ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਮੋਰੋਕੋ ਵਿੱਚ ਆਏ ਭੁਚਾਲ ਦੀ ਹੈ ਇਹ ਵੀਡੀਓ?

ਮੋਰੋਕੋ ਵਿੱਚ ਆਏ ਭੁਚਾਲ ਦੀ ਹੈ ਇਹ ਵੀਡੀਓ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਮੋਰੋਕੋ ਵਿੱਚ ਆਏ ਭੁਚਾਲ ਦੌਰਾਨ ਢਹਿਢੇਰੀ ਹੋਈ ਇਮਾਰਤ ਦੀ ਵੀਡੀਓ

Fact
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੱਕੋ ਦੇ ਕੈਸਾਬਲਾਂਕਾ ਦੇ ਸਬਾਟਾ ਦਾ ਹੈ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ।

ਐਤਵਾਰ ਰਾਤ ਨੂੰ ਮੋਰੋਕੋ ਵਿੱਚ ਆਏ ਭੂਚਾਲ ਵਿੱਚ ਘੱਟੋ ਘੱਟ 2,122 ਲੋਕਾਂ ਦੀ ਮੌਤ ਹੋ ਗਈ ਹੈ। 2,400 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਬਹੁਤ ਗੰਭੀਰ ਹੈ। ਇਸ ਵਿਚਾਲੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਿਲਡਿੰਗ ਨੂੰ ਡਿਗਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੋਰੋਕੋ ਵਿੱਚ ਆਏ ਭੁਚਾਲ ਦੀ ਹੈ।

ਮੀਡਿਆ ਅਦਾਰਾ ਜਗਬਾਣੀ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਭੂਚਾਲ ਨੇ ਕੰਬਣ ਲਾ ‘ਤੀ ਧਰਤੀ, ਜਾਨਾਂ ਬੱਚਾ ਭੱਜਦੇ ਲੋਕਾਂ ‘ਤੇ ਡਿੱਗੀਆਂ ਇਮਾਰਤਾਂ, ਸੈਂਕੜੇ ਮੌਤਾਂ, ਦੇਖੋ ਲਾਈਵ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ Yandex ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ‘ਤੇ ਅਪਲੋਡ ਮਿਲਿਆ। ਸਭ ਤੋਂ ਪੁਰਾਣੇ ਪੋਸਟ ਸਾਨੂੰ ਅਗਸਤ 2020 ਦੇ ਮਿਲੇ। ਇੰਸਟਾਗ੍ਰਾਮ ਅਕਾਊਂਟ “Samya2229” ਨੇ ਇਹ ਵੀਡੀਓ ਸਾਂਝਾ ਕਰਦਿਆਂ ਅਰਬੀ ਭਾਸ਼ਾ ਵਿਚ ਕੈਪਸ਼ਨ ਲਿਖਿਆ ਸੀ। ਇਸ ਪੋਸਟ ਤੋਂ ਸਪਸ਼ਟ ਹੋ ਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲ ਹੀ ਵਿੱਚ ਮੋਰੋਕੋ ਮੋਰੱਕੋ ਵਿਚ ਆਏ ਭੁਚਾਲ ਦਾ ਨਹੀਂ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Instagram will load in the frontend.

ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਤੇ ਗੂਗਲ ਵਿਚ ਟਾਈਮਲਾਈਨ ਟੂਲ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ www.alnas.fr ਦੀ 7 ਅਗਸਤ 2020 ਦੀ ਇੱਕ ਖਬਰ ਮਿਲੀ। ਖਬਰ ਵਿਚ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਰੱਕੋ ਦੇ ਕੈਸਾਬਲਾਂਕਾ ਦੇ ਸਬਾਟਾ ਦਾ ਹੈ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਜਾਂਦੀ ਹੈ।

Courtesy: Alnas

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਪੋਸਟ ਗੁੰਮਰਾਹਕੁ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੱਕੋ ਦੇ ਕੈਸਾਬਲਾਂਕਾ ਦੇ ਸਬਾਟਾ ਦਾ ਹੈ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ।

Result: Missing Context

Our Sources

Media report published by Alnas on July 7, 2020
Instagram video uploaded by Samya299 on July 7,2020

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular