ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact Checkਅੱਤਵਾਦੀ ਮਸੂਦ ਅਜ਼ਹਰ ਦੀ ਮੌਤ ਨੂੰ ਲੈ ਕੇ ਵਾਇਰਲ ਹੋਈਆਂ ਪੁਰਾਣੀ ਵੀਡੀਓ...

ਅੱਤਵਾਦੀ ਮਸੂਦ ਅਜ਼ਹਰ ਦੀ ਮੌਤ ਨੂੰ ਲੈ ਕੇ ਵਾਇਰਲ ਹੋਈਆਂ ਪੁਰਾਣੀ ਵੀਡੀਓ ਤੇ ਤਸਵੀਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਮਸੂਦ ਅਜ਼ਹਰ ਦੀ ਬੰਬ ਧਮਾਕੇ ਵਿੱਚ ਹੋਈ ਮੌਤ ਦੀ ਵੀਡੀਓ ਅਤੇ ਤਸਵੀਰਾਂ

Fact
ਵਾਇਰਲ ਹੋ ਰਹੀ ਤਸਵੀਰਾਂ ਤੇ ਵੀਡੀਓ ਪੁਰਾਣੇ ਹਨ। ਪੁਰਾਣੇ ਵੀਡੀਓ ਤੇ ਤਸਵੀਰਾਂ ਨੂੰ ਸ਼ੇਅਰ ਕਰ ਅਜ਼ਹਰ ਮਸੂਦ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵੀਡੀਓ ਅਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਖੇ ਚਰਚਿਤ ਅਣਪਛਾਤੇ ਵਿਅਕਤੀ ਵੱਲੋਂ ਕੰਧਾਰ ਹਾਈਜੈਕ ਦੇ ਆਰੋਪੀ ਤੇ ਮੋਸਟ ਵਾਂਟਡ ਅੱਤਵਾਦੀ ਮਸੂਦ ਅਜ਼ਹਰ ਨੂੰ ਧਮਾਕੇ ਵਿਚ ਮਾਰ ਦਿੱਤਾ ਗਿਆ ਹੈ।

ਅਧਿਕਾਰਿਕ X ਅਕਾਊਂਟ Times Algebra ਨੇ ਇਸ ਖਬਰ ਨੂੰ ਸਾਂਝੀ ਕਰਦਿਆਂ 2 ਤਸਵੀਰਾਂ ਸ਼ੇਅਰ ਕੀਤੀਆਂ ਅਤੇ X ਅਕਾਊਂਟ “ਸ਼ੂਨਯ” ਨੇ ਇਸ ਖਬਰ ਨੂੰ ਸਾਂਝੀ ਕਰਦਿਆਂ ਇੱਕ ਬੰਬ ਧਮਾਕੇ ਦਾ ਵੀਡੀਓ ਸਾਂਝਾ ਕੀਤਾ।


ਪੰਜਾਬੀ ਮੀਡੀਆ ਅਦਾਰਾ ਜਗਬਾਣੀ ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਤਸਵੀਰਾਂ ਤੇ ਵੀਡੀਓ ਦੀ ਪੜਤਾਲ ਅਸੀਂ ਇੱਕ-ਇੱਕ ਕਰਕੇ ਸ਼ੁਰੂ ਕੀਤੀ।

ਵਾਇਰਲ ਵੀਡੀਓ

ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਵੀਡੀਓ OSINT Updates ਅਕਾਊਂਟ ਦੁਆਰਾ ਐਕਸ ‘ਤੇ ਸਾਂਝਾ ਕੀਤਾ ਮਿਲਿਆ। ਇਹ ਵੀਡੀਓ 3 ਨਵੰਬਰ 2023 ਨੂੰ ਸਾਂਝਾ ਕੀਤਾ ਗਿਆ ਸੀ।

ਟਵੀਟ ਦੇ ਕੈਪਸ਼ਨ ਦੇ ਮੁਤਾਬਿਕ, ਪਾਕਿਸਤਾਨ ਦੇ ਡੇਰਾ ਇਸਮਾਲ ਖਾਨ ਵਿੱਚ ਹੋਏ ਬੰਮ ਧਮਾਕੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਜਦਕਿ 25 ਵਿਅਕਤੀ ਇਸ ਬੰਬ ਧਮਾਕੇ ਵਿੱਚ ਜਖਮੀ ਹੋ ਗਏ।

ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਸਾਨੂੰ ਪਾਕਿਸਤਾਨੀ ਮੀਡਿਆ ਅਦਾਰਾ Ary News ਦੁਆਰਾ 3 ਨਵੰਬਰ 2023 ਨੂੰ ਅਪਲੋਡ ਮਿਲੀ। ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਦੇ ਡੇਰਾ ਇਸਮਾਈਲ ਖਾਨ ਵਿਖੇ ਟੈਂਕ ਅੱਡਾ ਨੇੜੇ ਇੱਕ ਪੁਲਿਸ ਵੈਨ ਨੂੰ ਧਮਾਕਾ ਨਾਲ ਉਡਾ ਦਿੱਤਾ ਗਿਆ। ਹਮਲੇ ਤੋਂ ਬਾਅਦ ਹਮਲਾਵਰਾਂ ਵਲੋਂ ਫਾਇਰਿੰਗ ਵੀ ਕੀਤੀ ਗਈ ਸੀ। ਇਸ ਹਮਲੇ ਵਿਚ 6 ਲੋਕਾਂ ਦੀ ਮੌਤ ਅਤੇ 25 ਵਿਅਕਤੀ ਜ਼ਖਮੀ ਦੱਸੇ ਗਏ ਹਨ।

ਇਸ ਮਾਮਲੇ ਨੂੰ ਲੈ ਕੇ ਅਸੀਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ ਤਾਂ ਸਾਨੂੰ ਕਈ ਰਿਪੋਰਟਾਂ ਮਿਲੀਆਂ। ਹੁਬੂਹੁ ਵੀਡੀਓ ਸਾਨੂੰ PakistanPress88 ਦੁਆਰਾ ਵੀ ਨਵੰਨਰ 3, 2023 ਨੂੰ ਅਪਲੋਡ ਮਿਲੀ। ਇਸ ਧਮਾਕੇ ਨੂੰ ਲੈ ਕੇ ਹੋਰ ਖਬਰਾਂ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਵਾਇਰਲ ਤਸਵੀਰਾਂ ਦੀ ਪੜਤਾਲ

ਪਹਿਲੀ ਤਸਵੀਰ

ਵਾਇਰਲ ਇਸ ਤਸਵੀਰ ਵਿਚ ਟੁੱਟੀ ਹੋਈ ਕਾਰ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ ਕਈ ਪੁਰਾਣੀ ਖਬਰਾਂ ਵਿਚ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

MM News ਦੁਆਰਾ 31 ਜਨਵਰੀ 2020 ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਇਹ ਤਸਵੀਰ ਇੱਕ ਸੜਕ ਹਾਦਸੇ ਦੀ ਹੈ ਜਿਸਦੇ ਵਿਚ 3 ਭਰਾਵਾਂ ਦੀ ਮੌਤ ਹੋ ਗਈ ਸੀ। ਇਸ ਤਸਵੀਰ ਨੂੰ ਰਾਵਲਪਿੰਡੀ ਦੇ ਗੁੱਜਰ ਖਾਨ ਇਲਾਕੇ ਵਿਚ ਖਿਚਿਆ ਗਿਆ ਸੀ।

ਅੱਤਵਾਦੀ ਮਸੂਦ ਅਜ਼ਹਰ ਦੀ ਮੌਤ ਨੂੰ ਲੈ ਕੇ ਵਾਇਰਲ ਹੋਈਆਂ ਪੁਰਾਣੀ ਵੀਡੀਓ ਤੇ ਤਸਵੀਰਾਂ

ਦੂਜੀ ਤਸਵੀਰ

ਦੂਜੀ ਤਸਵੀਰ ਵਿਚ ਇੱਕ ਸੜਕ ‘ਤੇ ਅੱਗ ਲੱਗੇ ਅਤੇ ਮਲਬੇ ਨੂੰ ਵੇਖਿਆ ਜਾ ਸਕਦਾ ਹੈ।ਵਾਇਰਲ ਇਸ ਤਸਵੀਰ ਵਿਚ ਪੁਲਿਸ ਦੇ ਜਵਾਨਾਂ ਨੂੰ ਵੀ ਵੇਖਿਆ ਜਾ ਸਕਦਾ ਹੈ।

ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ ਕਈ ਪੁਰਾਣੀ ਰਿਪੋਰਟਾਂ ਵਿਚ ਪ੍ਰਕਾਸ਼ਿਤ ਮਿਲੀ। The Wire ਦੀ 22 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਨਾਲ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਤਸਵੀਰ ਪਾਕਿਸਤਾਨ ਦੇ ਕ਼ੁਇੱਤਾ ਵਿਚ ਇੱਕ ਲਕਜ਼ਰੀ ਹੋਟਲ ਦੀ ਕਾਰ ਪਾਰਕਿੰਗ ਵਿਚ ਹੋਏ ਕਾਰ ਧਮਾਕੇ ਦੀ ਹੈ। ਇਸ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋਈ ਅਤੇ 11 ਲੋਕ ਜ਼ਖਮੀ ਹੋਏ ਸਨ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਅੱਤਵਾਦੀ ਮਸੂਦ ਅਜ਼ਹਰ ਦੀ ਮੌਤ ਨੂੰ ਲੈ ਕੇ ਵਾਇਰਲ ਹੋਈਆਂ ਪੁਰਾਣੀ ਵੀਡੀਓ ਤੇ ਤਸਵੀਰਾਂ

ਹਾਲਾਂਕਿ, ਆਪਣੀ ਪੜਤਾਲ ਦੇ ਦੌਰਾਨ ਅਸੀਂ ਅੱਤਵਾਦੀ ਅਜ਼ਹਰ ਮਸੂਦ ਦੀ ਮੌਤ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਸੋਸ਼ਲ ਮੀਡੀਆ ‘ਤੇ ਅਜ਼ਹਰ ਮਸੂਦ ਦੀ ਮੌਤ ਨਾਲ ਜੋੜਕੇ ਵਾਇਰਲ ਕੀਤੀ ਗਈ ਤਸਵੀਰਾਂ ਤੇ ਵੀਡੀਓ ਪੁਰਾਣੇ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰਾਂ ਤੇ ਵੀਡੀਓ ਪੁਰਾਣੇ ਹਨ। ਪੁਰਾਣੇ ਵੀਡੀਓ ਤੇ ਤਸਵੀਰਾਂ ਨੂੰ ਸ਼ੇਅਰ ਕਰ ਅਜ਼ਹਰ ਮਸੂਦ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ।

Result: False

Our Sources

Media report published by ARY News on November 3, 2023
Tweet made by OSINT Updates on November 3, 2023
Media report published by MM News on January 31, 2020
Media report published by The Wire on April 22, 2021


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular