਐਡਿਟ ਕੀਤੀ ਹੈ ਜਾਂ ਅਸਲੀ ਹੈ।” ਇਸ ਪੋਸਟ ਨੂੰ ਹੁਣ ਤਕ 140 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

Captain Amarinder Singh ਦੇ ਸਾਈਕਲ 'ਤੇ ਲੱਗਿਆ ਹੈ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ
Courtesy: Facebook/WorldPunjabiTV

ਅਸੀਂ ਪਾਇਆ ਕਿ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕਈ ਫੇਸਬੁੱਕ ਪੇਜਾਂ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਸੀ।

Captain Amarinder Singh ਦੇ ਸਾਈਕਲ 'ਤੇ ਲੱਗਿਆ ਹੈ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ
Courtesy: Facebook/AkaliYodhe

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਵਾਇਰਲ ਤਸਵੀਰ ਨੂੰ ਖੰਗਾਲਿਆ।

ਸਾਨੂੰ ਆਪਣੀ ਸਰਚ ਦੇ ਦੌਰਾਨ ਵਾਇਰਲ ਹੋ ਰਹੀ ਤਸਵੀਰ ਮੀਡਿਆ ਵੈਬਸਾਈਟ mid-day.com ਤੇ ਵਾਇਰਲ ਹੋ ਰਹੀ ਤਸਵੀਰ ਮਿਲੀ। ਮਿਡ ਦੇ ਦੁਆਰਾ ਪ੍ਰਕਸ਼ਿਤ ਆਰਟੀਕਲ ਦੇ ਵਿੱਚ ਤਸਵੀਰ ਵਿੱਚ ਅਸੀਂ ਪਾਇਆ ਕਿ ਸਾਈਕਲ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ ਨਹੀਂ ਲੱਗਿਆ ਹੋਇਆ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਤਸਵੀਰ ਦੇ ਨਾਲ ਪ੍ਰਕਾਸ਼ਿਤ ਕੈਪਸ਼ਨ ਦੇ ਮੁਤਾਬਕ,”ਅਮਰਿੰਦਰ ਸਿੰਘ ਆਪਣੇ ਫੌਜ਼ ਦੇ ਦਿਨਾਂ ਵਿੱਚ ਸਾਈਕਲ ਪੋਲੋ ਖੇਡਦੇ ਸਨ ਅਤੇ ਕਸਰਤ ਕਰਨ ਦੇ ਲਈ ਉਹ ਨਵੇਂ ਇਲੈਕਟ੍ਰਿਕ ਸਾਈਕਲ ‘ਤੇ ਹੱਥ ਅਜ਼ਮਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਵਿਸ਼ਵ ਹਾਰਟ ਦਿਵਸ ਦੇ ਮੌਕੇ ਤੇ ਸ਼ੇਅਰ ਕੀਤੀ ਗਈ ਸੀ।

Captain Amarinder Singh ਦੇ ਸਾਈਕਲ 'ਤੇ ਲੱਗਿਆ ਹੈ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ
Courtesy: MidDay

ਏਬੀਪੀ ਲਾਈਵ ਨੇ ਵੀ ਇਸ ਤਸਵੀਰ ਨੂੰ ਜੂਨ 3, 2019 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਕੀਤਾ ਸੀ।

Captain Amarinder Singh ਦੇ ਸਾਈਕਲ 'ਤੇ ਲੱਗਿਆ ਹੈ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ
Courtesy: ABP Sanjha

ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ਤੇ ਇਸ ਤਸਵੀਰ ਨੂੰ ਸਿਤੰਬਰ 29 , 2018 ਨੂੰ ਅਪਲੋਡ ਕਰਦਿਆਂ ਵਿਸ਼ਵ ਹਾਰਟ ਦਿਵਸ ਤੇ ਸਾਈਕਲ ਚਲਾਉਣ ਦਾ ਉਪਦੇਸ਼ ਦਿੱਤਾ ਸੀ।

ਤੁਸੀਂ ਨੀਚੇ ਦਿੱਤੀ ਗਈ ਤਸਵੀਰ ਦੇ ਕੋਲਾਜ਼ ਵਿੱਚ ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਵਿੱਚ ਅੰਤਰ ਦੇਖ ਸਕਦੇ ਹੋ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ ਨਹੀਂ ਲੱਗਿਆ ਹੋਇਆ ਹੈ। ਵਾਇਰਲ ਤਸਵੀਰ ਨੂੰ ਗੁੰਮਰਾਹਕੁੰਨ ਤਰੀਕੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Manipulated

Our Sources

Mid Day: https://www.mid-day.com/news/india-news/photo/Amarinder-Singh–Rare-photos-of-the-77-year-old-royal-Chief-Minister-of-Punjab-42324/8

ABP Live: https://punjabi.abplive.com/health/world-bicycle-day-know-the-benefits-of-cycling-478094

Twitter/CaptAmarinderSingh: https://twitter.com/capt_amarinder/status/1046024021232431104

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular