ਮੰਗਲਵਾਰ, ਜੂਨ 18, 2024
ਮੰਗਲਵਾਰ, ਜੂਨ 18, 2024

HomeFact Checkਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਇਹ...

ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਠਿੰਡਾ ਲੋਕ ਸਭ ਹਲਕੇ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਨੂੰ ਦੇਸ਼ ਦੀ ਪਾਰਲੀਮੈਂਟ ਅੰਦਰ ਹੱਥ ਦੇ ਵਿੱਚ ਇੱਕ ਕਾਰਡ ਫੜ੍ਹਿਆ ਵੇਖਿਆ ਜਾ ਸਕਦਾ ਹੈ। ਇਸ ਕਾਰਡ ਉੱਤੇ ਲਿਖਿਆ ਹੈ, “ਕਿਸਾਨ ਹਨ ਖੇਤੀ ਬਿੱਲ ਦੇ ਵਿਰੋਧ ‘ਚ, ਮੈਂ ਨਹੀਂ : ਹਰਸਿਮਰਤ ਬਾਦਲ। ਇਸ ਤਸਵੀਰ ਨੂੰ ਅਸਲ ਦੱਸਦਿਆਂ ਖੂਬ ਵਾਇਰਲ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ‘ਲਖਵੀਰ ਸਿੰਘ’ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਹਰਸਿਮਰਤ ਬਾਦਲ ‘ਤੇ ਨਿਸ਼ਾਨੇ ਸਾਧੇ। ਵਾਇਰਲ ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ ਅਤੇ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਅਸਲ ਤਸਵੀਰ ਮੀਡਿਆ ਅਦਾਰਾ PTC News ਦੁਆਰਾ 30 ਜੁਲਾਈ 2021 ਨੂੰ ਪ੍ਰਕਾਸ਼ਿਤ ਖਬਰ ਦੇ ਵਿਚ ਅਪਲੋਡ ਮਿਲੀ। ਪੀਟੀਸੀ ਨਿਊਜ਼ ਖਬਰ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਬਾਦਲ ਨੇ ਦੇਸ਼ ਦੀ ਪਾਰਲੀਮੈਂਟ ਵਿਖੇ ਕਿਸਾਨਾਂ ਦੇ ਹੱਕ ‘ਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਅਤੇ ਬਿਆਨ ਦਿੱਤਾ ਸੀ ਕਿ ਜਦੋਂ ਤਕ ਕਾਨੂੰਨ ਵਾਪਿਸ ਨਹੀਂ ਹੁੰਦੇ ਓਦੋਂ ਤੱਕ ਅਕਾਲੀ ਦਲ ਹਾਰ ਨਹੀਂ ਮੰਨੇਗਾ।

ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ

ਅਕਾਲੀ ਦਲ ਦੀ ਆਗੂ ਹਰਸਿਮਰਤ ਬਾਦਲ ਨੇ 30 ਜੁਲਾਈ 2021 ਨੂੰ ਇਸ ਤਸਵੀਰ ਨੂੰ ਆਪਣੇ ਐਕਸ (ਪਹਿਲਾ ਟਵਿੱਟਰ) ਤੇ ਵੀ ਸਾਂਝਾ ਕੀਤਾ ਸੀ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ। ਅਸਲ ਤਸਵੀਰ ਸਾਲ 2021 ਦੀ ਹੈ ਜਦੋਂ ਹਰਸਿਮਰਤ ਬਾਦਲ ਨੇ ਦੇਸ਼ ਦੀ ਪਾਰਲੀਮੈਂਟ ਵਿਚ 3 ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ।

Result- Altered Media

Our Sources

Report published by PTC News, Dated July 30, 2021
Tweet by Harsimrat Kaur Badal, Dated July 30, 2021

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular