ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ 2024 ਤੋਂ ਬਾਅਦ ਪੁਰਾਣੇ 100 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

31 ਮਾਰਚ 2024 ਤੋਂ ਬਾਅਦ ਬੰਦ ਹੋ ਜਾਣਗੇ ਪੁਰਾਣੀ ਸੀਰੀਜ਼ ਵਾਲੇ 100 ਰੁਪਏ ਦੇ ਨੋਟ?
ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ 2024 ਤੋਂ ਬਾਅਦ ਪੁਰਾਣੇ 100 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣਗੇ। 31 ਮਾਰਚ, 2024 ਤੋਂ ਬਾਅਦ 100 ਰੁਪਏ ਦੇ ਨੋਟਾਂ ਦੇ ਬੰਦ ਹੋਣ ਦੇ ਨਾਮ ‘ਤੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਆਰਬੀਆਈ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।

ਪਾਕਿਸਤਾਨੀ ਅਤੇ ਖਾਲਿਸਤਾਨ ਪੱਖੀ ਧਿਰਾਂ ਆਪਸ ਵਿੱਚ ਭਿੜ ਗਈਆਂ? ਫਰਜ਼ੀ ਦਾਅਵਾ ਵਾਇਰਲ
ਸੋਸ਼ਲ ਮੀਡੀਆ ‘ਤੇ ਦੋ ਗੁੱਟਾਂ ਵਿਚਾਲੇ ਝੜਪ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਅਤੇ ਖਾਲਿਸਤਾਨ ਪੱਖੀ ਧਿਰਾਂ ਆਪਸ ਵਿੱਚ ਭਿੜ ਗਈਆਂ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਕੈਲੀਫੋਰਨੀਆ ਵਿੱਚ ਯੂਬਾ ਨਗਰ ਕੀਰਤਨ ਦੌਰਾਨ ਸਿੱਖਾਂ ਦੀਆਂ ਦੋ ਧਿਰਾਂ ਵਿੱਚ ਹੋਈ ਝੜਪ ਦੀ ਹੈ। ਇਸ ਵੀਡੀਓ ਦਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸੈਂਟਾ ਕਲਾਜ਼ ਦੇ ਪੁਤਲੇ ਨੂੰ ਸਾੜਨ ਦੀ ਇਹ ਵੀਡੀਓ ਪੁਰਾਣੀ ਹੈ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਹੱਥ ਵਿੱਚ ਸੈਂਟਾ ਕਲਾਜ਼ ਫੜੀ ਵਿਰੋਧ ਕਰਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਦੋ ਸਾਲ ਪੁਰਾਣੀ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ?
ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਇੱਕ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਜਾਂਚ ਏਜੰਸੀਆਂ ਈਡੀ ਅਤੇ ਸੀਬੀਆਈ ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਪੇਸ਼ ਨਾ ਹੋਏ ਨੇਤਾਵਾਂ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਸਕਰੀਨਸ਼ਾਟ ਫਰਜ਼ੀ ਹੈ। ਸਾਲ 2012 ਵਿੱਚ ਐਕਸ (ਪਹਿਲਾਂ ਟਵਿੱਟਰ) ‘ਤੇ ਇੰਨਾ ਲੰਬਾ ਟਵੀਟ ਲਿਖਣਾ ਸੰਭਵ ਨਹੀਂ ਸੀ, ਕਿਉਂਕਿ ਅੱਖਰ ਸੀਮਾ ਸਿਰਫ 140 ਅੱਖਰਾਂ ਦੀ ਸੀ।