ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਸ਼ਿਮਲਾ 'ਚ ਢਹਿਢੇਰੀ ਹੋਈ ਇਮਾਰਤ ਦਾ ਇਹ ਵੀਡੀਓ ਹਾਲੀਆ ਹੈ?

ਸ਼ਿਮਲਾ ‘ਚ ਢਹਿਢੇਰੀ ਹੋਈ ਇਮਾਰਤ ਦਾ ਇਹ ਵੀਡੀਓ ਹਾਲੀਆ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਸ਼ਿਮਲਾ ਵਿੱਚ ਲੈਂਡਸਲਾਈਡ

Fact
ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2021 ਦਾ ਹੈ ਜਦੋਂ ਸ਼ਿਮਲਾ ਦੇ ਕੱਚਘਾਟ ਇਲਾਕੇ ਵਿੱਚ ਭਾਰੀ ਮੀਂਹ ਕਾਰਣ ਜ਼ਮੀਨ ਕਮਜ਼ੋਰ ਹੋ ਗਈ ਅਤੇ ਇੱਕ 8 ਮਰਲਾ ਇਮਾਰਤ ਢਹਿਢੇਰੀ ਹੋ ਗਈ ਸੀ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿੱਚ ਇੱਕ ਉੱਚੀਇਮਾਰਤ ਨੂੰ ਢਹਿਢੇਰੀ ਹੁੰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਅਤੇ ਸ਼ਿਮਲਾ ਦਾ ਹੈ ਜਿੱਥੇ ਭਾਰੀ ਮੀਂਹ ਕਾਰਣ ਲੈਂਡਸਲਾਈਡ ਤੋਂ ਬਾਅਦ ਇਮਾਰਤ ਢਹਿਢੇਰੀ ਹੋ ਗਈ।’

ਇੰਸਟਾਗ੍ਰਾਮ ਅਕਾਊਂਟ pushti_chd ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ,’ ਸ਼ਿਮਲਾ ਵਿੱਚ ਲੈਂਡਸਲਾਈਡ।’

ਸ਼ਿਮਲਾ 'ਚ ਢਹਿਢੇਰੀ ਹੋਈ ਇਮਾਰਤ ਦਾ ਇਹ ਵੀਡੀਓ ਹਾਲੀਆ ਹੈ
Courtesy: Instagram@Pushti_chd

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਸ ਵੀਡੀਓ ਨੂੰ ਲੈ ਕਈ ਪੁਰਾਣੀ ਰਿਪੋਰਟਾਂ ਮਿਲੀਆਂ। ਮੀਡੀਆ ਅਦਾਰੇ India TV ਨੇ 30 ਸਿਤੰਬਰ 2021 ਨੂੰ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ, ‘ਸ਼ਿਮਲਾ ਵਿੱਚ 8 ਸਟੋਰੀ ਬਿਲਡਿੰਗ ਗਿਰੀ।’ ਇਸ ਖਬਰ ਦੇ ਮੁਤਾਬਕ ਮਾਇਹ ਮਲਾ ਸ਼ਿਮਲਾ ਦੇ ਕੱਚਘਾਟ ਇਲਾਕੇ ਦਾ ਹੈ ਜਿਥੇ ਭਾਰੀ ਮੀਂਹ ਕਾਰਣ ਜ਼ਮੀਨ ਕਮਜ਼ੋਰ ਹੋ ਗਈ ਅਤੇ ਇੱਕ 8 ਮਰਲਾ ਇਮਾਰਤ ਢਹਿਢੇਰੀ ਹੋ ਗਈ।

ਸ਼ਿਮਲਾ 'ਚ ਢਹਿਢੇਰੀ ਹੋਈ ਇਮਾਰਤ ਦਾ ਇਹ ਵੀਡੀਓ ਹਾਲੀਆ ਹੈ
Courtesy: India TV

ਦਿ ਟ੍ਰਿਬਿਊਨ ਨੇ 30 ਸਤੰਬਰ 2021 ਨੂੰ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਯੂਟਿਊਬ ਹੈਂਡਲ ਤੇ ਅਪਲੋਡ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਐਨਡੀਟੀਵੀ ਦੀ ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਸ਼ਿਮਲਾ ਵਿੱਚ ਹਾਲੀ ਪੈਲੇਸ ਨੇੜੇ ਘੋੜਾ ਚੌਂਕੀ ਵਿੱਚ ਅੱਠ ਮੰਜ਼ਿਲਾ ਇਮਾਰਤ ਬਾਰਸ਼ ਕਾਰਨ ਜ਼ਮੀਨ ਖਿਸਕਣ ਕਾਰਨ ਢਹਿ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ 2021 ਦਾ ਹੈ ਜਦੋਂ ਸ਼ਿਮਲਾ ਦੇ ਕੱਚਘਾਟ ਇਲਾਕੇ ਵਿੱਚ ਭਾਰੀ ਮੀਂਹ ਕਾਰਣ ਜ਼ਮੀਨ ਕਮਜ਼ੋਰ ਹੋ ਗਈ ਅਤੇ ਇੱਕ 8 ਮਰਲਾ ਇਮਾਰਤ ਢਹਿਢੇਰੀ ਹੋ ਗਈ ਸੀ।

Result: Missing Context

Our Sources

Media report published by The Tribune on September 30, 2021
Media report published by India TV on September 30, 2021
Media report published by Hindustan Times on September 30, 2021

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular