ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeFact Checkਕੀ ਭਾਰਤ ਵਿੱਚ ਯਾਤਰੀਆਂ ਨੇ ਹਵਾਈ ਜਹਾਜ ਨੂੰ ਲਗਾਇਆ ਧੱਕਾ?

ਕੀ ਭਾਰਤ ਵਿੱਚ ਯਾਤਰੀਆਂ ਨੇ ਹਵਾਈ ਜਹਾਜ ਨੂੰ ਲਗਾਇਆ ਧੱਕਾ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕਾਂ ਨੂੰ ਹਵਾਈ ਜਹਾਜ ਨੂੰ ਧੱਕਾ ਲਗਾਉਂਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਭਾਰਤ ਦੀ ਹੈ। ਸੋਸ਼ਲ ਮੀਡਿਆ ਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਭਾਜਪਾ ਸਰਕਾਰ ਤੇ ਤੰਜ ਕੱਸਿਆ ਜਾ ਰਿਹਾ ਹੈ।
ਵਾਇਰਲ ਪੋਸਟ

ਫੇਸਬੁੱਕ ਪੇਜ ‘ਸੱਚ ਤੇ ਕੱਚ ਹਮੇਸ਼ਾ ਚੁੱਭਦਾ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਹੋਰ ਕਿੰਨੇਂ ਕ ਅੱਛੇ ਦਿਨ ਚਾਹੀਦੇ ਭਗਤੋ, ਹੋਰ ਕਿੰਨਾ ਕ ਵਿਕਾਸ ਚਾਹੀਦਾ। ਹਵਾਈ ਜਹਾਜ਼ ਵੀ ਧੱਕਾ ਦੇ ਕੇ ਚਲਾ ਰਹੇ ਨੇ।” ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤਕ 6,000 ਤੋਂ ਵੱਧ ਲੋਕ ਦੇਖ ਚੁੱਕੇ ਹਨ।

ਭਾਰਤ ਵਿੱਚ ਯਾਤਰੀਆਂ ਨੇ ਹਵਾਈ ਜਹਾਜ ਨੂੰ ਲਗਾਇਆ ਧੱਕਾ
Courtesy: Facebook/Sachtekach

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਭਾਰਤ ਵਿੱਚ ਯਾਤਰੀਆਂ ਨੇ ਹਵਾਈ ਜਹਾਜ ਨੂੰ ਲਗਾਇਆ ਧੱਕਾ
Courtesy: Facebook/Sachtekach

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਜਿਸ ਹਵਾਈ ਜਹਾਜ ਨੂੰ ਲੋਕ ਧੱਕਾ ਲਗਾ ਰਹੇ ਹਨ ਉਸ ਦੇ ਉੱਤੇ ਨੇਪਾਲ ਦਾ ਝੰਡਾ ਲੱਗਿਆ ਹੋਇਆ ਹੈ।

ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕੀ ਵਰਡ ਸਰਚ ਦੇ ਜਰੀਏ ਵਾਇਰਲ ਵੀਡੀਓ ਨਾਲ ਸੰਬੰਧਿਤ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਨਾਮਵਰ ਮੀਡਿਆ ਸੰਸਥਾਨ ‘Times Of India’ ਦੁਆਰਾ ਪ੍ਰਕਾਸ਼ਿਤ ਖਬਰ ਮਿਲੀ। Times Of India ਦੁਆਰਾ ਪ੍ਰਕਾਸ਼ਿਤ ਖਬਰ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਵੀ ਮਿਲੀ।

ਭਾਰਤ ਵਿੱਚ ਯਾਤਰੀਆਂ ਨੇ ਹਵਾਈ ਜਹਾਜ ਨੂੰ ਲਗਾਇਆ ਧੱਕਾ
Courtesy: Times of India

ਰਿਪੋਰਟ ਦੇ ਮੁਤਾਬਕ ਵਾਇਰਲ ਹੋ ਰਹੀ ਵੀਡੀਓ ਨੇਪਾਲ ਦੀ ਹੈ ਜਿਥੇ ਹਵਾਈ ਜਹਾਜ ਦਾ ਟਾਇਰ ਫੱਟਣ ਕਾਰਨ ਉਹ ਰਨਵੇ ਤੋਂ ਉਡਾਨ ਨਹੀਂ ਭਰ ਸਕਿਆ ਅਤੇ ਇਸ ਕਰਕੇ ਦੂਜਾ ਜਹਾਜ ਰਨਵੈ ‘ਤੇ ਲੈਂਡ ਕਰਨ ਲਈ ਇੰਤਜ਼ਾਰ ਕਰ ਰਿਹਾ ਸੀ। ਦੇਰੀ ਨੂੰ ਦੇਖਦੇ ਹੋਏ ਏਅਰਪੋਰਟ ਕਰਮੀਆਂ ਨੇ ਹਵਾਈ ਜਹਾਜ ਨੂੰ ਖੁਦ ਧੱਕਾ ਲਗਏ ਕੇ ਰਨਵੇ ਤੋਂ ਸਾਈਡ ਕੀਤਾ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਨੂੰ ਲੈ ‘News 18’ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਰਿਪੋਰਟ ਦੇ ਮੁਤਾਬਕ ਵੀ ਵਾਇਰਲ ਹੋ ਰਹੀ ਵੀਡੀਓ ਨੇਪਾਲ ਦੀ ਹੈ ਜਿਥੇ ਹਵਾਈ ਜਹਾਜ ਦਾ ਟਾਇਰ ਫੱਟਣ ਕਾਰਨ ਦੇਰੀ ਹੋਣ ਤੇ ਏਅਰਪੋਰਟ ਕਰਮੀਆਂ ਨੇ ਹਵਾਈ ਜਹਾਜ ਨੂੰ ਧੱਕਾ ਲਗਏ ਕੇ ਰਨਵੇ ਤੋਂ ਸਾਈਡ ਕੀਤਾ।

ਭਾਰਤ ਵਿੱਚ ਯਾਤਰੀਆਂ ਨੇ ਹਵਾਈ ਜਹਾਜ ਨੂੰ ਲਗਾਇਆ ਧੱਕਾ
Courtesy: News 18

ਇਸ ਮਾਮਲੇ ਦੇ ਵਿੱਚ ‘India Today’ ਦੁਆਰਾ ਪ੍ਰਕਾਸ਼ਿਤ ਰਿਪੋਰਟ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।

ਭਾਰਤ ਵਿੱਚ ਯਾਤਰੀਆਂ ਨੇ ਹਵਾਈ ਜਹਾਜ ਨੂੰ ਲਗਾਇਆ ਧੱਕਾ
Courtesy: India Today

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਭਾਰਤ ਦਾ ਨਹੀਂ ਸਗੋਂ ਨੇਪਾਲ ਦਾ ਹੈ ਜਿਥੇ ਹਵਾਈ ਜਹਾਜ ਦਾ ਟਾਇਰ ਫੱਟਣ ਕਾਰਨ ਦੇਰੀ ਹੋਣ ਤੇ ਏਅਰਪੋਰਟ ਕਰਮੀਆਂ ਨੇ ਹਵਾਈ ਜਹਾਜ ਨੂੰ ਧੱਕਾ ਲਗਏ ਕੇ ਰਨਵੇ ਤੋਂ ਸਾਈਡ ਕੀਤਾ। ਨੇਪਾਲ ਦੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Our Sources

India Today: https://www.indiatoday.in/trending-news/story/passengers-push-airplane-off-runway-after-tyre-burst-at-nepal-airport-viral-video-1883490-2021-12-02

News 18: https://www.news18.com/news/buzz/watch-passengers-push-aircraft-off-nepal-runway-in-viral-video-4516028.html

Times of India: https://timesofindia.indiatimes.com/videos/news/watch-passengers-push-aeroplane-off-runway-in-nepal/videoshow/88055546.cms

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular