ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਸੋਸ਼ਲ ਮੀਡਿਆ 'ਤੇ ਵਾਇਰਲ ਹੋਇਆ ਭਾਜਪਾ ਨੇਤਾ ਮਨੋਜ  ਤਿਵਾੜੀ ਦਾ ਇਹ  ਬਿਆਨ...

ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਭਾਜਪਾ ਨੇਤਾ ਮਨੋਜ  ਤਿਵਾੜੀ ਦਾ ਇਹ  ਬਿਆਨ , ਪੜ੍ਹੋ ਇਸ ਦਾਅਵੇ ਦਾ ਅਸਲ ਸੱਚ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ – 

ਹਰ ਕਾਲੋਨੀ ਵਿੱਚ ਮੁਹੱਲਾ ਕਲੀਨਿਕ ਖੋਲਕੇ ਨਰਸਿੰਗ ਹੋਮ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਕੇਜਰੀਵਾਲ : ਮਨੋਜ ਤਿਵਾੜੀ 
 
ਵੇਰੀਫਿਕੇਸ਼ਨ – 

ਸੋਸ਼ਲ ਮੀਡਿਆ ਦੇ ਉੱਤੇ ਇਕ ਦਾਅਵਾ ਕਾਫੀ  ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।  ਫੇਸਬੁੱਕ ਹੈਂਡਲ ਰਵੀ ਕੁਮਾਰ ਵਲੋਂ ਸ਼ੇਅਰ ਇਸ ਵਾਇਰਲ ਦਾਅਵੇ ਮੁਤਾਬਕ ਈਸਟ ਦਿੱਲੀ  ਤੋਂ ਸੰਸਦ ਅਤੇ ਉਘੇ ਕਲਾਕਾਰ ਮਨੋਜ ਤਿਵਾੜੀ ਨੇ ਇਹ ਬਿਆਨ ਦਿੱਤਾ ਹੈ ਕਿ  ਅਰਵਿੰਦ ਕੇਜਰੀਵਾਲਹਰ  ਕਾਲੋਨੀ ਵਿੱਚ ਮੁਹੱਲਾ ਕਲੀਨਿਕ ਖੋਲਕੇ ਨਰਸਿੰਗ ਹੋਮ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਸੋਸ਼ਲ ਮੀਡਿਆ ਖਾਸ ਤੌਰ ‘ਤੇ ਫੇਸਬੁੱਕ ਅਤੇ ਵਾਟਸਐਪ ਦੇ ਉੱਤੇ ਇਹ ਦਾਅਵਾ ਕਾਫੀ ਤੇਜ਼ੀ ਦੇ ਨਾਲ  ਸ਼ੇਅਰ ਕੀਤਾ ਜਾ ਰਿਹਾ ਹੈ।  ਵਾਇਰਲ ਹੋਏ ਇਸ ਦਾਅਵੇ ‘ਤੇ ਦੇਸ਼ ਦੀ  ਪ੍ਰਸਿੱਧ  ਨਿਊਜ਼ ਏਜੇਂਸੀ ਦਾ ਲੋਗੋ ਵੀ ਲੱਗਿਆ ਹੋਇਆ ਹੈ।     
 
ਵਾਇਰਲ ਦਾਅਵੇ ਦੀ ਅਸਲ ਸਚਾਈ ਜਾਨਣ ਦੇ ਲਈ ਅਸੀਂ ਸਬ ਤੋਂ ਪਹਿਲਾਂ ਗੂਗਲ ਤੇ ‘ਕੁਝ ਕੀ’ ਵਰਡਸ ਰਾਹੀਂ ਇਸ ਖ਼ਬਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।  ਆਪਣੀ  ਜਾਂਚ  ਦੌਰਾਨ  ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਸਾਨੂੰ ਨਹੀਂ ਲੱਭੀ। ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਅਸੀਂ ‘ਗੂਗਲ ਰਿਵਰਸ ਇਮੇਜ਼ ‘ ਸਰਚ ਦੀ ਮਦਦ ਨਾਲ ਵਾਇਰਲ ਦਾਅਵੇ ਦਾਅਵੇ ਦੀ ਤਹਿ ਜਾਣ ਦੀ ਕੋਸ਼ਿਸ਼ ਕੀਤੀ।  ‘ਗੂਗਲ ਰਿਵਰਸ ਇਮੇਜ਼ ‘ ਦੀ ਮਦਦ ਨਾਲ ਸਾਨੂੰ ਇਸ ਖ਼ਬਰ ਦੇ ਨਾਲ ਮਿਲਦੀ ਜੁਲਦੀ ਖ਼ਬਰਾਂ ਮਿਲੀਆਂ ਜਿਸ ਵਿਚ ਭਾਜਪਾ ਸੰਸਦ ਮਨੋਜ ਤਿਵਾੜੀ ਦੀ ਤਸਵੀਰ ਤਾਂ ਸੀ ਪਰ ਕਿਤੇ ਵੀ ਇਸ ਖ਼ਬਰ ਦਾ ਜਿਕਰ ਨਹੀਂ ਸੀ।  
 
ਜਾਂਚ ਨੂੰ ਅੱਗੇ ਵਧਾਉਂਦੇ ਅਸੀਂ ਨਿਊਜ਼ ਏਜੇਂਸੀ “ਅੱਜ ਤਕ ” ਦੀ ਵੈਬਸਾਈਟ ਨੂੰ ਖੰਗਾਲਿਆ। ਜਾਂਚ ਦੇ ਵਿੱਚ ਸਾਨੂੰ ਕਿਤੇ ਵੀ ‘ਅੱਜ ਤਕ’ ਮੀਡਿਆ ਚੈਨਲ ਵਲੋਂ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਪ੍ਰਕਾਸ਼ਿਤ ਕੀਤੇ ਹੋਣ ਦਾ ਸਬੂਤ ਨਹੀਂ ਲੱਭਿਆ। ਅਸੀਂ ਅੱਜ ਤਕ ਦੇ ਅਧਿਕਾਰਿਕ ‘ਯੂ ਟਿਊਬ’ ਚੈਨਲ ਨੂੰ ਵੀ ਖੰਗਾਲਿਆ ਪਰ ਮਨੋਜ ਤਿਵਾੜੀ ਵਲੋਂ ਦਿੱਤੇ ਗਏ ਇਸ ਬਿਆਨ ਦੀ ਕੋਈ ਵੀ ਬਾਈਟ ਯਾ ਵੀਡੀਓ  ਸਾਨੂੰ ਨਹੀਂ ਮਿਲੀ।  

ਦਾਅਵੇ ਦੀ ਅਸਲ ਸਚਾਈ ਅਤੇ ਇਸ ਇਸਦੀ ਪੁਸ਼ਟੀ ਦੇ ਲਈ ਅਸੀਂ ਆਪਣੀ ਪੜਤਾਲ ਜਾਰੀ ਰਾਖੀ। ਪੜਤਾਲ ਵਿੱਚ ਮਨੋਜ ਤਿਵਾੜੀ ਵਲੋਂ ਕੇਜਰੀਵਾਲ ਸਰਕਾਰ ਦੇ ਮੋਹੱਲਾ ਕਲੀਨਿਕ ਨੂੰ ਲੈਕੇ ਕਿਸੇ ਵੀ ਤਰ੍ਹਾਂ ਦਾ ਬਿਆਨ ਗੂਗਲ ‘ਤੇ ਨਹੀਂ ਮਿਲਿਆ।
  Newschecker.in ਟੀਮ ਦੀ ਜਾਂਚ ਪੜਤਾਲ ਦੇ ਵਿੱਚ ਇਹ ਸਾਬਿਤ ਹੋ ਗਿਆ ਕਿ ਭਾਜਪਾ ਨੇਤਾ ਮਨੋਜ ਤਿਵਾੜੀ ਦੇ ਵਲੋਂ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਦਿੱਤਾ। ਸਾਡੀ ਟੀਮ ਦੀ  ਜਾਂਚ ਦੇ ਵਿੱਚ ਇਹ ਦਾਅਵਾ ਫ਼ਰਜ਼ੀ ਨਿਕਲਿਆ।

ਟੂਲਜ਼ ਵਰਤੇ –

* ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ

ਰਿਜ਼ਲਟ –  ਫਰਜ਼ੀ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular