ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeFact Checkਗੁਰਪਤਵੰਤ ਸਿੰਘ ਪੰਨੂ ਦੀ ਦੁਰਘਟਨਾ ਵਿੱਚ ਮੌਤ ਹੋਣ ਦਾ ਦਾਅਵਾ ਕਰਦੀ ਇਹ...

ਗੁਰਪਤਵੰਤ ਸਿੰਘ ਪੰਨੂ ਦੀ ਦੁਰਘਟਨਾ ਵਿੱਚ ਮੌਤ ਹੋਣ ਦਾ ਦਾਅਵਾ ਕਰਦੀ ਇਹ ਤਸਵੀਰ ਪੁਰਾਣੀ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਦੀ ਤਸਵੀਰ

Fact
ਅਸੀਂ ਸੁਤੰਤਰ ਤੌਰ ‘ਤੇ ਇਹ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਗੁਰਪਤਵੰਤ ਪੰਨੂ ਜ਼ਿੰਦਾ ਹੈ ਜਾਂ ਨਹੀਂ ਪਰ ਇਹਨਾਂ ਦਾਅਵਿਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਐਕਸੀਡੈਂਟ ਦੀ ਤਸਵੀਰ ਪੁਰਾਣੀ ਹੈ।

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਐਕਸੀਡੈਂਟ ਦੀ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਬੰਦੀਸ਼ੁਦਾ (ਬੈਨ) ਸਮੂਹ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਟਵਿੱਟਰ ਯੂਜ਼ਰ ਕਮਲਪ੍ਰੀਤ ਸਿੰਘ ਨੇ ਐਕਸੀਡੈਂਟ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਗੌਰਤਲਬ ਹੈ ਕਿ ਗੁਰਪਤਵੰਤ ਪੰਨੂੰ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਬੈਨਰ ਹੇਠ ਪਿਛਲੇ ਲੰਬੇ ਸਮੇਂ ਤੋਂ ਖਾਲਿਸਤਾਨ ਰੈਫਰੈਂਡਮ ਮੁਹਿੰਮ ਚਲਾ ਰਿਹਾ ਹੈ।

ਗੁਰਪਤਵੰਤ ਸਿੰਘ ਪੰਨੂ ਦੀ ਦੁਰਘਟਨਾ ਵਿੱਚ ਮੌਤ ਹੋਣ ਦਾ ਦਾਅਵਾ ਕਰਦੀ ਇਹ ਤਸਵੀਰ ਪੁਰਾਣੀ ਹੈ
Courtesy: Twitter@kamalpreet702

Fact Check/Verification

ਅਸੀਂ ਐਕਸੀਡੈਂਟ ਦੀ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੌਰਾਨ ਸਾਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਤਸਵੀਰ ਅਗਸਤ 2017 ਦੀ ਹੈ ਅਤੇ ਲੈਂਕੈਸਟਰ ਕਾਉਂਟੀ, ਪੈਨਸਿਲਵੇਨੀਆ ਵਿੱਚ ਹੋਈ ਇੱਕ ਦੁਰਘਟਨਾ ਦੀ ਹੈ। ਮੀਡਿਆ ਅਦਾਰਾ ਫੌਕਸ43 ਦੀ ਰਿਪੋਰਟ ਵਿੱਚ ਸਾਨੂੰ ਹੁਬੂਹੁ ਤਸਵੀਰ ਮਿਲੀ। ਰਿਪੋਰਟ ਦੇ ਮੁਤਾਬਕ ਲੈਂਕੈਸਟਰ ਕਾਉਂਟੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

Courtesy: Fox 43

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਗੁਰਪਤਵੰਤ ਪੰਨੂੰ ਦੀ ਮੌਤ ਦੀ ਖਬਰ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਹਨ। ਦੈਨਿਕ ਭਾਸਕਰ ਨੇ ਇਸ ਤਸਵੀਰ ਦੇ ਨਾਲ ਰਿਪੋਰਟ ਪ੍ਰਕਾਸ਼ਿਤ ਕਰਦਿਆਂ ਦੱਸਿਆ ਸੀ ਗੁਰਪਤਵੰਤ ਪੰਨੂੰ ਨੂੰ ਅਮਰੀਕਾ ਵਿੱਚ ਹਾਈਵੇਅ 101 ‘ਤੇ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਸੀ। ਦੈਨਿਕ ਭਾਸਕਰ ਨੇ ਇਸ ਤਸਵੀਰ ਨੂੰ ਨੱਥੀ ਕਰਦਿਆਂ ਰਿਪੋਰਟ ਪ੍ਰਕਾਸ਼ਿਤ ਕੀਤੀ ਪਰ ਦੈਨਿਕ ਭਾਸਕਰ ਨੇ ਕੈਪਸ਼ਨ ਵਿੱਚ ਜ਼ਿਕਰ ਕੀਤਾ ਕਿ ਅਦਾਰਾ ਇਸ ਤਸਵੀਰ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।

Courtesy: Dainik Bhaskar

ਓਥੇ ਹੀ ਗੁਰਪਤਵੰਤ ਪੰਨੂੰ ਦੀ ਮੌਤ ਦੀ ਖਬਰ ਵਿਚਕਾਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਨੂ ਨੂੰ ਨਿਊ ਯਾਰਕ ਵਿੱਚ ਸਥਿਤ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਸਾਹਮਣੇ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਮੁਤਾਬਕ ਇਸ ਵੀਡੀਓ 5 ਜੁਲਾਈ ਨੂੰ ਰਿਕਾਰਡ ਕੀਤੀ ਗਈ ਸੀ।

Conclusion

ਅਸੀਂ ਸੁਤੰਤਰ ਤੌਰ ‘ਤੇ ਇਹ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਗੁਰਪਤਵੰਤ ਪੰਨੂ ਜ਼ਿੰਦਾ ਹੈ ਜਾਂ ਨਹੀਂ ਪਰ ਇਹ ਸਪੱਸ਼ਟ ਹੈ ਕਿ ਇਹਨਾਂ ਦਾਅਵਿਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਐਕਸੀਡੈਂਟ ਦੀ ਤਸਵੀਰ ਪੁਰਾਣੀ ਹੈ।

Result: False

Our Sources

Media report published by Fox 43 New on August 5, 2017
Tweet made by Twitter user Manuji on July 6, 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular