ਸ਼ੁੱਕਰਵਾਰ, ਜੂਨ 14, 2024
ਸ਼ੁੱਕਰਵਾਰ, ਜੂਨ 14, 2024

HomeFact Checkਸਿੱਖ ਨੇਤਾ ਗਿਆਨ ਸਿੰਘ ਸੋਹਨਪਾਲ ਦੇ ਨਾਮ ਤੇ ਸੋਸ਼ਲ ਮੀਡੀਆ ਉੱਤੇ ...

ਸਿੱਖ ਨੇਤਾ ਗਿਆਨ ਸਿੰਘ ਸੋਹਨਪਾਲ ਦੇ ਨਾਮ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਫਰਜ਼ੀ ਪੋਸਟ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਵੈਸਟ ਬੰਗਾਲ ਦੇ ਕਾਂਗਰਸੀ ਨੇਤਾ ਸਰਦਾਰ ਗਿਆਨ ਸਿੰਘ ਸੋਹਨਪਾਲ ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੱਸ ਬਾਰ ਦੇ ਵਿਧਾਇਕ ਗਿਆਨ ਸਿੰਘ ਸੋਹਨਪਾਲ ਫਿਰ ਤੋਂ ਚੋਣਾਂ ਦੀ ਤਿਆਰੀ ਕਰ ਰਹੇ ਹਨ।

ਵੈਸਟ ਬੰਗਾਲ ਦੇ ਵਿਚ ਸਾਲ 2021ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਵੱਖੋ ਵੱਖ ਪਾਰਟੀਆਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਹਾਲਾਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਵੀਡੀਓ ਜਾਂ ਸੰਦੇਸ਼ ਵੀ ਵਾਇਰਲ ਹੋ ਰਹੇ ਹਨ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ ਨੇ ਸਰਦਾਰ ਗਿਆਨ ਸਿੰਘ ਸੋਹਨਪਾਲ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਹਨ ਸਰਦਾਰ ਗਿਆਨ ਸਿੰਘ ਸੋਹਨਪਾਲ ਜਿਨ੍ਹਾਂ ਦੀ ਉਮਰ 91 ਸਾਲ ਹੈ ਇਹ ਦਸ ਵਾਰ ਦੇ ਵਿਧਾਇਕ ਹਨ ਅਤੇ ਗਿਆਰ੍ਹਵੀਂ ਵਾਰ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ।”

ਵਾਇਰਲ ਹੋ ਰਿਹਾ ਦਾਅਵਾ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਕਿਸੀ ਸੋਸ਼ਲ ਮੀਡੀਆ ਯੂਜ਼ਰ ਨੇ ਭੇਜਿਆ।

Fact Check/Verification


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡ ਦੀ ਮੱਲਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਦਾਅਵੇ ਨੂੰ ਖੰਘਾਲਿਆ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ? 

ਸੂਰਜ ਦੇ ਦੌਰਾਨ ਸਾਨੂੰ ਪੰਜਾਬੀ ਟ੍ਰਿਬਿਊਨ ਦੀ ਇਕ ਖ਼ਬਰ ਮਿਲੀ ਜਿਸ ਦੇ ਨਾਲ ਹੀ ਸਾਫ ਹੋਇਆ ਕਿ ਸਰਦਾਰ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 9 ਅਗਸਤ 2017 ਨੂੰ ਹੋਇਆ ਸੀ। 

ਰਿਸਰਚ ਦੇ ਦੌਰਾਨ ਸਾਨੂੰ ਇਕ ਹੋਰ ਨਾਮਵਰ ਮੀਡੀਆ ਏਜੰਸੀ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਵੀ ਕਾਂਗਰਸੀ ਨੇਤਾ ਸਰਦਾਰ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 92 ਸਾਲ ਦੀ ਉਮਰ ਵਿੱਚ ਹੋਇਆ ਸੀ। ਗਿਆਨ ਸਿੰਘ ਸੋਹਨਪਾਲ ਨੂੰ ਲੋਕ ਪਿਆਰ ਦੇ ਨਾਲ ਚਾਚਾ ਆਖਦੇ ਸਨ।

ਸਰਦਾਰ ਗਿਆਨ ਸਿੰਘ ਸੋਹਨਪਾਲ  ਸਾਲ 1969 ਤੋਂ ਲੈ ਕੇ ਖੜਗਪੁਰ ਵਿਧਾਨ ਸਭਾ ਤੋਂ ਦੱਸ ਵਾਰ ਐਮ ਐਲ ਏ ਰਹਿ ਚੁੱਕੇ ਹਨ ਹਾਲਾਂਕਿ ਸਾਲ 1977  ਦੇ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2016 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਉਨ੍ਹਾਂ ਨੂੰ ਬੀਜੇਪੀ ਦੇ ਦਿਲੀਪ ਘੋਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਸਰਦਾਰ ਗਿਆਨ ਸਿੰਘ ਸੋਹਨਪਾਲ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਗਿਆਨ ਸਿੰਘ ਸੋਹਨਪਾਲ ਦਾ ਦਿਹਾਂਤ ਸਾਲ 2017 ਵਿੱਚ ਹੋ ਚੁੱਕਾ ਹੈ।  

Result: Misleading

Sources

https://www.hindustantimes.com/india-news/gyan-singh-sohanpal-chacha-of-bengal-politics-dies-at-92/story-F5ucAYRksRvU5Ao6w9HVdJ.html

https://www.outlookindia.com/website/story/veteran-congress-mla-gyan-singh-sohanpal-dies-at-92/300158?fbclid=IwAR2vpvE3GuOVkseKBYhuGqjWTMeV1WTT30V1qwBta5WOw7R4AxJDyeG-V_w

https://www.tribuneindia.com/news/archive/nation/former-west-bengal-mla-gyan-singh-sohanpal-passes-away-449072


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular