ਬੁੱਧਵਾਰ, ਨਵੰਬਰ 6, 2024
ਬੁੱਧਵਾਰ, ਨਵੰਬਰ 6, 2024

HomeFact Checkਕੀ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਦੇ ਹੱਕ ਵਿੱਚ...

ਕੀ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਦੇ ਹੱਕ ਵਿੱਚ ਦਿੱਤਾ ਬਿਆਨ? ਵਾਇਰਲ ਵੀਡੀਓ ਐਡੀਟਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਸੈਨਾ ਦੇ ਉੱਚ ਅਧਿਕਾਰੀ ਨੂੰ ਖਾਲਿਸਤਾਨ ਰੈਫਰੈਂਡਮ ਦੇ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਦੇ ਹੱਕ ‘ਚ ਬਿਆਨ ਦਿੱਤਾ।

ਵਾਇਰਲ ਵੀਡੀਓ ਵਿੱਚ ਸੈਨਾ ਦਾ ਅਧਿਕਾਰੀ ਕਹਿੰਦਾ ਹੈ,’ਸਿੱਖ ਫੌਜੀਆਂ ਦੀ ਡਿਊਟੀ ਹਮੇਸ਼ਾ ਸਰਹੱਦ ‘ਤੇ ਹੁੰਦੀ ਹੈ, ਚਾਹੇ ਉਹ ਜੰਮੂ ਦੀ ਸਰਹੱਦ ਹੋਵੇ ਜਾਂ ਲੱਦਾਖ। ਭਾਰਤ ਪ੍ਰਤੀ ਵਫ਼ਾਦਾਰੀ ਦੀ ਤਲਵਾਰ ਹਮੇਸ਼ਾ ਸਿੱਖਾਂ ‘ਤੇ ਲਟਕਦੀ ਰਹਿੰਦੀ ਹੈ। ਇੱਕ ਪਾਸੇ ਜੇਕਰ ਸਿੱਖਸ ਫਾਰ ਜਸਟਿਸ ਬਿਨਾਂ ਕਿਸੇ ਅੱਤਵਾਦੀ ਘਟਨਾ ਤੋਂ ਕਾਨੂੰਨੀ ਰਾਇਸ਼ੁਮਾਰੀ ਕਰਵਾ ਕੇ ਖਾਲਿਸਤਾਨ ਦੀ ਗੱਲ ਕਰਦੇ ਹਨ ਤਾਂ ਕਿਸੇ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ।

ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਦੇ ਹੱਕ ਵਿੱਚ ਦਿੱਤਾ ਬਿਆਨ
Courtesy: Facebook/ParasRajput

ਫੇਸਬੁੱਕ ਯੂਜ਼ਰ ‘ਹਰਸ਼ਦੀਪ ਸਿੰਘ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਖਾਲਿਸਤਾਨ ਰੈਫਰੈਂਡਮ ਵੋਟਿੰਗ ਦੀ ਇਜਾਜ਼ਤ ਹੋਣੀ ਚਾਹੀਦੀ ਹੈ” – ਭਾਰਤੀ ਫੌਜ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ, XVI ਕੋਰ ਜੰਮੂ’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਵੀਡੀਓ ਦੀ ਜਾਂਚ ਕਰਦੇ ਹੋਏ ਅਸੀਂ ਪਾਇਆ ਕਿ ਇਸ ਵੀਡੀਓ ਵਿੱਚ ਆਡੀਓ ਬਹੁਤ ਖਰਾਬ ਹੈ। ਅਸੀਂ ਕੁਝ ਕੀ ਵਰਡ ਦੇ ਜ਼ਰੀਏ ਵਾਇਰਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਵਾਇਰਲ ਵੀਡੀਓ ਨਾਲ ਹੁਬੂਹੁ ਮੇਲ ਖਾਂਦੀ ਇੱਕ ਵੀਡੀਓ ਪੰਜਾਬੀ ਮੀਡਿਆ ਅਦਾਰਾ ‘Rozana Spokesman’ ਦੁਆਰਾ ਅਪਲੋਡ ਰਿਪੋਰਟ ‘ਚ ਮਿਲੀ। ਇਸ ਰਿਪੋਰਟ ਦੇ ਵਿੱਚ ਸਾਨੂੰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਦੀ ਵੀਡੀਓ ਬਾਈਟ ਮਿਲੀ। ਅਸੀਂ ਪਾਇਆ ਕਿ ਅਸਲ ਵੀਡੀਓ ਵਿੱਚ ਲੈਫਟੀਨੈਂਟ ਮਨਜਿੰਦਰ ਸਿੰਘ ਨੇ ਵਾਇਰਲ ਵੀਡੀਓ ਵਰਗੀ ਕੋਈ ਗੱਲ ਨਹੀਂ ਕਹੀ ਹੈ।

ਵੀਡੀਓ ਰਿਪੋਰਟ ਮੁਤਾਬਕ ਲੈਫਟੀਨੈਂਟ ਮਨਜਿੰਦਰ ਸਿੰਘ ਨੇ ਆਪਣੇ ਪਿੰਡ ਪਰਤਣ ‘ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਸਫ਼ਰ ਦੀਆਂ ਗੱਲਾਂ ਕੀਤੀਆਂ। ਵੀਡੀਓ ਦੇ ਵਿਚ ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਵੀ ਵੇਖਿਆ ਜਾ ਸਕਦਾ ਹੈ। ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਅਕਤੂਬਰ 2021 ਵਿੱਚ XVI ਕੋਰ ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਅਹੁਦਾ ਸੰਭਾਲਿਆ ਸੀ।

ਇਸ ਦੇ ਨਾਲ ਹੀ ਤੂਸੀਂ ਵਾਇਰਲ ਵੀਡੀਓ ਅਤੇ ਰੋਜ਼ਾਨਾ ਸਪੋਕੇਸਮੈਨ ਦੁਆਰਾ ਅਪਲੋਡ ਵੀਡੀਓ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

ਪੁਸ਼ਟੀ ਦੇ ਲਈ ਅਸੀਂ ਵੈਸਟਰਨ ਕਮਾੰਡ ਨੂੰ ਵੀ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ। ਇਸ ਦੇ ਨਾਲ ਹੀ ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਵੀਡੀਓ ‘ਚ ਇਸਤੇਮਾਲ ਕੀਤੇ ਗਏ ਆਡੀਓ ਦੇ ਅਸਲ ਸਰੋਤ ਨੂੰ ਨਹੀਂ ਲੱਭ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ। ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਖਾਲਿਸਤਾਨ ਰੈਫਰੈਂਡਮ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਦਿੱਤਾ ਹੈ। ਅਸਲ ਵੀਡੀਓ ਨੂੰ ਐਡਿਟ ਕਰਕੇ ਫਰਜ਼ੀ ਵੀਡੀਓ ਬਣਾਇਆ ਗਿਆ ਹੈ।

Result: Altered Video

Our Sources

Video report published by Rozana Spokesman on their Facebook page, dated 12/10/2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇse

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular