ਸ਼ਨੀਵਾਰ, ਜੂਨ 15, 2024
ਸ਼ਨੀਵਾਰ, ਜੂਨ 15, 2024

HomeFact CheckViralਕੀ ਨਿਊਜ਼ੀਲੈਂਡ ਵਿੱਚ ਹਾਲ 'ਚ ਆਏ ਭੁਚਾਲ ਦੀ ਹੈ ਇਹ ਵੀਡੀਓ?

ਕੀ ਨਿਊਜ਼ੀਲੈਂਡ ਵਿੱਚ ਹਾਲ ‘ਚ ਆਏ ਭੁਚਾਲ ਦੀ ਹੈ ਇਹ ਵੀਡੀਓ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੁਚਾਲਾਂ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਵੀ ਭਿਆਨਕ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਨਿਊਜ਼ੀਲੈਂਡ ਦੇ ਲੋਅਰ ਹੱਟ ਤੋਂ 78 ਕਿਲੋਮੀਟਰ ਉੱਤਰ-ਪੱਛਮ ‘ਚ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤੁਰਕੀ ਅਤੇ ਸੀਰੀਆ ‘ਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿੱਥੇ ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹੈ ਜਿਸ ਵਿੱਚ ਭੁਚਾਲ ਕਾਰਨ ਸਟੋਰ ਵਿੱਚੋਂ ਦੋ ਮਹਿਲਾਵਾਂ ਨੂੰ ਭੱਜਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਨਿਊਜ਼ੀਲੈਂਡ ਵਿੱਚ ਹਾਲ ‘ਚ ਆਏ ਭੁਚਾਲ ਦੀ ਹੈ।

ਅਸੀਂ ਪਾਇਆ ਕਿ ਟਵਿੱਟਰ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਕਲਿੱਪ ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨ ‘ਤੇ, ਅਸੀਂ ਪਾਇਆ ਕਿ ਸ਼ੈਲਫ ‘ਤੇ ਸਾਮਾਨ ਪਿਆ ਹੈ ਅਤੇ ਇਹ ਵੀਡੀਓ ਕਿਸੇ ਸੁਪਰਮਾਰਕੀਟ ਜਾਂ ਕਰਿਆਨੇ ਦੀ ਦੁਕਾਨ ਦੀ ਲੱਗ ਰਹੀ ਹੈ। ਇਸ ਤੋਂ ਇਲਾਵਾ, ਇਹ ਵੀਡੀਓ ਸੀਸੀਟੀਵੀ ਵਿੱਚ ਸ਼ੂਟ ਹੋਈ ਹੈ।

 ਨਿਊਜ਼ੀਲੈਂਡ ਵਿੱਚ ਹਾਲ 'ਚ ਆਏ ਭੁਚਾਲ ਦੀ ਹੈ ਇਹ ਵੀਡੀਓ
Screengrab from viral video | Courtesy: Twitter @Shenaz10

ਵੀਡੀਓ ਵਿੱਚ ਲਗਭਗ 10:30 ਸਕਿੰਟ ਤੇ ਸਾਨੂੰ ਵਾਇਰਲ ਕਲਿੱਪ ਦਿਖੀ। ਬਿਰਤਾਂਤਕਾਰ ਦੇ ਅਨੁਸਾਰ, ਵਿਜ਼ੂਅਲ ਅਸਲ ਵਿੱਚ ਕੈਰੇਬੀਅਨ ਦੇਸ਼ ਹੈਤੀ ਵਿੱਚ ਸਾਲ 2014 ‘ਚ ਆਏ ਭੁਚਾਲ ਦੀ ਹੈ। ਸਕ੍ਰੀਨ ਦੇ ਉੱਪਰ ਸੱਜੇ ਪਾਸੇ ਦਿਖਾਈ ਦੇਣ ਵਾਲੀ ਟਾਈਮ-ਸਟੈਂਪ ਤੇ ਅਗਸਤ 14, 2021 ਪੜ੍ਹਿਆ ਜਾ ਸਕਦਾ ਹੈ।

 ਨਿਊਜ਼ੀਲੈਂਡ ਵਿੱਚ ਹਾਲ 'ਚ ਆਏ ਭੁਚਾਲ ਦੀ ਹੈ ਇਹ ਵੀਡੀਓ
Screengrab from YouTube video by Underworld

ਅਸੀਂ ਯੂਟਿਊਬ ‘ਤੇ “ਸੁਪਰਮਾਰਕੀਟ,” “ਭੂਚਾਲ” ਅਤੇ “ਸੀਸੀਟੀਵੀ ਕੈਮਰਾ” ਕੀਵਰਡ ਦੀ ਮਦਦ ਨਾਲ ਖੋਜ ਕੀਤੀ ਜਿਸ ਨਾਲ ਸਾਨੂੰ 4 ਫਰਵਰੀ, 2023 ਨੂੰ ਅੰਡਰਵਰਲਡ ਦੁਆਰਾ ਅਪਲੋਡ ਇੱਕ ਵੀਡੀਓ ਮਿਲਿਆ।

 ਨਿਊਜ਼ੀਲੈਂਡ ਵਿੱਚ ਹਾਲ 'ਚ ਆਏ ਭੁਚਾਲ ਦੀ ਹੈ ਇਹ ਵੀਡੀਓ
Screengrab from YouTube video by Underworld

ਹੈਤੀ 14 ਅਗਸਤ, 2021 ਨੂੰ 7.2 ਤੀਬਰਤਾ ਵਾਲੇ ਭੂਚਾਲ ਨਾਲ ਪ੍ਰਭਾਵਿਤ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਜਾਨੀ ਅਤੇ ਸੰਪਤੀ ਦਾ ਨੁਕਸਾਨ ਹੋਇਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਬਾਅਦ, ਅਸੀਂ ਯੂਟਿਊਬ ‘ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ 27 ਅਗਸਤ, 2021 ਨੂੰ ਡਿਜ਼ਾਸਟਰ ਕੰਪਾਈਲੇਸ਼ਨਜ਼ ਦੁਆਰਾ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਵਿੱਚ 14 ਅਗਸਤ, 2021 ਨੂੰ ਹੈਤੀ ਵਿੱਚ ਆਏ ਭੂਚਾਲ ਦੀ ਵਾਇਰਲ ਕਲਿੱਪ ਦੇਖੀ ਜਾ ਸਕਦੀ ਹੈ।

 ਨਿਊਜ਼ੀਲੈਂਡ ਵਿੱਚ ਹਾਲ 'ਚ ਆਏ ਭੁਚਾਲ ਦੀ ਹੈ ਇਹ ਵੀਡੀਓ
Screengrab from YouTube video by Disaster Compilations

ਵੀਡੀਓ ਨੂੰ 23 ਅਗਸਤ, 2021 ਨੂੰ ਇੱਕ ਹੋਰ YouTube ਚੈਨਲ ਅਰਥਕੁਏਕ ਕੰਪਾਇਲੇਸ਼ਨ ਦੁਆਰਾ ਸਾਂਝਾ ਕੀਤਾ ਗਿਆ ਸੀ।

ਅਸੀਂ 22 ਅਗਸਤ, 2021 ਨੂੰ EdenThinkTank ਦੁਆਰਾ ਅਪਲੋਡ ਇੱਕ ਫੇਸਬੁੱਕ ਪੋਸਟ ਵੀ ਵੇਖੀ । ਇਸ ਵਿੱਚ ਵਾਇਰਲ ਕਲਿੱਪ ਦਾ ਇੱਕ ਲੰਮਾ ਸੰਸਕਰਣ ਹੈ ਜਿਸ ਦੇ ਕੈਪਸ਼ਨ ਮੁਤਾਬਕ ਇਹ ਵੀਡੀਓ ਹੈਤੀ ਵਿੱਚ ਆਏ ਭੂਚਾਲ ਦੀ ਹੈ।

 ਨਿਊਜ਼ੀਲੈਂਡ ਵਿੱਚ ਹਾਲ 'ਚ ਆਏ ਭੁਚਾਲ ਦੀ ਹੈ ਇਹ ਵੀਡੀਓ
Screengrab from Facebook post by @EdenThinkTank

ਨਿਊਜ਼ਚੈਕਰ ਸੁਤੰਤਰ ਤੌਰ ‘ਤੇ ਇਹ ਪਤਾ ਨਹੀਂ ਕਰ ਸਕਿਆ ਹੈ ਕਿ ਵਾਇਰਲ ਕਲਿੱਪ ਕਿਥੋਂ ਦੀ ਹੈ। ਹਾਲਾਂਕਿ, ਇਹ ਸਪਸ਼ਟ ਹੈ ਕਿ ਇਹ ਵੀਡੀਓ ਅਗਸਤ 2021 ਤੋਂ ਇੰਟਰਨੇਟ ਤੇ ਮੌਜੂਦ ਹੈ ਅਤੇ ਇਸ ਵੀਡੀਓ ਦਾ ਨਿਊਜ਼ੀਲੈਂਡ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਸੰਬੰਧ ਨਹੀਂ ਹੈ।

Conclusion

ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਅਗਸਤ 2021 ਤੋਂ ਇੰਟਰਨੇਟ ਤੇ ਮੌਜੂਦ ਹੈ। ਇਸ ਵੀਡੀਓ ਦਾ ਨਿਊਜ਼ੀਲੈਂਡ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਕੋਈ ਸੰਬੰਧ ਨਹੀਂ ਹੈ।

Result: False

Our Sources

YouTube Video By Underworld, Dated February 4, 2023
YouTube Video By Disaster Compilations, Dated August 27, 2021
Facebook Post By @EdenThinkTank, Dated August 22, 2021

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular