ਸ਼ੁੱਕਰਵਾਰ, ਜੂਨ 21, 2024
ਸ਼ੁੱਕਰਵਾਰ, ਜੂਨ 21, 2024

HomeFact Checkਕਤਲ ਕੇਸ ਵਿਚ ਗ੍ਰਿਫਤਾਰ ਨੌਜਵਾਨ ਦੀ ਤਸਵੀਰ ਨੂੰ ਬਲਬੀਰ ਰਾਜੇਵਾਲ ਨਾਲ ਜੋੜਕੇ...

ਕਤਲ ਕੇਸ ਵਿਚ ਗ੍ਰਿਫਤਾਰ ਨੌਜਵਾਨ ਦੀ ਤਸਵੀਰ ਨੂੰ ਬਲਬੀਰ ਰਾਜੇਵਾਲ ਨਾਲ ਜੋੜਕੇ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਪੁਲਿਸ ਨੂੰ ਇਕ ਮੁਲਜ਼ਮ ਦੇ ਨਾਲ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ  ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੂੰ ਸਵਾਲ ਕਰਨ ਵਾਲਾ ਨੌਜਵਾਨ ਅੱਜ ਫੜਿਆ ਗਿਆ।

ਵਾਇਰਲ ਹੋ ਰਹੀ ਤਸਵੀਰ ਉਨ੍ਹਾਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸਵਾਲ ਕੀਤਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਤਸਵੀਰ

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ‘ਸਿਮਰਪ੍ਰੀਤ ਸਿੰਘ’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੂੰ ਸਵਾਲ ਕਰਨ ਵਾਲਾ ਨੌਜਵਾਨ ਅੱਜ ਫੜਿਆ ਗਿਆ।” ਹਾਲਾਂਕਿ ਬਾਅਦ ਇਕ ਯੂਜ਼ਰ ਨੇ ਇਸ ਤਸਵੀਰ ਨੂੰ ਡਿਲੀਟ ਕਰ ਦਿੱਤਾ।

ਤਸਵੀਰ

Fact Check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਤਸਵੀਰ ਫ਼ਿਰੋਜ਼ਪੁਰ ਪੁਲਿਸ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੇ ਅਪਲੋਡ ਮਿਲੀ।

ਕੈਪਸ਼ਨ ਦੇ ਮੁਤਾਬਕ ਫ਼ਿਰੋਜ਼ਪੁਰ ਪੁਲੀਸ ਦੇ ਥਾਣਾ ਘੱਲਖੁਰਦ ਦੀ ਪੁਲਸ ਟੀਮ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਕੁਝ ਘੰਟਿਆਂ ਵਿੱਚ ਸੁਲਝਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

ਕੈਪਸ਼ਨ ਦੇ ਮੁਤਾਬਕ ਫ਼ਿਰੋਜ਼ਪੁਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਦੇ ਮਾਮਲੇ ਵਿੱਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਫ਼ਿਰੋਜ਼ਪੁਰ ਪੁਲਿਸ ਵੱਲੋਂ ਅਪਲੋਡ ਟਵਿੱਟਰ ਪੋਸਟ ਨੂੰ ਤੁਸੀਂ ਨੀਚੇ ਦੇਖ ਸਕਦੇ ਹੋ।

ਫ਼ਿਰੋਜ਼ਪੁਰ ਪੁਲਿਸ ਨੇ ਆਪਣੇ ਅਧਿਕਾਰਿਕ ਫੇਸਬੁੱਕ ਹੈਂਡਲ ਤੇ ਵੀ ਇਸ ਤਸਵੀਰ ਨੂੰ ਅਪਲੋਡ ਕੀਤਾ।

ਤਸਵੀਰ

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਬਾਰੇ ਵਿਚ ਹੋਰ ਜਾਣਕਾਰੀ ਪ੍ਰਾਪਤ ਕਰਨ ਦਿੱਲੀ ਗੂਗਲ ਤੇ ਕੁਝ ਕੀ ਬੜ ਦੇ ਜ਼ਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਏਬੀਪੀ ਲਾਈਵ ਵੱਲੋਂ ਪ੍ਰਕਾਸ਼ਤ ਇਕ ਮੀਡੀਆ ਰਿਪੋਰਟ ਮਿਲੀ।

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਰਿਪੋਰਟ ਦੇ ਮੁਤਾਬਕ, ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਕ ਵਿਅਕਤੀ ਨੂੰ ਨਹਿਰ ਵਿੱਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮ੍ਰਿਤਕ ਦੀ ਸ਼ਨਾਖਤ ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈਕੇ ਦੇ ਲਖਵੀਰ ਸਿੰਘ ਵਜੋਂ ਹੋਈ ਜਿਸ ਵਿੱਚ ਪੁਲਿਸ ਨੇ ਸੁਖਦੀਪ ਸਿੰਘ ਵਾਸੀ ਵਾੜਾ ਭਾਈਕੇ ਨੂੰ ਗ੍ਰਿਫ਼ਤਾਰ ਕਰ ਲਿਆ।

ਤਸਵੀਰ

ਇਸ ਮਾਮਲੇ ਨੂੰ ਲੈ ਕੇ ਸਾਨੂੰ ਫ਼ਿਰੋਜ਼ਪੁਰ ਪੁਲੀਸ ਦੇ ਥਾਣੇਦਾਰ  ਅਭਿਨਵ ਚੌਹਾਨ ਦਾ ਬਿਆਨ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਬੇਟੇ ਸੰਦੀਪ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਪਿਤਾ ਪਿੰਡ ਦੌੜ ਜ਼ਿਲ੍ਹਾ ਫ਼ਰੀਦਕੋਟ ਵਿੱਚ ਘੋੜੇ ਟਰਾਲੇ ਦੇ ਡਰਾਈਵਰ ਲੱਗੇ ਹੋਏ ਸਨ ਅਤੇ ਬੀਤੇ ਦਿਨ ਸੁਰਜੀਤ ਸਿੰਘ ਮੋਟਰਸਾਈਕਲ ਤੇ ਉਨ੍ਹਾਂ ਦੇ ਘਰ ਆਇਆ ਤੇ ਉਸ ਦੇ ਪਿਤਾ ਲਖਵੀਰ ਸਿੰਘ ਨੂੰ ਕਹਿਣ ਲੱਗਾ ਕਿ ਟਰਾਲੇ ਦੇ ਮਾਲਿਕ ਨਾਲ ਹਿਸਾਬ ਕਰਨ ਲਈ ਜਾਣਾ ਹੈ।

ਉਨ੍ਹਾਂ ਨੇ ਦੱਸਿਆ ਕਿ ਕਰੀਬ ਦੋ ਵਜੇ ਜੌੜੀਆਂ ਨਹਿਰਾਂ ਵਿਚਕਾਰ ਪਟੜੀ ਤੇ ਸੁਖਦੀਪ ਸਿੰਘ ਨੇ ਉਸ ਦੇ ਪਿਤਾ ਲਖਵੀਰ ਸਿੰਘ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ  ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ ਤਹਿਤ 320 ਮੁਕੱਦਮਾ ਦਰਜ ਕੀਤਾ ਹੈ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ਦਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਕੋਈ ਸਬੰਧ ਨਹੀਂ ਹੈ।

Result: Misleading

Sources

https://www.facebook.com/Ferozepurpolice/posts/954440561627593

https://twitter.com/Ferozepurpolice/status/1365292415326687235

https://punjabi.abplive.com/news/punjab/man-thrown-in-river-died-reason-behind-death-was-money-lending-614963


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular