ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ 'ਜਨ ਵਿਸ਼ਵਾਸ ਰੈਲੀ'...

ਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ ‘ਜਨ ਵਿਸ਼ਵਾਸ ਰੈਲੀ’ ‘ਚ ਉਮੜੀ ਭੀੜ ਦੀਆਂ ਹਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Believing in the notion of 'live and let live’, Preeti feels it's important to counter and check misinformation and prevent people from falling for propaganda, hoaxes, and fake information. She holds a Master’s degree in Mass Communication from Guru Jambeshawar University and has been a journalist & producer for 10 years.

Claim
ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ ਜਨ ਵਿਸ਼ਵਾਸ ਰੈਲੀ ਵਿੱਚ ਉਮੜੀ ਭੀੜ ਦੀ ਤਸਵੀਰਾਂ

Fact
ਇਹ ਤਸਵੀਰਾਂ 3 ਮਾਰਚ 2024 ਨੂੰ ਹੋਈ ਜਨ ਵਿਸ਼ਵਾਸ ਰੈਲੀ ਨਾਲ ਸੰਬੰਧਿਤ ਨਹੀਂ ਹੈ। ਪਟਨਾ ਦੇ ਗਾਂਧੀ ਮੈਦਾਨ ਦੀ ਇਹ ਤਸਵੀਰਾਂ ਸਾਲ 2017 ਦੀ ਹਨ।

ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ 3 ਮਾਰਚ, 2024 ਨੂੰ ਪਟਨਾ ‘ਚ ਹੋਈ ਜਨ ਵਿਸ਼ਵਾਸ ਰੈਲੀ ਦੀਆਂ ਹਨ।

ਟਵਿੱਟਰ ਯੂਜ਼ਰ ‘ਅਜੇ ਝਾ’ ਨੇ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,’ਪਟਨਾ ਦਾ ਗਾਂਧੀ ਮੈਦਾਨ ਅੱਜ। ਬੇਮਿਸਾਲ, ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਕੁਝ ਸਮੇਂ ਬਾਅਦ ਤੇਜਸਵੀ ਨਾਲ ਨਜ਼ਰ ਆਉਣਗੇ।’

ਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ 'ਜਨ ਵਿਸ਼ਵਾਸ ਰੈਲੀ' ਵਿੱਚ ਉਮੜੀ ਭੀੜ ਦੀਆਂ ਹਨ

Fact Check/Verification

ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਤਸਵੀਰਾਂ ਦੀ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤੀ। ਸਰਚ ਦੌਰਾਨ ਸਾਨੂੰ ਟਾਈਮਜ਼ ਆਫ ਇੰਡੀਆ ਦੇ ਫੇਸਬੁੱਕ ਪੇਜ ਦੁਆਰਾ 27 ਅਗਸਤ, 2017 ਨੂੰ ਸ਼ੇਅਰ ਕੀਤੀ ਗਈ ਇੱਕ ਫੇਸਬੁੱਕ ਪੋਸਟ ਵਿੱਚ ਹੁਬੂਹੁ ਤਸਵੀਰਾਂ ਮਿਲੀਆਂ। ਟਾਈਮਜ਼ ਆਫ ਇੰਡੀਆ ਵੱਲੋਂ ਸ਼ੇਅਰ ਕੀਤੀ ਗਈ ਫੇਸਬੁੱਕ ਪੋਸਟ ਦੇ ਕੈਪਸ਼ਨ ਵਿੱਚ ਇਨ੍ਹਾਂ ਤਸਵੀਰਾਂ ਨੂੰ ਰਾਸ਼ਟਰੀ ਜਨਤਾ ਦਲ ਦੀ ਰੈਲੀ ਵਿੱਚ ਇਕੱਠੀ ਹੋਈ ਭੀੜ ਦਾ ਦੱਸਿਆ ਗਿਆ ਹੈ।

ਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ 'ਜਨ ਵਿਸ਼ਵਾਸ ਰੈਲੀ' ਵਿੱਚ ਉਮੜੀ ਭੀੜ ਦੀਆਂ ਹਨ?

ਅਸੀਂ ਪਾਇਆ ਕਿ ਸਾਂਝੀ ਕੀਤੀ ਗਈ ਤਸਵੀਰ ਅਤੇ ਟਾਈਮਜ਼ ਆਫ਼ ਇੰਡੀਆ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਇੱਕ ਸਮਾਨ ਹਨ।

ਜਨ ਵਿਸ਼ਵਾਸ ਰੈਲੀ ਵਿੱਚ ਉਮੜੀ ਭੀੜ ਦੀਆਂ ਹਨ?

ਦੂਜੀ ਤਸਵੀਰ ਨਾਲ ਮੇਲ ਕਰਨ ‘ਤੇ ਅਸੀਂ ਪਾਇਆ ਕਿ ਇਹ ਤਸਵੀਰ ਵੀ ਸਾਲ 2017 ਵਿੱਚ ਟਾਈਮਜ਼ ਆਫ ਇੰਡੀਆ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਨਾਲ ਮਿਲਦੀ-ਜੁਲਦੀ ਹੈ ਪਰ ਇਸ ਦੇ ਕੁਝ ਹਿੱਸਾ ਬਦਲਿਆ ਹੋਇਆ ਹੈ। ਦਾਅਵੇ ਵਿੱਚ ਸਾਂਝੀ ਕੀਤੀ ਗਈ ਤਸਵੀਰ ਵਿੱਚ ਟਾਈਮਜ਼ ਆਫ਼ ਇੰਡੀਆ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਨਾਲੋਂ ਵੱਡੀ ਭੀੜ ਦਿਖਾਈ ਦੇ ਰਹੀ ਹੈ।

ਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ 'ਜਨ ਵਿਸ਼ਵਾਸ ਰੈਲੀ' ਵਿੱਚ ਉਮੜੀ ਭੀੜ ਦੀਆਂ ਹਨ?

ਜਾਂਚ ਦੌਰਾਨ ਸਾਨੂੰ 28 ਅਗਸਤ 2017 ਨੂੰ ‘ਇਕਨਾਮਿਕ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਲ 2017 ਵਿੱਚ ਰਾਸ਼ਟਰੀ ਜਨਤਾ ਦਲ ਵੱਲੋਂ ਆਯੋਜਿਤ ‘ਭਾਜਪਾ ਭਜਾਓ, ਦੇਸ਼ ਬਚਾਓ ਰੈਲੀ’ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੇ ਭੀੜ ਦੀ ਐਡੀਟਡ ਤਸਵੀਰ ਸ਼ੇਅਰ ਕੀਤੀ ਗਈ। ਰਿਪੋਰਟ ਵਿੱਚ ਅਸੀਂ ਦੇਖਿਆ ਕਿ ANI ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਨੂੰ ਸਾਲ 2017 ਵਿੱਚ ਲਾਲੂ ਪ੍ਰਸਾਦ ਯਾਦਵ ਨੇ ਸ਼ੇਅਰ ਕੀਤਾ ਸੀ। ਦਾਅਵੇ ਨਾਲ ਸਾਂਝੀ ਕੀਤੀ ਗਈ ਤਸਵੀਰ ਵੀ ਉਹੀ ਐਡਿਟ ਕੀਤੀ ਤਸਵੀਰ ਹੈ, ਜੋ ਸਾਲ 2017 ਵਿੱਚ ਲਾਲੂ ਪ੍ਰਸਾਦ ਯਾਦਵ ਨੇ ਸਾਂਝੀ ਕੀਤੀ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਦੋਵੇਂ ਤਸਵੀਰਾਂ ਪੁਰਾਣੀਆਂ ਹਨ ਅਤੇ 3 ਮਾਰਚ 2024 ਨੂੰ ਹੋਈ ਜਨ ਵਿਸ਼ਵਾਸ ਰੈਲੀ ਨਾਲ ਸਬੰਧਤ ਨਹੀਂ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਤਸਵੀਰਾਂ 3 ਮਾਰਚ 2024 ਨੂੰ ਹੋਈ ਜਨ ਵਿਸ਼ਵਾਸ ਰੈਲੀ ਨਾਲ ਸੰਬੰਧਿਤ ਨਹੀਂ ਹੈ। ਪਟਨਾ ਦੇ ਗਾਂਧੀ ਮੈਦਾਨ ਦੀ ਇਹ ਤਸਵੀਰਾਂ ਸਾਲ 2017 ਦੀ ਹਨ।

Result: Missing Context

Sources
Facebook post by Times of India on 27th August 2017
Report published by Financial Express on 27th August 2017

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Most Popular