ਐਤਵਾਰ, ਮਈ 26, 2024
ਐਤਵਾਰ, ਮਈ 26, 2024

HomeFact CheckViralਕੀ Punjab 'ਚ ਸੇਬਾਂ ਤੋਂ ਬਾਅਦ ਮੁਰਗੀਆਂ ਨਾਲ ਭਰਿਆ ਟਰੱਕ ਲੁੱਟ ਲੈ...

ਕੀ Punjab ‘ਚ ਸੇਬਾਂ ਤੋਂ ਬਾਅਦ ਮੁਰਗੀਆਂ ਨਾਲ ਭਰਿਆ ਟਰੱਕ ਲੁੱਟ ਲੈ ਗਏ ਲੋਕ? ਵਾਇਰਲ ਵੀਡੀਓ Uttar Pradesh ਦਾ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਲਟੇ ਟਰੱਕ ਵਿੱਚੋਂ ਲੋਕਾਂ ਨੂੰ ਮੁਰਗੀਆਂ ਲੁਟਦੇ ਹੋਏ ਵੇਖਿਆ ਜਾ ਸਕਦਾ ਹੈ।

ਪੰਜਾਬੀ ਮੀਡਿਆ ਅਦਾਰਾ ‘ਜਗਬਾਣੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੇਬਾਂ ਤੋਂ ਬਾਅਦ ਹੁਣ ਮੁਰਗੀਆਂ ਦਾ ਭਰਿਆ ਟਰੱਕ ਲੁੱਟ ਲੈ ਗਏ ਲੋਕ।’ ਵੀਡੀਓ ਦੇ ਕੈਪਸ਼ਨ ਵਿੱਚ ਪੰਜਾਬ ਸਮੇਤ ਕਈ ਹੋਰ ਹੈਸ਼ਟੈਗ ਵਰਤੇ ਗਏ ਹਨ। ਇਸ ਦੇ ਨਾਲ ਹੀ ਕਈ ਸੋਸ਼ਲ ਮੀਡਿਆ ਯੂਜ਼ਰ ਇਸ ਵੀਡੀਓ ਨੂੰ ਪੰਜਾਬ ਦਾ ਮੰਨਕੇ ਸ਼ੇਅਰ ਕਰ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਮਹੀਨੇ ਫਤਹਿਗੜ੍ਹ ਸਾਹਿਬ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੁਆਰਾ ਸੇਬਾਂ ਦੀਆਂ ਪੇਟੀਆਂ ਚੁੱਕਣ ਦੀਆਂ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋਈਆਂ ਸਨ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਸੱਚਾਈ ਜਾਣਨ ਦੇ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਖੋਜ ਕੀਤੀ। ਆਪਣੀ ਸਰਚ ਦੇ ਦੌਰਾਨ ਸਾਨੂੰ ਉੱਤਰ ਪ੍ਰਦੇਸ਼ ਦੇ ਲੋਕਲ ਮੀਡਿਆ ਅਦਾਰਾ Hindustan UP-Bihar ਦਾ ਇੱਕ ਟਵੀਟ ਮਿਲਿਆ। ਟਵੀਟ ਦੇ ਵਿੱਚ ਸਾਨੂੰ ਵਾਇਰਲ ਵੀਡੀਓ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੈਪਸ਼ਨ ਦੇ ਮੁਤਾਬਕ, ਸੰਘਣੀ ਧੁੰਦ ਕਾਰਨ ਮਹਾਰਾਜਗੰਜ ‘ਚ ਮੁਰਗੀਆਂ ਨਾਲ ਭਰਿਆ ਪਿਕਅੱਪ ਪਲਟ ਗਿਆ ਅਤੇ ਪਿੰਡ ਵਾਸੀਆਂ ਨੇ ਮੁਰਗੀਆਂ ਨੂੰ ਲੁੱਟ ਲਿਆ।

ਇਸ ਦੇ ਨਾਲ ਹੀ ਸਾਨੂੰ Lucknow Khabar ਦੁਆਰਾ ਕੀਤਾ ਗਿਆ ਟਵੀਟ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦਿਆਂ ਵੀਡੀਓ ਨੂੰ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਦੇ ਕੋਲਹੁਈ ਹਲਕੇ ਦਾ ਦੱਸਿਆ ਗਿਆ ਹੈ।

ਪੜਤਾਲ ਨੂੰ ਅੱਗੇ ਵਧਾਉਂਦਿਆ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ Live Hindustan ਦੀ ਖਬਰ ਮਿਲੀ। ਖਬਰ ਦੇ ਮੁਤਾਬਕ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਕੋਲਹੁਈ ਦਾ ਹੈ ਜਿਥੇ ਗੁਲਰੀਹਾ ਪਿੰਡ ਵਿਚ ਮੁਰਗੀਆਂ ਨਾਲ ਭਰਿਆ ਟਰੱਕ ਪਲਟ ਗਿਆ। ਟਰੱਕ ਪਲਟਨ ਤੋਂ ਬਾਅਦ ਪਿੰਡ ਵਾਸੀਆਂ ਨੇ ਮੁਰਗੀਆਂ ਲੁੱਟ ਲਈਆਂ।

ਮੁਰਗੀਆਂ ਨਾਲ ਭਰਿਆ ਟਰੱਕ ਲੁੱਟ ਲੈ ਗਏ ਲੋਕ
Courtesy: Live Hindustan

ਅਸੀਂ ਇਸ ਮਾਮਲੇ ਨੂੰ ਲੈ ਕੇ ਮਹਾਰਾਜਗੰਜ ਦੇ ਕੋਲਹੁਈ ਥਾਣੇ ਦੇ ਸਟੇਸ਼ਨ ਇੰਚਾਰਜ ਨਾਲ ਗੱਲ ਕੀਤੀ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਮਾਮਲਾ ਮਹਾਰਾਜਗੰ ਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਕਿਓਂਕਿ ਇਸ ਮਾਮਲੇ ਦੀ ਕੋਈ ਸ਼ਿਕਾਇਤ ਦਰਜ਼ ਨਹੀਂ ਕਰਵਾਈ ਗਈ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਹੈ। ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਕੋਲਹੁਈ ਦਾ ਹੈ ਜਿਥੇ ਗੁਲਰੀਹਾ ਪਿੰਡ ਵਿਚ ਮੁਰਗੀਆਂ ਨਾਲ ਭਰਿਆ ਟਰੱਕ ਪਲਟ ਗਿਆ ਸੀ। ਵਾਇਰਲ ਵੀਡੀਓ ਵਿੱਚ ਪੰਜਾਬ ਹੈਸ਼ਟੈਗ ਵਰਤ ਸੋਸ਼ਲ ਮੀਡਿਆ ਯੂਜ਼ਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Result: Partly False

Our Sources

Media report published by Live Hindustan on January 1,2023
Tweet made by Hindustan UP-Bihar on January 1, 2023
Telephonic conversation with Kolhai Station officer


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular