ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਰਸ਼ੀਆ ਯੂਕਰੇਨ (Russia-Ukraine conflict) ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਕਈ ਫਰਜ਼ੀ ਅਤੇ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਯੂਕਰੇਨ ਦੇ ਰਾਸ਼ਟਰਪਤੀ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਰਸ਼ੀਆ ਨਾਲ ਚੱਲ ਰਹੀ ਜੰਗ ਨਾਲ ਜੋੜਕੇ ਕੀਤਾ ਵਾਇਰਲ
ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕ੍ਰੇਨ ਦੇ ਪ੍ਰਧਾਨ ਮੰਤਰੀ ਖੁਦ ਵਰਦੀ ਪਾ ਕੇ ਜੰਗ ਦੇ ਮੈਦਾਨ ਚ ਪਹੁੰਚੇ ਹਨ। ਤਸਵੀਰ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਹਨ ਅਤੇ ਉਹਨਾਂ ਦੀ ਇਹ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2021 ਦੀ ਹੈ।

ਯੂਕਰੇਨ ਦੇ ਨਾਮ ਤੋਂ ਵਾਇਰਲ ਹੋ ਰਹੀ ਸਿੱਖ ਸੇਵਾ ਸੋਸਾਇਟੀ ਦੁਆਰਾ ਲੰਗਰ ਦੀ ਇਹ ਤਸਵੀਰ 6 ਸਾਲ ਪੁਰਾਣੀ ਹੈ
ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਰਸੀਆ ਵਿਚਾਲੇ ਜੰਗ ਦੇ ਦੌਰਾਨ ਸਿੱਖਾਂ ਨੇ ਲੰਗਰ ਦਾ ਆਯੋਜਨ ਕੀਤਾ। ਵਾਇਰਲ ਹੋ ਰਹੀ ਤਸਵੀਰ ਯੂਕਰੇਨ ਦੀ ਨਹੀਂ ਹੈ। ਵਾਇਰਲ ਤਸਵੀਰ ਸਾਲ 2016 ਦੀ ਅਤੇ ਕੈਨੇਡਾ ਦੇ ਬਰੈਂਪਟਨ ਦੇ ਟੋਰੰਟੋ ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਸਾਬਕਾ ਮਿਸ ਯੂਕਰੇਨ ਹੋਈ ਯੂਕਰੇਨ ਦੀ ਸੈਨਾ ਵਿੱਚ ਸ਼ਾਮਲ? ਪੜ੍ਹੋ ਵਾਇਰਲ ਦਾਅਵੇ ਦਾ ਸੱਚ
ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਯੂਕਰੇਨ ਦੀ ਸੈਨਾ ਵਿੱਚ ਰੂਸ ਦੇ ਖ਼ਿਲਾਫ਼ ਸ਼ਾਮਿਲ ਹੋ ਗਏ ਹਨ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਯੂਕਰੇਨ ਦੀ ਸੈਨਾ ਵਿੱਚ ਸ਼ਾਮਿਲ ਨਹੀਂ ਹੋਏ ਹਨ।

ਕੀ ਜੰਗ ਦੇ ਦੌਰਾਨ ਯੂਕਰੇਨ ਦੇ ਜਵਾਨ ਨੇ ਬਚਾਈ ਬੱਚੀ ਦੀ ਜਾਨ?
ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਸ਼ੀਆ ਯੂਕਰੇਨ ਵਿਚਾਲੇ ਜੰਗ ਦੇ ਦੌਰਾਨ ਯੂਕਰੇਨ ਦੇ ਜਵਾਨ ਨੇ ਇੱਕ ਬੱਚੀ ਦੀ ਜਾਨ ਬਚਾਈ। ਵਾਇਰਲ ਹੋ ਰਿਹਾ ਵੀਡੀਓ ਇਰਾਕ ਦਾ ਹੈ ਅਤੇ ਤਕਰੀਬਨ ਪੰਜ ਸਾਲ ਪੁਰਾਣਾ ਹੈ। ਵਾਇਰਲ ਵੀਡੀਓ ਦਾ ਰਸ਼ੀਆ ਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਨਾਲ ਕੋਈ ਸਬੰਧ ਨਹੀਂ ਹੈ।
ਇਸਕੋਨ ਦੁਆਰਾ ਰਾਹਤ ਕਾਰਜ ਦੇ ਨਾਮ ਤੇ ਸ਼ੇਅਰ ਕੀਤੀ ਗਈਆਂ ਪੁਰਾਣੀਆਂ ਤਸਵੀਰਾਂ

ਇਸਕੋਨ ਦੁਆਰਾ ਰਾਹਤ ਕਾਰਜ ਦੇ ਨਾਮ ਤੇ ਸ਼ੇਅਰ ਕੀਤੀ ਗਈਆਂ ਪੁਰਾਣੀਆਂ ਤਸਵੀਰਾਂ
ਦਾਅਵਾ ਕੀਤਾ ਜਾ ਰਿਹਾ ਹੈ ਕਿ ਰਸ਼ੀਆ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਵਿਚਕਾਰ ਇਹ ਤਸਵੀਰਾਂ ਇਸਕੋਨ ਦੁਆਰਾ ਕੀਤੇ ਜਾ ਰਹੇ ਰਾਹਤ ਕਾਰਜ ਦੀਆਂ ਹਨ। ਵਾਇਰਲ ਪਹਿਲੀ ਤਸਵੀਰ ਇਸਕੌਨ ਦੁਆਰਾ Chechnya ਵਿੱਚ ਰਾਹਤ ਕਾਰਜ ਨਾਲ ਸਬੰਧਤ ਹੈ ਜਦਕਿ ਦੂਜੀ ਤਸਵੀਰ ਫਲੋਰਿਡਾ ਦੇ Alachua ਸਥਿਤ ਹਰੇ ਕ੍ਰਿਸ਼ਨਾ ਮੰਦਿਰ ਦੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ