ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਰਿਕਸ਼ਾਵਾਲੇ ਨੂੰ ਰੋਂਦਿਆਂ ਹੋਇਆਂ ਦੇਖਿਆ ਜਾ ਸਕਦਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਭਾਰਤ ਦੀ ਹੈ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕੁਝ ਲੋਕਾਂ ਨੂੰ ਟਰੱਕ ਤੇ ਵਿੱਚ ਇੱਕ ਰਿਕਸ਼ੇ ਨੂੰ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਰਿਕਸ਼ਾ ਚਾਲਕ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਉਸ ਦੇ ਆਲੇ ਦੁਆਲੇ ਮੀਡੀਆ ਕਰਮੀਆਂ ਨੂੰ ਬੰਗਾਲੀ ਦੇ ਵਿੱਚ ਕੁਝ ਸਵਾਲ ਜਵਾਬ ਕਰਦੇ ਸੁਣਾਈ ਦਿੱਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਭਾਰਤ ਦੇ ਲਾ ਐਂਡ ਆਰਡਰ ਅਤੇ ਨੇਤਾਵਾਂ ਦੇ ਉੱਤੇ ਸਵਾਲ ਚੁੱਕੇ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ।ਅਸੀਂ ਪਾਇਆ ਕਿ ਉੱਥੇ ਖੜ੍ਹੇ ਮੀਡੀਆ ਕਰਮੀਆਂ ਦੇ ਵਿੱਚੋਂ ਇੱਕ ਦੇ ਮਾਈਕ ਦੇ ਉੱਤੇ ਯਮੁਨਾ ਟੀ ਵੀ ਲਿਖਿਆ ਸੀ।
ਅਸੀਂ ਜਮੁਨਾ ਟੀਵੀ ਦੇ ਯੂ ਟਿਊਬ ਚੈਨਲ ਨੂੰ ਖੰਗਾਲਿਆ ਅਤੇ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਉਨ੍ਹਾਂ ਨੇ ਅਕਤੂਬਰ 6,2020 ਨੂੰ ਅਪਲੋਡ ਕੀਤਾ ਸੀ। ਯਮੁਨਾ ਟੀ ਵੀ ਬੰਗਲਾਦੇਸ਼ ਦਾ ਇੱਕ ਨਾਮੀ ਚੈਨਲ ਹੈ।

ਯਮੁਨਾ ਟੀ ਵੀ ਬੰਗਲਾਦੇਸ਼ ਦਾ ਇੱਕ ਨਾਮੀ ਚੈਨਲ ਹੈ।
ਸਰਚ ਦੇ ਦੌਰਾਨ ਸਾਨੂੰ ਕਾਫ਼ੀ ਸਬੂਤ ਮਿਲੇ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਢਾਕਾ, ਬੰਗਲਾਦੇਸ਼ ਦੀ ਹੈ। ਵੀਡੀਓ ਦੇ ਵਿੱਚ ਤੁਸੀਂ ਸੀ ਮਾਈਨਰ ਕੈਫੀ ਦੇਖ ਸਕਦੇ ਹੋ ਜੋ ਕਿ ਧੰਨਮੁੰਡੀ, ਢਾਕਾ ਵਿੱਚ ਹੈ।

ਸਰਚ ਦੇ ਦੌਰਾਨ ਸਾਨੂੰ ਇੱਕ ਮੀਡੀਆ ਏਜੰਸੀ bdnews24 ਦੇ ਯੂ ਟਿਊਬ ਚੈਨਲ ਤੇ ਅਪਲੋਡ ਕੀਤੀ ਗਈ ਇੱਕ ਰਿਪੋਰਟ ਮਿਲੀ।
ਇਸ ਰਿਪੋਰਟ ਦੇ ਮੁਤਾਬਕ ਦੱਖਣੀ ਢਾਕਾ ਜ਼ਿਲ੍ਹਾ ਕਾਰਪੋਰੇਸ਼ਨ ਨੇ ਜ਼ਿਗਤਆਲਾ ਵਿਖੇ ਵੱਡੀ ਗਿਣਤੀ ‘ਚ ਬੈਟਰੀ ਵਾਲੇ ਰਿਕਸ਼ਾ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ।
ਸਰਚ ਦੇ ਦੌਰਾਨ ਸਾਨੂੰ ਢਾਕਾ ਟ੍ਰਿਬਿਊਨ ਦੇ ਵਿੱਚ ਛਪੀ ਇੱਕ ਰਿਪੋਰਟ ਮਿਲੀ।ਰਿਪੋਰਟ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਫਜ਼ਲੁਰ ਰਹਿਮਾਨ ਹੈ।ਫਜ਼ਲੁਰ ਰਹਿਮਾਨ ਨੇ ਹਾਲ ਹੀ ਦੇ ਵਿੱਚ ਬੈਟਰੀ ਵਾਲਾ ਰਿਕਸ਼ਾ ਖਰੀਦਿਆ ਸੀ ਜਿਸ ਨੂੰ ਦੱਖਣੀ ਢਾਕਾ ਜ਼ਿਲ੍ਹਾ ਕਾਰਪੋਰੇਸ਼ਨ ਮੈਂ ਆਪਣੀ ਡਰਾਈਵ ਦੌਰਾਨ ਕਬਜ਼ੇ ਵਿੱਚ ਲੈ ਲਿਆ।
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੰਗਲਾਦੇਸ਼ ਦੀ ਇੱਕ ਵੱਡੀ ਕੰਪਨੀ ਦੇ ਡਾਇਰੈਕਟਰ ਨੇ ਅੱਗੇ ਆ ਕੇ ਫਜ਼ਲੁਰ ਰਹਿਮਾਨ ਦੀ ਮਾਲੀਆ ਮਦਦ ਕੀਤੀ।
Conclusion
dhaka , bangladesh , fazlur rahman , viral video , punjab , india , fact check , featured
Result: False
Sources
https://www.youtube.com/c/JamunaTVbd/about
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044