ਸੋਮਵਾਰ, ਨਵੰਬਰ 4, 2024
ਸੋਮਵਾਰ, ਨਵੰਬਰ 4, 2024

HomeFact Check2019 ਵਿੱਚ ਆਰਟੀਕਲ 370 ਦੇ ਖ਼ਿਲਾਫ਼ ਹੋਏ ਪ੍ਰਦਰਸ਼ਨ ਨੂੰ ਕਿਸਾਨ ਅੰਦੋਲਨ ਨਾਲ...

2019 ਵਿੱਚ ਆਰਟੀਕਲ 370 ਦੇ ਖ਼ਿਲਾਫ਼ ਹੋਏ ਪ੍ਰਦਰਸ਼ਨ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਕੁਝ ਸੋਸ਼ਲ ਮੀਡੀਆ ਯੂਜ਼ਰਾਂ ਦੇ ਵੱਲੋਂ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ  ਜਿਸ ਵਿੱਚ ਕੁਝ ਵਿਅਕਤੀਆਂ ਦੇ ਹੱਥ ਵਿਚ ਪੋਸਟਰ ਫੜਿਆ ਦੇਖਿਆ ਜਾ ਸਕਦਾ ਹੈ ਜਿਸ ਉੱਤੇ ਲਿਖਿਆ ਹੋਇਆ ਹੈ ਆਰਟੀਕਲ 370 ਅਤੇ ਆਰਟੀਕਲ 35 A ਨੂੰ ਬਹਾਲ ਕਰੋ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ।

ਸੋਸ਼ਲ ਮੀਡੀਆ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,” ਕਿਸਾਨ ਕਸ਼ਮੀਰ ਵਿੱਚ ਆਰਟੀਕਲ 370 ਅਤੇ  35A ਦੀ ਮੁਡ਼ ਬਹਾਲੀ ਦੀ ਮੰਗ ਕਰ ਰਹੇ ਹਨ”

https://www.facebook.com/GrowingIndia/posts/10157999351133531

ਸ਼ੈਫਾਲੀ ਵੈਦਿਆ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਇਹ ਕਿਸ ਤਰ੍ਹਾਂ ਦੇ ਕਿਸਾਨ ਹਨ ਜੋ ਇਮਰਾਨ ਖ਼ਾਨ ਨੂੰ ਆਪਣਾ ਭਰਾ   ਦੱਸਦੇ ਹਨ,  ਭਾਰਤ ਮਾਤਾ ਦੀ ਜੈ ਕਹਿਣ ਤੋਂ ਇਨਕਾਰ ਕਰਦੇ ਹਨ ਅਤੇ ਆਰਟੀਕਲ ਦੀ ਬਹਾਲੀ ਮੰਗ ਰਹੇ ਹਨ?

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

https://www.facebook.com/therightsidepage/posts/783851399139988

Fact check/ Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਨਹੀਂ ਮਿਲੀ।

ਹੁਣ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਇਸ ਤਸਵੀਰ ਦੀ ਅਸਲ ਸੱਚਾਈ ਨੂੰ ਤਲਾਸ਼ਨਾ ਸ਼ੁਰੂ ਕੀਤਾ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫੇਸਬੁੱਕ ਪੇਜ ਤੇ ਉੱਤੇ ਮਿਲੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫੇਸਬੁੱਕ ਪੇਜ ਤੇ ਇਸ ਤਸਵੀਰ ਨੂੰ 8 ਅਗਸਤ 2019  ਨੂੰ ਅਪਲੋਡ ਕੀਤਾ ਗਿਆ ਸੀ। ਇਸ ਤਸਵੀਰ ਦੇ ਵਿੱਚ ਵੀ ਉਨ੍ਹਾਂ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ।

https://www.facebook.com/sadaheadofficefgs/photos/a.903204816455302/2140472716061833/

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਸਾਲ 2019 ਵਿੱਚ ਅਪਲੋਡ ਕੀਤੀ ਗਈ ਸੀ।

Result: Misleading

Sources

https://www.facebook.com/sadaheadofficefgs/photos/a.903204816455302/2140472716061833/?type=3

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular