ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਕੀ ਜੰਮੂ-ਸ਼੍ਰੀਨਗਰ ਹਾਈਵੇ ਦੀ ਹੈ ਇਹ ਵਾਇਰਲ ਤਸਵੀਰ?

ਕੀ ਜੰਮੂ-ਸ਼੍ਰੀਨਗਰ ਹਾਈਵੇ ਦੀ ਹੈ ਇਹ ਵਾਇਰਲ ਤਸਵੀਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਜੰਮੂ-ਸ਼੍ਰੀਨਗਰ ਹਾਈਵੇ ਦੀ ਤਸਵੀਰ

Fact
ਵਾਇਰਲ ਹੋ ਰਹੀ ਤਸਵੀਰ ਚੀਨ ਦੇ ਵੇਈਯੂਆਨ- ਵੁਡੂ ਐਕਸਪ੍ਰੈਸਵੇ ਦੀ ਹੈ ਨਾ ਕਿ ਜੰਮੂ-ਸ਼੍ਰੀਨਗਰ ਹਾਈਵੇ ਦੀ।

ਸੋਸ਼ਲ ਮੀਡੀਆ ‘ਤੇ ਇੱਕ ਹਾਈਵੇ ਦੀ ਤਸਵੀਰ ਵਾਇਰਲ ਕਰਦਿਆਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਤਰੀਫਾਂ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਜੰਮੂ-ਸ਼੍ਰੀਨਗਰ ਹਾਈਵੇ ਹੈ।

ਫੇਸਬੁੱਕ ਯੂਜ਼ਰ Vikas Bagga ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, ‘ਜੰਮੂ ਸ਼੍ਰੀ ਨਗਰ ਹਾਈਵੇ ਹਜੇ ਅਸੀਂ ਇਸ ਕੰਮ ਨੁੰ ਕਹਿਣੇ ਆ। Narendra Modi ਨੇ ਕਿਤਾ ਹੀ ਕੀ ਏ’

ਜੰਮੂ-ਸ਼੍ਰੀਨਗਰ ਹਾਈਵੇ ਦੀ ਹੈ ਇਹ ਵਾਇਰਲ ਤਸਵੀਰ
Courtesy: Facebook/VikasBagga

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਪੜਤਾਲ ਦੀ ਸ਼ੁਰੂਆਤ ਕਰਦਿਆਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਸਰਚ ਕੀਤਾ। ਸਾਨੂੰ ਇਹ ਤਸਵੀਰ caixinglobal ਦੀ ਵੈਬਸਾਈਟ ਤੇ ਅਪਲੋਡ ਮਿਲੀ। ਜਾਣਕਾਰੀ ਦੇ ਮੁਤਾਬਕ ਇਹ ਤਸਵੀਰ ਚੀਨ ਦੇ Weiyuan Wudu Expressway ਦੀ ਹੈ। ਤਸਵੀਰ ਨਾਲ ਦਿੱਤੇ ਗਏ ਡਿਸਕ੍ਰਿਪਸ਼ਨ ਵਿੱਚ ਦੱਸਿਆ ਗਿਆ ਕਿ ਚੀਨ ਦੇ ਗਨਸੁ ਪ੍ਰਾਂਤ ‘ਚ ਬਣੇ ਵੇਈਯੂਆਨ – ਵੁਡੂ ਐਕਸਪ੍ਰੈਸਵੇ ਨੂੰ ਆਮ ਜਨਤਾ ਲਈ ਖੋਲ ਦਿੱਤਾ ਗਿਆ ਹੈ।

ਜੰਮੂ-ਸ਼੍ਰੀਨਗਰ ਹਾਈਵੇ ਦੀ ਹੈ ਇਹ ਵਾਇਰਲ ਤਸਵੀਰ
Courtesy: caixinglobal

ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ virily.com ਨਾਮ ਦੀ ਵੈੱਬਸਾਈਟ ‘ਤੇ ਵੀ ਅਪਲੋਡ ਮਿਲੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਤਸਵੀਰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਪ੍ਰੋਜੈਕਟ ਦੀ ਤਸਵੀਰ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹੁਣ ਅਸੀਂ ਗੂਗਲ ਅਰਥ ਦੇ ਜਰੀਏ ਇਸ ਐਕਸਪ੍ਰੈਸਵੇ ਨੂੰ ਸਰਚ ਕੀਤਾ। ਅਸੀਂ ਪਾਇਆ ਕਿ ਵਾਇਰਲ ਤਸਵੀਰ ਚੀਨ ਦੇ ਵੇਈਯੂਆਨ – ਵੁਡੂ ਐਕਸਪ੍ਰੈਸਵੇ ਦੀ ਹੀ ਹੈ। ਗੂਗਲ ਅਰਥ ਦੇ ਸਰਚ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

ਜੰਮੂ-ਸ਼੍ਰੀਨਗਰ ਹਾਈਵੇ ਦੀ ਹੈ ਇਹ ਵਾਇਰਲ ਤਸਵੀਰ
Courtesy: Google Earth

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਚੀਨ ਦੇ ਵੇਈਯੂਆਨ – ਵੁਡੂ ਐਕਸਪ੍ਰੈਸਵੇ ਦੀ ਹੈ ਨਾ ਕਿ ਜੰਮੂ-ਸ਼੍ਰੀਨਗਰ ਹਾਈਵੇ ਦੀ।

Result: False

Our Sources

Image uploaded by Virily.com on January 1,2020
Image uploaded by Caixinglobal on July 27,2022
Image on Google Earth

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular