ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਕੁਝ ਸੋਸ਼ਲ ਮੀਡੀਆ ਯੂਜ਼ਰਾਂ ਨੇ ਜਰਮਨ ਟਾਈਮਜ਼ ਦੀ ਇੱਕ ਅਖਬਾਰ ਦੀ ਕਲਿਪਿੰਗ ਨੂੰ ਸ਼ੇਅਰ ਕਰ ਦਾਅਵਾ ਕੀਤਾ ਕਿ ਫ੍ਰੈਂਕਫਰਟ ਤੋਂ ਦਿੱਲੀ ਲਈ ਲੁਫਥਾਂਸਾ ਦੀ ਫਲਾਈਟ ਨੇ ਦੇਰੀ ਨਾਲ ਉਡਾਉਣ ਭਰੀ ਕਿਓਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਸ਼ਰਾਬ ਪੀ ਰੱਖੀ ਸੀ ਜਿਸ ਕਾਰਨ ਉਹਨਾਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਨਸ਼ੇ ਨਾਲ ਹੋਈ ਨੌਜਵਾਨ ਦੀ ਮੌਤ ਦਾ ਪੁਰਾਣਾ ਵੀਡੀਓ ਮੁੜ ਹੋਇਆ ਵਾਇਰਲ
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਨੌਜਵਾਨ ਨੂੰ ਪਾਣੀ ਦੀ ਮੋਟਰ ‘ਚਮ੍ਰਿਤ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਪੰਜਾਬ ਦਾ ਹੈ ਜਿਥੇ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਅਪ੍ਰੈਲ 2022 ਦਾ ਹੈ। ਵਾਇਰਲ ਹੋ ਰਹੀ ਵੀਡੀਓ ਫਿਰੋਜ਼ਪੁਰ ਦੀ ਹੈ ਜਿਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ।

ਕੀ ਇਸ ਕੀੜੇ ਦੇ ਕੱਟਣ ਤੋਂ ਤੁਰੰਤ ਬਾਅਦ ਹੋ ਜਾਂਦੀ ਹੈ ਮੌਤ? ਫਰਜ਼ੀ ਦਾਅਵਾ ਵਾਇਰਲ
ਵਾਇਰਲ ਕਾਲਾਜ਼ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤਾਂ ਦੇ ਵਿੱਚ ਜਹਿਰੀਲਾ ਕੀੜਾ ਆਇਆ ਹੈ ਜਿਸ ਦੇ ਕੱਟਣ ਤੋਂ ਤੁਰੰਤ ਬਾਅਦ ਮੌਤ ਹੋ ਜਾਂਦੀ ਹੈ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਮਹਾਰਾਸ਼ਟਰ ਦੇ ਚਾਲੀਸਗਾਉਂ ਵਿਖੇ ਬਿਜਲੀ ਗਿਰਨ ਦੇ ਕਾਰਨ ਪਿਤਾ ਅਤੇ ਪੁੱਤਰ ਦੀ ਹੋਈ ਮੌਤ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰੀ ਦੇ ਘਰ ਈਡੀ ਨੇ ਮਾਰੀ ਰੇਡ?
ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੂਰਤ ਦੇ ਵਪਾਰੀ ਦੇ ਘਰ ਨੇ ਈਡੀ ਰੇਡ ਮਾਰੀ। ਇਹ ਸੱਚ ਨਹੀਂ ਹੈ। ਕੋਲਕਾਤਾ ਦੇ ਕਾਰੋਬਾਰੀ ਦੇ ਘਰ ‘ਤੇ ਈਡੀ ਦੇ ਛਾਪੇ ਦੀ ਵੀਡੀਓ ਨੂੰ ਸੂਰਤ ਵਿੱਚ ਆਪ ਨੇਤਾ ਦੇ ਘਰ ‘ਤੇ ਛਾਪੇਮਾਰੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਵਾਇਰਲ ਹੋ ਰਹੀ ਤਸਵੀਰ ਤਾਈਵਾਨ ‘ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ?
ਵਾਇਰਲ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਾਈਵਾਨ ‘ਚ ਹਾਲ ਹੀ ਵਿੱਚ ਆਏ ਭੂਚਾਲ ਤੋਂ ਬਾਅਦ ਗਿਰੀ ਬਹੁਮੰਜਲੀ ਇਮਾਰਤ ਦੀ ਹੈ। ਵਾਇਰਲ ਹੋ ਰਹੀ ਤਸਵੀਰ ਤਾਈਵਾਨ ‘ਚ ਹਾਲ ਹੀ ਵਿੱਚ ਆਏ ਭੂਚਾਲ ਦੀ ਨਹੀਂ ਸਗੋਂ ਤਾਈਵਾਨ ‘ਚ ਸਾਲ 2018 ਵਿੱਚ ਆਏ ਭੁਚਾਲ ਦੀ ਹੈ।

ਭਗਵੰਤ ਮਾਨ ਨੂੰ ਲੈ ਕੇ ਜਰਮਨ ਟਾਈਮਜ਼ ਦਾ ਵਾਇਰਲ ਹੋ ਰਿਹਾ ਆਰਟੀਕਲ ਵਿਅੰਗ ਹੈ
ਅਖਬਾਰ ਦੀ ਕਲਿਪਿੰਗ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨ ਟਾਈਮਜ਼ ਨੇ ਰਿਪੋਰਟ ਛਾਪੀ ਜਿਸ ਮੁਤਾਬਕ ਭਗਵੰਤ ਮਾਨ ਨੂੰ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆ ਕਿਓਂਕਿ ਉਹਨਾਂ ਨੇ ਸ਼ਰਾਬ ਪੀ ਰੱਖੀ ਸੀ। ਜਰਮਨ ਟਾਈਮਜ਼ ਨੇ ਅਜਿਹੀ ਕੋਈ ਰਿਪੋਰਟ ਪ੍ਰਕਾਸ਼ਿਤ ਨਹੀਂ ਕੀਤੀ ਹੈ। ਵਾਇਰਲ ਹੋ ਰਿਹਾ ਆਰਟੀਕਲ ਵਿਅੰਗ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ