Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕਲੇਮ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਬਲੀਪੁਰਮ ਤੇ 2 ਰੁਪਏ ਦਾ ਕੂੜਾ ਬੀਨਿਆ ਜਦਕਿ ਉਹਨਾਂ ਦੀ ਸੁਰੱਖਿਆ ਅਤੇ ਸ਼ੂਟਿੰਗ ਤੇ 20 ਕਰੋੜ ਰੁਪਏ ਖਰਚ ਹੋਏ।
पूरे 20 करोड रुपये खर्च हुए,
कैमरा,शूट और सुरक्षा में!
और मोदीजी ने सिर्फ 2 रुपये का कचरा बीना!
pic.twitter.com/V3Sq2dMNEH— Shilpi Singh (@ShilpiSinghINC) October 13, 2019
ਟਵੀਟ ਵਿੱਚ ਕੀਤੇ ਗਏ ਦਾਅਵਾ ਨੂੰ ਲੈਕੇ ਅਸੀਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਗੂਗਲ ਵਿੱਚ ਕੁਝ ਕੀ ਵਰਡਸ ਦੀ ਮਦਦ ਨਾਲ ਪ੍ਰਧਾਨ ਮੰਤਰੀ ਮੋਦੀ ਦੁਆਰਾ ਮਹਾਬਲੀਪੁਰਮ ਦੇ ਸਮੁੰਦਰੀ ਤੱਟ ਤੇ’ ਕੂੜਾ ਬੀਣਨ ਦੀਆਂ ਕਾਫੀ ਖ਼ਬਰਾਂ ਦੇ ਰਿਜ਼ਲਟ ਸਾਮ੍ਹਣੇ ਆਏ।
ਪ੍ਰਧਾਨ ਮੰਤਰੀ ਮੋਦੀ ਦੁਆਰਾ ਮਹਾਬਲੀਪੁਰਮ ਦੇ ਸਮੁੰਦਰੀ ਤੱਟ ਤੇ’ ਕੂੜਾ ਬੀਣਨ ਦੀਆਂ ਖਬਰਾਂ ਦੈਨਿਕ ਭਾਸਕਰ ,ਜਨ ਸੱਤਾ , ਇਕਨੌਮਿਕ ਟਾਈਮਜ਼ ਸਮੇਤ ਦੇਸ਼ ਭਰ ਦੇ ਟੀਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਛਪੀਆਂ ਪਰ ਇਹਨਾਂ ਚੋਂ ਕਿਸੀ ਵੀ ਅਖਬਾਰ ਯਾ ਟੀਵੀ ਚੈਨਲ ਉੱਤੇ ਸਮੁੰਦਰ ਤੱਟ ਤੇ ਸ਼ੂਟਿੰਗ ਅਤੇ ਸੁਰੱਖਿਆ ਦੇ ਉੱਤੇ 20 ਕਰੋੜ ਰੁਪਏ ਖਰਚ ਹੋਣ ਦਾ ਜਿਕਰ ਨਹੀਂ ਹੈ।
ਟਵੀਟ ਵਿੱਚ ਸ਼ੇਅਰ ਕੀਤੀ ਗਈਆਂ ਤਸਵੀਰਾਂ ਨੂੰ ਲੈਕੇ ਸਾਨੂੰ ਸ਼ੱਕ ਪੈਦਾ ਹੋਇਆ ਤਾਂ ਅਸੀਂ ਇਹਨਾਂ ਤਸਵੀਰਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਇਸ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਅਤੇ ਯਾਨਡਕਸ ਦੀ ਮਦਦ ਲੀਤੀ ।
ਪਹਿਲੀ ਫੋਟੋ ਨੂੰ ਲੈਕੇ ਜਦੋਂ ਅਸੀਂ ਖੋਜ ਕੀਤੀ ਤਾਂ ਯਾਨਡਕਸ ਤੋਂ ਸਾਨੂੰ ਇਸ ਫੋਟੋ ਦੇ ਰਿਜ਼ਲਟ ਮਿਲੇ। ਇਹ ਫੋਟੋ ਪ੍ਰਧਾਨ ਮੰਤਰੀ ਮੋਦੀ ਦੇ ਮਹਾਬਲੀਪੁਰਮ ਦੇ ਸਮੁੰਦਰੀ ਤੱਟ ਤੇ ਸ਼ੂਟਿੰਗ ਕਰ ਰਹੇ ਕਰੂ ਮੈਂਬਰਾ ਦਾ ਨਹੀਂ ਸਗੋਂ ਯੂਕੇ ਦੇ ਇਕ ਸੰਸਥਾਨ ਦਾ ਹੈ ਜਿਸਨੂੰ ਪਿਛਲੇ ਸਾਲ ਖਿੱਚਿਆ ਗਿਆ।
ਇਸ ਦੇ ਨਾਲ ਹੀ ਸਾਨੂੰ ਦੂਜੀ ਫੋਟੋ ਦੀ ਸਚਾਈ ਵੀ ਸਾਮ੍ਹਣੇ ਆ ਗਈ ਅਤੇ ਪਤਾ ਲੱਗਿਆ ਕਿ ਇਹ ਫੋਟੋ 6 ਮਹੀਨੇ ਪੁਰਾਣੀ ਹੈ ਜਦੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਜ਼ੀਖੋਡੇ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਗਏ ਸਨ। ਉਹਨਾਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਦੇ ਵਧੇਰੇ ਪ੍ਰਬੰਧ ਕੀਤੇ ਗਏ ਸਨ ਅਤੇ ਇਹ ਫੋਟੋ ਬੰਬ ਨਿਰੋਧਕ ਦਸਤੇ ਵਲੋਂ ਜਾਂਚ ਕਰਨ ਦੇ ਦੌਰਾਨ ਖਿੱਚੀ ਗਈ ਸੀ। ਇਹ ਤਸਵੀਰ ‘ਦ ਹਿੰਦੂ’ ਵਿੱਚ ਵੀ ਪ੍ਰਕਾਸ਼ਿਤ ਹੋਈ ਸੀ।
Tools Used
Result- False