ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਹੋਏ ਹਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਅਤੇ ਤਸਵੀਰਾਂ ਖੂਬ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਇਮਰਾਨ ਖਾਨ ਤੇ ਹੋਏ ਹਮਲੇ ਤੋਂ ਬਾਅਦ ਦੀ ਹੈ ਇਹ ਵਾਇਰਲ ਤਸਵੀਰ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਖਾਨ ਦੀ ਇਹ ਵਾਇਰਲ ਤਸਵੀਰ ਉਨ੍ਹਾਂ ‘ਤੇ ਹੋਏ ਹਮਲੇ ਤੋਂ ਬਾਅਦ ਦੀ ਹੈ। ਇਹ ਤਸਵੀਰ ਇਮਰਾਨ ਖਾਨ ‘ਤੇ ਹੋਏ ਹਮਲੇ ਦੀ ਨਹੀਂ ਹੈ। ਉਨ੍ਹਾਂ ਦੀ ਪੁਰਾਣੀ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਜਾਪਾਨੀ ਮੁੰਡੇ ਦੀ ਤਸਵੀਰ ਨਾਲ ਵਾਇਰਲ ਹੋ ਰਹੇ ਦਾਅਵੇ ਦਾ ਇੱਥੇ ਜਾਣੋ ਸੱਚ
ਦਾਅਵਾ ਕੀਤਾ ਜਾ ਰਿਹਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਇਸ ਤਸਵੀਰ ‘ਚ ਦਿਖਾਈ ਦੇਣ ਵਾਲੇ ਲੜਕੇ ਨੇ ਉੱਥੇ ਖੜ੍ਹੇ ਇੱਕ ਸੈਨਿਕ ਨਾਲ ਗੱਲਬਾਤ ਕੀਤੀ ਸੀ। ਵਾਇਰਲ ਹੋ ਰਹੀ ਤਸਵੀਰ ਜਾਪਾਨ ਦੀ ਹੈ, ਪਰ ਤਸਵੀਰ ਦੇ ਨਾਲ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਦਾ ਹੋਇਆ ਦਿਹਾਂਤ? ਵਾਇਰਲ ਦਾਅਵਾ ਗੁੰਮਰਾਹਕੁੰਨ ਹੈ
ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਦਾ ਪੀਜੀਆਈ ਵਿੱਚ ਇਲਾਜ਼ ਖੁਣੋ ਦਿਹਾਂਤ ਹੋ ਗਿਆ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਹਾਕੀ ਖਿਡਾਰੀ ਗੁਰਜੀਤ ਕੌਰ ਦੀ ਚਾਚੀ ਦਾ ਇਲਾਜ ਖੁਣੋਂ ਦਿਹਾਂਤ ਹੋਇਆ ਹੈ।
ਪੂਰਾ ਫੈਕਟ ਚੈਕ ਇਥੇ ਪੜ੍ਹੋਕੀ ਕੈਡਬਰੀ ਵਰਤਦਾ ਹੈ ਬੀਫ? ਫਰਜ਼ੀ ਦਾਅਵਾ ਹੋਇਆ ਵਾਇਰਲ

ਕੀ ਕੈਡਬਰੀ ਵਰਤਦਾ ਹੈ ਬੀਫ? ਫਰਜ਼ੀ ਦਾਅਵਾ ਹੋਇਆ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਡਬਰੀ ਆਪਣੇ ਉਤਪਾਦਾਂ ਵਿੱਚ ਗਊ ਦਾ ਮਾਸ ਵਰਤਦਾ ਹੈ। ਵਾਇਰਲ ਦਾਅਵਾ ਫਰਜ਼ੀ ਹੈ। ਜਿਸ ਸਕ੍ਰੀਨ ਸ਼ਾਟ ਦੇ ਜ਼ਰੀਏ ਕੈਡਬਰੀ ਦੇ ਪ੍ਰੋਡਕਟ ਵਿੱਚ ਬੀਫ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਕੈਡਬਰੀ ਆਸਟ੍ਰੇਲੀਆ ਵੈਬਸਾਈਟ ਦਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ