ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਕੀ SGPC ਦੇ ਸਾਬਕਾ ਪ੍ਰਧਾਨ  ਅਵਤਾਰ ਸਿੰਘ ਮੱਕੜ ਨੇ ਦਿੱਤਾ ਸੀ ਇਹ...

ਕੀ SGPC ਦੇ ਸਾਬਕਾ ਪ੍ਰਧਾਨ  ਅਵਤਾਰ ਸਿੰਘ ਮੱਕੜ ਨੇ ਦਿੱਤਾ ਸੀ ਇਹ ਬਿਆਨ?ਪੜ੍ਹੋ ਸਾਡੀ ਪੜਤਾਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਉਹ ਮਾਂ ਧੰਨ ਹੈ ਜਿਸਦੀ ਕੁਖੋਂ ਸ੍ਰੀ ਪ੍ਰਕਾਸ਼ ਬਾਦਲ ਨੇ ਜਨਮ ਲਿਆ : ਅਵਤਾਰ ਸਿੰਘ ਮੱਕੜ

ਵੇਰੀਫੀਕੇਸ਼ਨ –

ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਬਿਆਨ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਇਸ ਬਿਆਨ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ  ਉਹ ਮਾਂ ਧੰਨ ਹੈ ਜਿਸਦੀ ਕੁਖੋਂ ਸ੍ਰੀ ਪ੍ਰਕਾਸ਼ ਬਾਦਲ ਨੇ ਜਨਮ ਲਿਆ।  ਫੇਸਬੁੱਕ ਤੇ ਇੱਕ ਪੇਜ਼ ‘ਇੰਟਰਨੈਸ਼ਨਲ ਸਿੱਖ ਲੀਡਰ ‘ ਤੇ ਵੀ ਸਾਨੂੰ ਇਹ ਤਸਵੀਰ ਪ੍ਰਾਪਤ ਹੋਈ। ਇਸ ਤਸਵੀਰ ਨੂੰ ਅਜੇ ਤਕ 270 ਤੋਂ ਵੱਧ ਬਾਰ ਲਾਈਕ ਅਤੇ 16 ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਵਾਇਰਲ ਹੋ ਰਹੀ ਇਸ ਤਸਵੀਰ ਤੇ ਸਾਨੂੰ ਇੱਕ ਮੀਡਿਆ ਏਜੇਂਸੀ ਦੀ ਪੱਟੀ ਵੀ ਦਿਖੀ। 

ਕੁਝ ਇਸ ਤਰਾਂ ਦਾ ਦਾਅਵਾ ਸਾਨੂੰ ਵੱਖ ਵੱਖ ਫੇਸਬੁੱਕ ਅਕਾਊਂਟ ਤੇ ਵੀ ਮਿਲਿਆ। ਅਸੀਂ ਪਾਇਆ ਕਿ ਇਸ ਤਰਾਂ ਦਾ ਦਾਅਵਾ ਸਾਲ 2011 ਵਿੱਚ ਵੀ ਵਾਇਰਲ ਹੋਇਆ ਸੀ। 

ਵਾਇਰਲ ਹੋ ਰਹੀ ਤਸਵੀਰ ਵਿੱਚ ਅਵਤਾਰ ਸਿੰਘ ਮੱਕੜ ਦਾ ਬਿਆਨ ਛਪਿਆ ਹੈ ਕਿ ‘ਪ੍ਰਕਾਸ਼ ਸਿੰਘ ਬਾਦਲ’ ਨੂੰ 5 ਦਸੰਬਰ  ਨੂੰ ਅੰਮ੍ਰਿਤਸਰ ਵਿਖੇ ਫ਼ਕਰ – ਏ – ਕੌਮ ਨਾਲ ਨਵਾਜਿਆ ਜਾਵੇਗਾ। ਜਿਹੜੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਹਨ ਉਹ ਕਾਂਗਰਸ ਪਾਰਟੀ ਦੇ ਏਜੇਂਟ ਹਨ ਅਤੇ ਸਿੱਖ ਕੌਮ ਓਹਨਾ ਨੂੰ ਪ੍ਰਵਾਨ ਨਹੀਂ ਕਰਦੀ ਅਤੇ ਉਹ ਮਾਂ ਧੰਨ ਹੈ ਜਿਸਦੀ ਕੁਖੋਂ ਸ੍ਰੀ ਪ੍ਰਕਾਸ਼ ਬਾਦਲ ਨੇ ਜਨਮ ਲਿਆ.

ਇਸ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਆਪਣੀ ਜਾਂਚ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਖ਼ਬਰ ਦੀ ਸਚਾਈ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਅਸੀਂ ਇਸ ਤਸਵੀਰ ਵਿੱਚ ਕੀਤੇ ਗਏ ਦਾਅਵਾ ਨੂੰ ਗੰਭੀਰਤਾ ਨਾਲ ਜਾਂਚਿਆ। ਅਸੀਂ ਸਾਲ 2011 ਦੀਆਂ ਵੱਖ – ਵੱਖ ਮੀਡਿਆ ਏਜੇਂਸੀ ਦੀ ਮੀਡਿਆ ਰਿਪੋਰਟਾਂ ਨੂੰ ਖੰਗਾਲਿਆ।

ਸਰਚ ਦੌਰਾਨ ਸਾਨੂੰ ਵੱਖ ਵੱਖ ਮੀਡਿਆ ਏਜੇਂਸੀ ਦੇ ਲੇਖ ਮਿਲੇ।  ਲੇਖ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਨੂੰ ਫ਼ਕਰ – ਏ – ਕੌਮ ਵਜੋਂ ਨਵਾਜ਼ਣ ਨੂੰ ਲੈਕੇ ਕਈ ਖ਼ਬਰਾਂ ਸਨ ਪਰ ਕਿਤੇ ਵੀ SGPC ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਤਾ ਗਿਆ ਬਿਆਨ ਨਹੀਂ ਮਿਲਿਆ। ਤੁਸੀ ਸਾਲ 2011 ਦੀਆਂ ਵੱਖ – ਵੱਖ ਮੀਡਿਆ ਏਜੇਂਸੀ ਦੀ ਰਿਪੋਰਟ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ। 

Grandiose title for Parkash Singh Badal sparks storm | Chandigarh News – Times of India

CHANDIGARH: Even as a storm is brewing in panthic circles following suggestions of conferring the title of ‘Panth Rattan – Fakhr-e-qaum’ (Jewel of the community, pride of the nation), on Punjab CM Parkash Singh Badal by the Sikh clergy, the Akali leader had some more fawning coming his way – this time, by a recently elevated BJP minister, Tikshan Sud, who wants no less than the Nobel Peace prize being conferred on the Akali leader.

The CM is now Panth Rattan Fakhr-e-Qaum..

Patron of the Shiromani Akali Dal and Punjab Chief Minister Parkash Singh Badal was on Monday bestowed upon the title of ‘Panth Rattan Fakhr-e-Qaum’ by Sri Akal Takhat Sahib in the Golden temple premises in recognition of services rendered by him during his long political career….

The Tribune, Chandigarh, India – Main News

M A I N N E W S Amritsar, December 5 Ignoring voices of dissent from various Sikh organisations, Chief Minister Parkash Singh Badal was today bestowed upon the title of Panth Rattan Fakhr-e-Qaum by the Akal Takht in recognition of his outstanding contribution and glorious services rendered by him during his long Panthic and political career.

ਅਸੀਂ ਇਸ ਦਾਅਵੇ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।  ਇਸ ਦੌਰਾਨ ਸਾਂਨੂੰ ਵਾਇਰਲ ਤਸਵੀਰ ਵਿੱਚ ਅਵਤਾਰ ਸਿੰਘ ਮੱਕੜ ਦੀ ਲਗਾਈ ਗਯੀ ਤਸਵੀਰ ਦੇ ਨਾਲ  ਮਿਲਦੀ ਜੁਲਦੀਆਂ ਤਸਵੀਰਾਂ  ਮਿਲੀਆਂ ।

ਗੰਭੀਰਤਾ ਦੇ ਨਾਲ  ਜਾਂਚ ਕਰਨ ਤੇ ਅਸੀਂ ਦੇਖਿਆ ਕਿ ਅਵਤਾਰ ਸਿੰਘ ਮੱਕੜ ਦੀ ਤਸਵੀਰ ਦੀ ਇਸਤੇਮਾਲ ਕਰਕੇ ਫੋਟੋਸ਼ੋਪ ਦੀ ਮਦਦ ਨਾਲ ਫ਼ਰਜ਼ੀ ਤਸਵੀਰ ਬਣਾਈ ਗਈ ਹੈ।ਫੋਟੋਸ਼ੋਪ ਦੀ ਮਦਦ ਨਾਲ SGPC ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਬਿਆਨ ਨੂੰ ਪੇਸ਼ ਕੀਤਾ ਗਿਆ ਹੈ। 

Newschecker.in ਟੀਮ ਦੀ ਜਾਂਚ ਪੜਤਾਲ ਦੇ ਵਿੱਚ ਅਸੀਂ ਪਾਇਆ ਕੀ ਅਵਤਾਰ ਸਿੰਘ ਮੱਕੜ ਵਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਸੋਸ਼ਲ ਮੀਡਿਆ ਤੇ ਫੋਟੋਸ਼ੋਪ ਨਾਲ ਅਵਤਾਰ ਸਿੰਘ ਮੱਕੜ ਦੇ ਬਿਆਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। 

ਟੂਲਜ਼ ਵਰਤੇ 

*ਗੂਗਲ ਸਰਚ 

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

 

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular