ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeUncategorized @paਅਮਰੀਕਾ ਦੇ ਡਿਟੈਸ਼ਨ ਸੈਂਟਰ ਦੀ ਤਸਵੀਰ ਨੂੰ ਅਸਮ ਦਾ ਦੱਸਕੇ ਸੋਸ਼ਲ ਮੀਡਿਆ...

ਅਮਰੀਕਾ ਦੇ ਡਿਟੈਸ਼ਨ ਸੈਂਟਰ ਦੀ ਤਸਵੀਰ ਨੂੰ ਅਸਮ ਦਾ ਦੱਸਕੇ ਸੋਸ਼ਲ ਮੀਡਿਆ ਤੇ ਫੈਲਾਇਆ ਜਾ ਰਿਹਾ ਗੁੰਮਰਾਹ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :
 
ਇਸ ਤਰਾਂ ਦੀ ਹਾਲਤ ਵਿੱਚ ਰਹਿਣਾ ਤੁਹਾਨੂੰ ਮੰਜੂਰ ਹੈ ਤਾਂ ਤੁਹਾਡਾ ਚੁੱਪ ਰਹਿਣਾ ਲਾਜ਼ਮੀ ਹੈ। ਅਸਮ ਦੇ ਡਿਟੈਸ਼ਨ ਸੈਂਟਰ ਦੀ ਇੱਕ ਤਸਵੀਰ 
 
<iframe src=”https://www.facebook.com/plugins/post.php?href=https%3A//www.facebook.com%2Fpermalink.php?story_fbid%3D1144258752588613&id%3D100010134974965&width=500” width=”500″ height=”465″ style=”border:none;overflow:hidden” scrolling=”no” frameborder=”0″ allowTransparency=”true” allow=”encrypted-media”></iframe>
 
ਵੇਰੀਫੀਕੇਸ਼ਨ :
 
ਕਲ ਦਿੱਲੀ ਦੇ ਜਾਮੀਆ ਇਸਲਾਮਿਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੁਆਰਾ ਨਾਗਰਿਕਤਾ (ਸੋਧ) ਬਿੱਲ, 2019 ਦੇ ਖਿਲਾਫ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡਿਆ ਤੇ  ਜਾਮੀਆ ਇਸਲਾਮਿਆ ਯੂਨੀਵਰਸਿਟੀ  ਅਤੇ ਨਾਗਰਿਕਤਾ (ਸੋਧ) ਬਿੱਲ  ਦੇ ਸੰਬੰਧ ਦੇ ਵਿੱਚ ਕਾਫੀ ਖਬਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਾਨੂੰ ਫੇਸਬੁੱਕ ਤੇ ਦੋ ਤਸਵੀਰਾਂ ਮਿਲੀਆਂ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਅਸਮ  ਦੇ ਡਿਟੈਸ਼ਨ ਸੈਂਟਰ ਦੀਆਂ ਹਨ। ਤਸਵੀਰ ਦੇ ਵਿੱਚ ਕੁਝ ਨੌਜਵਾਨਾਂ ਨੂੰ ਫ਼ਰਸ਼ ਤੇ ਬੈਠਿਆ ਹੋਇਆ ਵੇਖਿਆ ਜਾ ਸਕਦਾ ਹੈ। ਤਸਵੀਰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਕਿ ਡਿਟੈਸ਼ਨ ਸੈਂਟਰ ਵਿੱਚ ਬੁਰੇ ਹਾਲਾਤਾਂ ਵਿੱਚ ਰੱਖਿਆ ਜਾਂਦਾ ਹੈ। 
 
ਤਸਵੀਰਾਂ ਵੇਖਦੇ ਹੀ ਸਾਨੂੰ ਇਹਨਾਂ ਤਸਵੀਰਾਂ ਦਾ ਭਾਰਤ ਦੇ ਨਾ ਹੋਣ ਦਾ ਅੰਦੇਸ਼ਾ ਹੋਇਆ। ਅਸੀਂ ਇਸ ਵਾਇਰਲ ਪੋਸਟ ਦੀ ਗੰਭੀਰਤਾ ਦੇ ਨਾਲ ਕੀਤੀ। ਜਾਂਚ ਦੇ ਦੌਰਾਨ ਸਾਨੂੰ ਗੂਗਲ ਸਰਚ ਦੀ ਮਦਦ ਨਾਲ ਸਾਨੂੰ ਇੱਕ ਵੈਬਸਾਈਟ elitiempo.com  ਤੇ ਲੇਖ ਮਿਲਿਆ ਜਿਸ ਵਿੱਚ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਸੀ। ਗੂਗਲ ਟਰਾਂਸਲੇਟ ਦੀ ਮਦਦ ਨਾਲ ਅਸੀਂ ਲੇਖ ਨੂੰ ਟਰਾਂਸਲੇਟ ਕੀਤਾ ਤਾਂ ਪਾਇਆ ਕਿ ਇਹ ਤਸਵੀਰ ‘ਡੋਮੀਨੀਨ ਰਿਪਬਲਿਕ’ ਦੀ ਹੈ।  
 
ਇਸ ਤੋਂ ਬਾਅਦ ਅਸੀਂ ਦੂਜੀ ਤਸਵੀਰ ਨੂੰ ਖੰਗਾਲਿਆ। ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਵਾਇਰਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।  ਸਰਚ ਦੌਰਾਨ ਸਾਨੂੰ  The Washington Post’ ਨਾਮਕ ਵੈਬਸਾਈਟ ਤੇ ਇਕ ਲੇਖ ਮਿਲਿਆ।  ਲੇਖ ਦੀ ਹੈੱਡਲਾਈਨ ਸੀ ,” U.N. human rights chief ‘deeply shocked’ by migrant detention center conditions in Texas”। ਇਸ ਲੇਖ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਦੂਜੀ ਤਸਵੀਰ ਪ੍ਰਾਪਤ ਹੋਈ।  
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਸਮ ਦੇ ਡਿਟੈਸ਼ਨ ਸੈਂਟਰ ਦੀਆਂ ਨਹੀਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚੋਂ ਇਕ ਤਸਵੀਰ ਡੋਮੀਨੀਨ ਰਿਪਬਲਿਕ ਦੀ ਸਗੋਂ ਦੂਜੀ ਤਸਵੀਰਾਂ ਅਮਰੀਕਾ ਦੇ ਇੱਕ ਰਾਜ ਟੈਕਸਾਸ ਦੇ ਪ੍ਰਵਾਸੀ ਡਿਟੈਸ਼ਨ ਸੈਂਟਰ ਦੀਆਂ ਹਨ। 
 
ਟੂਲਜ਼ ਵਰਤੇ

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular