ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralWeekly Wrap: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ...

Weekly Wrap: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜੀਵਨ ਸਾਖੀ ਸੁਣਾਉਂਦੇ ਸੁਣਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ

ਗੁਰਪਤਵੰਤ ਸਿੰਘ ਪੰਨੂ ਦੀ ਦੁਰਘਟਨਾ ਵਿੱਚ ਮੌਤ ਹੋਣ ਦਾ ਦਾਅਵਾ ਕਰਦੀ ਇਹ ਤਸਵੀਰ ਪੁਰਾਣੀ ਹੈ

ਦਾਅਵਾ ਕੀਤਾ ਜਾ ਰਿਹਾ ਹੈ ਕਿ ਐਕਸੀਡੈਂਟ ਦੀ ਤਸਵੀਰ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਦੇ ਸੜਕ ਹਾਦਸੇ ਦੀ ਹੈ ਜਿਸ ਵਿੱਚ ਪੰਨੂ ਦੀ ਮੌਤ ਹੋ ਗਈ। ਅਸੀਂ ਇਹ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਗੁਰਪਤਵੰਤ ਪੰਨੂ ਜ਼ਿੰਦਾ ਹੈ ਜਾਂ ਨਹੀਂ ਪਰ ਸਾਂਝੀ ਕੀਤੀ ਜਾ ਰਹੀ ਐਕਸੀਡੈਂਟ ਦੀ ਤਸਵੀਰ ਪੁਰਾਣੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ

ਬੀਜੇਪੀ ਸਾਂਸਦ ਪ੍ਰਗਿਆ ਠਾਕੁਰ ਨੇ ਈਦ ਦੀਆਂ ਦਿੱਤੀਆਂ ਮੁਬਾਰਕਾਂ? 4 ਸਾਲ ਪੁਰਾਣਾ ਵੀਡੀਓ ਵਾਇਰਲ

ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਸੰਸਦ ਪ੍ਰਗਿਆ ਠਾਕੁਰ ਨੇ ਕਾਜ਼ੀ ਦੇ ਘਰ ਜਾ ਕੇ ਈਦ ਦੀ ਵਧਾਈ ਦਿੱਤੀ। ਵਾਇਰਲ ਵੀਡੀਓ 4 ਸਾਲ ਪੁਰਾਣਾ ਹੈ। ਪ੍ਰਗਿਆ ਠਾਕੁਰ ਨੇ ਸਾਲ 2019 ‘ਚ ਈਦ ਦੇ ਮੌਕੇ ‘ਤੇ ਭੋਪਾਲ ਸ਼ਹਿਰ ਦੇ ਕਾਜ਼ੀ ਸਈਦ ਮੁਸ਼ਤਾਕ ਅਲੀ ਨਦਵੀ ਨੂੰ ਵਧਾਈ ਦਿੱਤੀ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ?

ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਲਾ ਅਧਿਕਾਰੀਆਂ ਦੇ ਨਾਲ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ। ਵਾਇਰਲ ਵੀਡੀਓ ਐਡੀਟਡ ਹੈ। ਅਸਲ ਵੀਡੀਓ ਵਿੱਚ ਅਧਿਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਓਡੀਸ਼ਾ ਰੇਲ ਹਾਦਸੇ ਦਾ ਵੇਰਵਾ ਦੇ ਰਹੇ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ

ਅਧਿਆਪਕਾਂ ਤੇ ਹੋਏ ਲਾਠੀਚਾਰਜ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ?

ਦਾਅਵਾ ਕੀਤਾ ਜਾ ਰਿਹਾ ਹੈ ਕਿ ਅਧਿਆਪਕਾਂ ਤੇ ਹੋਏ ਲਾਠੀਚਾਰਜ ਤੋਂ ਬਾਅਦ ਆਪ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2021 ਦੀ ਹੈ ਜਦੋਂ ਅਨਮੋਲ ਮਾਨ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਸਰਕਾਰ ਖਿਲਾਫ ਵਿਰੋਧ ਜਤਾਇਆ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ

ਵਿਅਕਤੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਨ ਦੀ ਵਾਇਰਲ ਹੋ ਰਹੀ ਵੀਡੀਓ ਸਾਲ 2021 ਦੀ ਹੈ

ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਨੀਮਚ ਕਸਬੇ ਦੀ ਹੈ ਜਿਥੇ ਹਾਲ ਹੀ ਵਿੱਚ ਇੱਕ ਆਦਿਵਾਸੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਗਿਆ। ਆਦਿਵਾਸੀ ਵਿਅਕਤੀ ਨੂੰ ਟਰੱਕ ਪਿੱਛੇ ਘਸੀਟੇ ਜਾਣ ਦਾ ਵਾਇਰਲ ਹੋ ਰਿਹਾ ਮਾਮਲਾ ਕੁਝ ਦਿਨ ਪੁਰਾਣਾ ਨਹੀਂ ਸਗੋਂ ਸਾਲ 2021 ਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular