ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeFact CheckViralਕੀ ਖਸਤਾ ਹਾਲਤ ਸੜਕ ਦੀ ਇਹ ਵੀਡੀਓ ਪੰਜਾਬ ਦੀ ਹੈ?

ਕੀ ਖਸਤਾ ਹਾਲਤ ਸੜਕ ਦੀ ਇਹ ਵੀਡੀਓ ਪੰਜਾਬ ਦੀ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਪੰਜਾਬ ਵਿੱਚ ਖਸਤਾ ਹਾਲਤ ਸੜਕ ਦੀ ਵੀਡੀਓ

Fact
ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਸਗੋਂ ਹਰਿਆਣਾ ਦੇ ਅੰਬਾਲਾ ਅਧੀਨ ਪੈਂਦੇ ਨਰਾਇਣਗੜ੍ਹ ਦੀ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡਿਆ ਤੇ ਇੱਕ ਵਿਅਕਤੀ ਨੂੰ ਹਾਲ ਹੀ ਵਿੱਚ ਬਣੀ ਸੜਕ ਦੀ ਖਸਤਾ ਹਾਲਤ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਹਨ।

ਟਵਿੱਟਰ (ਹੁਣ ਐਕਸ) ਯੂਜ਼ਰ ਮਨੋਜ ਸ਼੍ਰੀਵਾਸਤਵ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਪੰਜਾਬ ਵਿੱਚ ਕੱਟੜ ਇਮਾਨਦਾਰ ਆਪ ਦੇ ਅਰਵਿੰਦ ਕੇਜਰੀਵਾਲ।

ਕੀ ਖਸਤਾ ਹਾਲਤ ਸੜਕ ਦੀ ਇਹ ਵੀਡੀਓ ਪੰਜਾਬ ਦੀ ਹੈ?
Courtesy: X/ManojSr60583090

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਵੀਡੀਓ ਕਈ ਸਥਾਨਕ ਮੀਡਿਆ ਪੇਜਾਂ ਤੇ ਅਪਲੋਡ ਮਿਲੀ।

ਨਰਾਇਣਗੜ੍ਹ ਉਦੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਵੀਡੀਓ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਪੈਂਦੇ ਨਰਾਇਣਗੜ੍ਹ ਦੇ ਡਾਹਰੀ ਮੋੜ ਤੋਂ ਬਹਿਲੋਲੀ ਵਿਚਕਾਰ ਬਣਾਈ ਜਾ ਰਹੀ ਸੜਕ ਦੀ ਹੈ। ਇਸ ਵੀਡੀਓ ਨੂੰ ਉਹਨਾਂ ਨੇ ਆਪਣੇ ਯੂ ਟਿਊਬ ਹੈਂਡਲ ਤੇ ਵੀ ਨਵੰਬਰ 21, 2023 ਨੂੰ ਅਪਲੋਡ ਕੀਤਾ ਸੀ। ਹੁਬੂਹੁ ਵੀਡੀਓ ਅੰਬਾਲਾ ਨਿਊਜ਼ ਅਪਡੇਟ ਤੇ ਵੀ ਸਾਨੂੰ ਅਪਲੋਡ ਮਿਲੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਨਰਾਇਣਗੜ੍ਹ ਉਦੇ ਨੂੰ ਸੰਪਰਕ ਕੀਤਾ। ਨਿਊਜ਼ਚੈਕਰ ਨਾਲ ਗੱਲ ਕਰਦਿਆਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਪੈਂਦੇ ਨਰਾਇਣਗੜ੍ਹ ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਸਰਚ ਦੇ ਦੌਰਾਨ ਸਾਨੂੰ ਇੰਡੀਆ ਨਿਊਜ਼ ਹਰਿਆਣਾ ਦੀ ਇੱਕ ਰਿਪੋਰਟ ਮਿਲੀ ਜਿਸ ਵਿੱਚ ਸਥਾਨਕ ਨਿਵਾਸੀਆਂ ਨੂੰ ਅੰਬਾਲਾ ਵਿੱਚ ਸੜਕ ਨਿਰਮਾਣ ਵਿੱਚ ਧਾਂਧਲੀ ਦਾ ਆਰੋਪ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਸਗੋਂ ਹਰਿਆਣਾ ਦੇ ਅੰਬਾਲਾ ਅਧੀਨ ਪੈਂਦੇ ਨਰਾਇਣਗੜ੍ਹ ਦੀ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Our Sources

Media report published by India News Haryana on November 6, 2023
Facebook post uploaded by Naraingarh Uday on November 21, 2023
Facebook post uploaded by Ambala News Updated on November 21, 2023
Telephonic conversation with Naraingarh Uday

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular