ਵੀਰਵਾਰ, ਮਈ 2, 2024
ਵੀਰਵਾਰ, ਮਈ 2, 2024

HomeFact Checkਕੀ ਆਪਣੇ ਬੱਚੇ ਨੂੰ ਫਰਿਜ਼ ਵਿੱਚ ਰੱਖਕੇ ਭੁੱਲ ਗਈ ਮਾਂ?

ਕੀ ਆਪਣੇ ਬੱਚੇ ਨੂੰ ਫਰਿਜ਼ ਵਿੱਚ ਰੱਖਕੇ ਭੁੱਲ ਗਈ ਮਾਂ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਫੋਨ ‘ਤੇ ਇੰਨੀ ਰੁੱਝੀ ਹੋਈ ਹੈ ਕਿ ਆਪਣੇ ਮਾਸੂਮ ਬੱਚੇ ਨੂੰ ਫਰਿੱਜ ‘ਚ ਰੱਖ ਦਿੰਦੀ ਹੈ। ਵੀਡੀਓ ਨੂੰ ਅਸਲ ਦੱਸਦਿਆਂ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਔਰਤ ਫੋਨ ਦੀ ਵਰਤੋਂ ਕਰਦੇ ਹੋਏ ਘਰ ਦੇ ਕੰਮ ‘ਚ ਲੱਗੀ ਹੋਈ ਹੈ। ਇਸ ਦੌਰਾਨ ਉਸ ਦਾ ਛੋਟਾ ਬੱਚਾ ਵੀ ਉਸ ਦੇ ਨੇੜੇ ਖੇਡ ਰਿਹਾ ਹੁੰਦਾ ਹੈ। ਔਰਤ ਸਬਜ਼ੀ ਕੱਟਦੇ ਕੱਟਦੇ ਬੱਚੇ ਦੇ ਕੋਲ ਬੈਠ ਕੇ ਫ਼ੋਨ ‘ਤੇ ਗੱਲ ਕਰ ਰਹੀ ਹੈ ਤੇ ਫੋਨ ‘ਤੇ ਗੱਲ ਕਰਦੇ ਸਮੇਂ ਆਪਣੇ ਬੱਚੇ ਨੂੰ ਚੁੱਕ ਕੇ ਸਬਜ਼ੀ ਦੀ ਬਜਾਏ ਫਰਿੱਜ ‘ਚ ਰੱਖ ਦਿੰਦੀ ਹੈ।

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੋਰਾਨ ਸਾਨੂੰ ਇਹ ਵੀਡੀਓ Rishinetha art’s ਨਾਮ ਦੇ ਯੂਟਿਊਬ ਚੈਨਲ ‘ਤੇ 5 ਅਪ੍ਰੈਲ, 2024 ਨੂੰ ਅਪਲੋਡ ਕੀਤਾ ਮਿਲਿਆ। ਵੀਡੀਓ ਦੇ ਅਖੀਰ ਵਿੱਚ ਦਿੱਤੇ ਗਏ ਡਿਸਕਰਪਸ਼ਨ ਦੇ ਮੁਤਾਬਕ ਵੀਡੀਓ ਮਨੋਰੰਜਨ ਤੇ ਜਾਗਰੂਕ ਕਰਨ ਦੇ ਲਈ ਬਣਾਈ ਗਈ ਹੈ।

ਸਾਨੂੰ ਇਹ ਵੀਡੀਓ ਫੇਸਬੁੱਕ ਪੇਜ ‘IdeasFactory‘ ਦੁਆਰਾ ਵੀ ਅਪ੍ਰੈਲ 6, 2024 ਨੂੰ ਅਪਲੋਡ ਮਿਲੀ। ਇਸ ਵੀਡੀਓ ਦੇ ਵੀ ਅਖੀਰ ਵਿੱਚ ਦਿੱਤੇ ਗਏ ਡਿਸਕਰਪਸ਼ਨ ਦੇ ਮੁਤਾਬਕ ਵੀਡੀਓ ਮਨੋਰੰਜਨ ਤੇ ਜਾਗਰੂਕ ਕਰਨ ਦੇ ਲਈ ਬਣਾਈ ਗਈ ਹੈ।

ਸਾਨੂੰ ਇਸ ਫੇਸਬੁੱਕ ਪੇਜ ਤੇ ਕਈ ਹੋਰ ਵੀਡੀਓ ਮਿਲੀਆਂ। ਇਹਨਾਂ ਵੀਡੀਓ ਦੇ ਵਿੱਚ ਹੁਬੂਹੁ ਕਲਾਕਾਰਾਂ ਨੂੰ ਦੇਖਿਆ ਜਾ ਸਕਦਾ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਇਸ ਪੇਜ ਦੇ ਐਡਮਿਨ ਨੂੰ ਸੰਪਰਕ ਕੀਤਾ। ਸੰਪਰਕ ਹੁੰਦਿਆਂ ਹੀ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰ ਸੱਚ ਮੰਨਦਿਆਂ ਸ਼ੇਅਰ ਕਰ ਰਹੇ ਹਨ।

Result: Missing Context

Our Sources

Video uploaded on Idea Factory, Dated April 6, 2024
Video uploaded on Rishinetha art’s, Dated April 4, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular