Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਮਾਰ ਗੋਲੀ ਇਹ ਸਾਵਰਕਰ ਨਹੀ ਜੋ ਡਰ ਕੇ ਮਾਫੀ ਮੰਗ ਲਊਗਾ। ਇਹ ਕਿਸਾਨ ਆ ਜੋ ਗੱਡਣਾ ਵੀ ਜਾਣਦਾ ਤੇ ਵੱਢਣਾ ਵੀ ਜਾਣਦਾ
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇੱਕ ਬਜ਼ੁਰਗ ਵਿਅਕਤੀ ਉੱਤੇ ਪਿਸਟਲ ਤਾਨੀ ਇੱਕ ਪੁਲਿਸ ਕਰਮੀ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ।
ਕਾਂਗਰਸ ਨੇਤਾ ਅਰਚਨਾ ਡਾਲਮੀਆ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਕਿਸਾਨ ਆਰਡੀਨੈਂਸ ਬਿੱਲ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨਾਲ ਜੋੜ ਕੇ ਤੇ ਸ਼ੇਅਰ ਕੀਤਾ। ਗੌਰਤਲਬ ਹੈ ਕਿ ਪੂਰੇ ਦੇਸ਼ ਪਰਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਖੂਬ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਵਾਇਰਲ ਹੋ ਰਹੀ ਤਸਵੀਰ ਦੇ ਨਾਲ ਵੀ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਕਿਸਾਨਾਂ ਉੱਤੇ ਜ਼ੁਲਮ ਕਰ ਰਹੀ ਹੈ ਅਰਚਨਾ ਡਾਲਮੀਆ ਦੁਆਰਾ ਕੀਤੇ ਗਏ ਟਵੀਟ ਦਾ ਆਰਕਾਈਵ ਲਿੰਕ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਭੀਮ ਆਰਮੀ ਦਾ ਦਿੱਲੀ ਪ੍ਰਦੇਸ਼ ਅਧਿਅਕਸ਼ ਦੱਸਣ ਵਾਲੇ ਹਿਮਾਂਸ਼ੂ ਵਾਲਮੀਕਿ ਨੇ ਵੀ ਇਸ ਤਸਵੀਰ ਨੂੰ ਵੀਰ ਸਾਵਰਕਰ ਉੱਤੇ ਤੰਜ ਕੱਸਦਿਆਂ ਹੋਇਆਂ ਪੁਲਿਸ ਦੁਆਰਾ ਕਿਸਾਨਾਂ ਤੇ ਜ਼ੁਲਮ ਦੱਸ ਕੇ ਸ਼ੇਅਰ ਕੀਤਾ।
ਦੇਸ਼ ਭਰ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਕਿਸਾਨ ਆਰਡਨੈਂਸ ਬਿੱਲ ਨੂੰ ਬਹੁਮਤ ਦੇ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਕਰਮੀ ਇੱਕ ਬਜ਼ੁਰਗ ਦੇ ਸਾਹਮਣੇ ਪਿਸਤੌਲ ਤਾਣੀ ਖੜ੍ਹਾ ਹੈ ਜਦਕਿ ਬਜ਼ੁਰਗ ਦੇ ਹੱਥ ਵਿੱਚ ਇੱਟ ਦਾ ਟੁੱਕੜਾ ਦੇਖਿਆ ਜਾ ਸਕਦਾ ਹੈ।
ਤਸਵੀਰ ਨੂੰ ਵੇਖਣ ਤੋਂ ਬਾਅਦ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਤਸਵੀਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਹੈ।ਅਸੀਂ ਤਸਵੀਰ ਦਾ ਸੱਚ ਜਾਨਣ ਦੇ ਲਈ ਗੂਗਲ ਰਿਵਰਸ ਇਮੇਜ ਸਰਚ ਦਾ ਸਹਾਰਾ ਲਿਆ ਸਰਦੇ ਦੌਰਾਨ ਸਾਨੂੰ ਕੁਝ ਸੋਸ਼ਲ ਮੀਡੀਆ ਪੋਸਟ ਅਤੇ ਮੀਡੀਆ ਰਿਪੋਰਟਾਂ ਮਿਲੀਆਂ।
ਇਨ੍ਹਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਤਸਵੀਰ ਕਿਸਾਨਾਂ ਦੇ ਅੰਦੋਲਨ ਨਾਲ ਸੰਬੰਧਿਤ ਨਹੀਂ ਹੈ। ਇਹ ਤਸਵੀਰ ਮੇਰਠ ਦੀ ਹੈ ਜਦੋਂ ਸਾਲ 2013 ਵਿੱਚ ਬੀਜੇਪੀ ਵਿਧਾਇਕ ਸੰਗੀਤ ਸੋਮ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਦੰਗੇ ਭੜਕ ਗਏ ਸਨ।
ਨਾਮਵਰ ਮੀਡੀਆ ਏਜੰਸੀ Daily Piomeer ਦੁਆਰਾ ਪ੍ਰਕਾਸ਼ਿਤ ਲੇਖ ਦੇ ਮੁਤਾਬਕ ਭਾਜਪਾ ਵਿਧਾਇਕ ਸੰਗੀਤ ਸੋਮ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਗ੍ਰਾਮੀਣਾਂ ਨੇ ਪੁਲਿਸ ਨਾਲ ਜੰਮ ਕੇ ਮਾਰਕੁੱਟ ਕੀਤੀ ਅਤੇ ਮੇਰਠ ਦੇ ਖੇੜਾ ਪਿੰਡ ਵਿੱਚ ਸਰਕਾਰੀ ਸੰਪੱਤੀ ਨੂੰ ਅੱਗ ਲਗਾ ਦਿੱਤੀ।ਇਸ ਦੌਰਾਨ ਪੁਲਿਸ ਨੂੰ ਲਾਠੀਚਾਰਜ ਅਤੇ ਫਾਇਰਿੰਗ ਦਾ ਸਹਾਰਾ ਲੈਣਾ ਪਿਆ।
ਇਕ ਹੋਰ ਨਾਮਵਰ ਮਿਲਿਆ ਏਜੰਸੀ ‘ਇੰਡੀਅਨ ਐਕਸਪ੍ਰੈੱਸ’ ਨੇ ਵੀ ਵਾਇਰਲ ਹੋ ਰਹੀ ਤਸਵੀਰ ਨੂੰ ਸਾਲ 2013 ਵਿੱਚ ਆਪਣੇ ਲੇਖ ਦੇ ਵਿੱਚ ਪ੍ਰਕਾਸ਼ਿਤ ਕੀਤਾ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਸਾਲ 2013 ਦੀ ਹੈ ਅਤੇ ਇਸ ਦਾ ਸਬੰਧ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨਾਲ ਨਹੀਂ ਹੈ।
Indian express- https://archive.indianexpress.com/news/tense-meerut-erupts-six-hurt-in-clash-with-police-at-banned-mahapanchayat/1176031
Daily Pioneer– https://www.dailypioneer.com/2013/page1/meerut-erupts-in-protest–against-nsa-slap-on-som.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044