ਵੀਰਵਾਰ, ਮਈ 2, 2024
ਵੀਰਵਾਰ, ਮਈ 2, 2024

HomeFact CheckViralWeekly Wrap: ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ? ਪੜ੍ਹੋ...

Weekly Wrap: ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਕੱਠੇ ਬੈਠਿਆਂ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਵਿੱਚ ਬਾਲੀਵੁਡ ਐਕਟਰ ਬੋਬੀ ਦਿਓਲ ਨੂੰ ਵੀ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਕਰਮਜੀਤ ਮਜੀਠੀਆ ਦੀ ਜਨਮਦਿਨ ਦੀ ਪਾਰਟੀ ਤੇ ਭਗਵੰਤ ਮਾਨ ਵੀ ਪਹੁੰਚੇ ਅਤੇ ਬਿਕਰਮ ਮਜੀਠੀਆ ਸਾਮ੍ਹਣੇ ਡਰ ਕੇ ਬੈਠੇ ਰਹੇ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ

ਬੈਰੀਕੇਡ ਪਟਦੇ ਕਿਸਾਨਾਂ ਦੀ ਇਹ ਵੀਡੀਓ ਹਾਲੀਆ ਕਿਸਾਨ ਅੰਦੋਲਨ ਦੀ ਨਹੀਂ ਹੈ

ਸੋਸ਼ਲ ਮੀਡੀਆ ‘ਤੇ ਹਾਲੀਆ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕਿਸਾਨਾਂ ਨੂੰ ਟਰੈਕਟਰ ਰਾਹੀਂ ਪੁਲਿਸ ਬੈਰੀਕੇਡ ਨੂੰ ਤੋੜਦਿਆਂ ਅਤੇ ਪੁਲਿਸ ਨਾਲ ਝੜਪ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਹਾਲੀਆ ਕਿਸਾਨ ਅੰਦੋਲਨ ਦਾ ਦੱਸਿਆ ਜਾ ਰਿਹਾ ਹੈ। ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਵੀਡੀਓ ਦਿੱਲੀ ਦੇ ਅਕਸ਼ਰਧਾਮ ਵਿਖੇ ਸਾਲ 2021 ਵਿੱਚ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ ਦਾ ਹੈ। ਕਿਸਾਨ ਸੰਘਰਸ਼ ਦੌਰਾਨ 26 ਜਨਵਰੀ 2021 ਨੂੰ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਸੀ। ਟ੍ਰੈਕਟਰ ਦੌਰਾਨ ਦਿੱਲੀ ਦੇ ਕਈ ਹਿੱਸਿਆਂ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ

ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ? ਫਰਜ਼ੀ ਦਾਅਵਾ ਵਾਇਰਲ

ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਕੱਠੇ ਬੈਠਿਆਂ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਵਿੱਚ ਬਾਲੀਵੁਡ ਐਕਟਰ ਬੋਬੀ ਦਿਓਲ ਨੂੰ ਵੀ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਕਰਮਜੀਤ ਮਜੀਠੀਆ ਦੀ ਜਨਮਦਿਨ ਦੀ ਪਾਰਟੀ ਤੇ ਭਗਵੰਤ ਮਾਨ ਵੀ ਪਹੁੰਚੇ ਅਤੇ ਬਿਕਰਮ ਮਜੀਠੀਆ ਸਾਮ੍ਹਣੇ ਡਰ ਕੇ ਬੈਠੇ ਰਹੇ। ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਤਸਵੀਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਦੇ ਰਿਸੈਪਸ਼ਨ ਪਾਰਟੀ ਦੀ ਹੈ ਜਿਥੇ ਭਗਵੰਤ ਮਾਨ ਅਤੇ ਬਿਕਰਮ ਮਜੀਠੀਆ ਇਕੱਠੇ ਬੈਠੇ ਸਨ। ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਖਿਲਾਫ ਦਿੱਤਾ ਬਿਆਨ? ਅਧੂਰਾ ਬਿਆਨ ਵਾਇਰਲ

ਸੋਸ਼ਲ ਮੀਡੀਆ ‘ਤੇ ਕੇਂਦਰੀ ਸੜਕ-ਹਾਈਵੇ ਮੰਤਰੀ ਨਿਤਿਨ ਗਡਕਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨਿਤਿਨ ਗਡਕਰੀ ਕਹਿੰਦੇ ਹਨ,”ਅੱਜ ਪਿੰਡ, ਗਰੀਬ, ਮਜ਼ਦੂਰ ਤੇ ਕਿਸਾਨ ਇਸ ਕਰਕੇ ਦੁਖੀ ਹਨ ਕਿਓਂਕਿ ਪਿੰਡਾਂ ‘ਚ ਚੰਗੇ ਰੋਡ ਨਹੀਂ ਹਨ, ਪੀਣ ਲਈ ਸਾਫ ਪਾਣੀ ਨਹੀਂ ਹੈ, ਹਸਪਤਾਲ ਚੰਗੇ ਨਹੀਂ ਹਨ ਤੇ ਨਾ ਹੀ ਸਕੂਲ ਚੰਗੇ ਹਨ।” ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਗਡਕਰੀ ਨੇ ਆਪਣੀ ਹੀ ਸਰਕਾਰ ਤੇ ਨਿਸ਼ਾਨਾ ਸਾਧਿਆ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਿਹਾ ਕਲਿਪ ਅਧੂਰਾ ਹੈ। ਅਸਲ ਕਲਿਪ ਵਿਚ ਅੱਗੇ ਨਿਤਿਨ ਗਡਕਰੀ ਭਾਜਪਾ ਸਰਕਾਰ ਦੀ ਤਾਰੀਫ ਕਰਦਿਆਂ ਦੱਸਦੇ ਹਨ ਕਿ ਸਰਕਾਰ ਵੱਲੋਂ ਪਿੰਡਾਂ ‘ਚ ਵਿਕਾਸ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਹਾਲਾਂਕਿ ਹਾਲੇ ਓਥੇ ਜ਼ਿਆਦਾ ਵਿਕਾਸ ਨਹੀਂ ਹੋ ਪਾਇਆ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ

ਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ ‘ਜਨ ਵਿਸ਼ਵਾਸ ਰੈਲੀ’ ‘ਚ ਉਮੜੀ ਭੀੜ ਦੀਆਂ ਹਨ?

ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ 3 ਮਾਰਚ, 2024 ਨੂੰ ਪਟਨਾ ‘ਚ ਹੋਈ ਜਨ ਵਿਸ਼ਵਾਸ ਰੈਲੀ ਦੀਆਂ ਹਨ। ਇਹ ਤਸਵੀਰਾਂ 3 ਮਾਰਚ 2024 ਨੂੰ ਹੋਈ ਜਨ ਵਿਸ਼ਵਾਸ ਰੈਲੀ ਨਾਲ ਸੰਬੰਧਿਤ ਨਹੀਂ ਹੈ। ਪਟਨਾ ਦੇ ਗਾਂਧੀ ਮੈਦਾਨ ਦੀ ਇਹ ਤਸਵੀਰਾਂ ਸਾਲ 2017 ਦੀ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular