Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪਾਕਿਸਤਾਨ ਗ੍ਰਹਿ ਯੁੱਧ ਦੇ ਨਾਲ ਜੂਝ ਰਿਹਾ ਹੈ। ਪਾਕਿਸਤਾਨ ਵਿੱਚ ਲੋਕ ਸੜਕਾਂ ਤੇ ਉਤਰ ਆਏ ਹਨ। ਕੁਝ ਇਸ ਤਰ੍ਹਾਂ ਦੇ ਦਾਅਵੇ ਸ਼ੋਸ਼ਲ ਮੀਡੀਆ ਤੇ ਭਾਰਤ ਵਿਚ ਸ਼ੇਅਰ ਕੀਤੇ ਜਾ ਰਹੇ ਹਨ।
ਇਨ੍ਹਾਂ ਤਮਾਮ ਦਾਅਵਿਆਂ ਵਿਚ ਇਕ ਤਸਵੀਰ ਖ਼ਾਸ ਤੌਰ ਤੇ ਸ਼ੇਅਰ ਕੀਤੀ ਜਾ ਰਹੀ ਹੈ। ਤਸਵੀਰ ਸ਼ੇਅਰ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਕਰਾਚੀ ਦੇ ਵਿੱਚ ਇਕ ਰੈਲੀ ਦੇ ਦੌਰਾਨ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ।
Crowdtangle ਦੀ ਗਾਥਾ ਦੇ ਮੁਤਾਬਕ ਇਸ ਤਸਵੀਰ ਦੀ ਨਾਲ ਇਹ ਦਾਅਵਾ 20 ਅਕਤੂਬਰ 2020 ਨੂੰ ਟਵਿਟਰ ਤੇ ਸਭ ਤੋਂ ਪਹਿਲਾਂ ਮੋਸਾਦ ਨਾਮ ਦੇ ਹੈਂਡਲ ਤੋਂ ਕੀਤਾ ਗਿਆ ਸੀ।
ਉੱਥੇ ਹੀ ਫੇਸਬੁੱਕ ਤੇ ਇਸ ਤਸਵੀਰ ਨੂੰ ਇਸ ਦਾਅਵੇ ਤੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿਚ ਗ੍ਰਹਿ ਯੁੱਧ ਛਿੜ ਚੁੱਕੀ ਹੈ। ਕਰਾਚੀ ਪੁਲੀਸ ਅਤੇ ਪਾਕਿਸਤਾਨ ਦੀ ਆਰਮੀ ਦੇ ਵਿਚ ਹੋਈ ਝੜਪ ਦੇ ਵਿਚ ਹਿੰਦੁਸਤਾਨ ਦਾ ਤਿਰੰਗਾ ਲਹਿਰਾਇਆ ਗਿਆ।
ਇਨ੍ਹਾਂ ਸਾਰਿਆਂ ਦਾਅਵਿਆਂ ਦੇ ਵਿਚ ਇੱਕੀ ਤਸਵੀਰ ਦਾ ਇਸਤਮਾਲ ਕੀਤਾ ਗਿਆ ਹੈ ਤੇ ਇਸ ਦੇ ਨਾਲ ਲਿਖਿਆ ਹੈ ਕਿ ‘ਕੱਲ੍ਹ ਕਰਾਚੀ ਦੇ ਵਿਚ’। ਅਸੀਂ ਸਭ ਤੋਂ ਪਹਿਲਾਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕਰਾਚੀ ਦੇ ਵਿੱਚ ਰੈਲੀ ਕਦੋਂ ਕੋਈ ਸੀ ਅਤੇ ਇਸ ਰੈਲੀ ਦੀ ਅਗਵਾਈ ਕੌਣ ਕਰ ਰਿਹਾ ਸੀ। ਇਸ ਲਈ ਅਸੀਂ ਪਾਕਿਸਤਾਨ ਦੀ ਮੀਡੀਆ ਰਿਪੋਰਟਸ ਨੂੰ ਪੜ੍ਹਿਆ।
ਪਾਕਿਸਤਾਨ ਦੀ ਨਾਮਵਰ ਮੀਡੀਆ ਏਜੰਸੀ Dawn ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ 18 ਅਕਤੂਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੋਧ ਤੇ ਵਿੱਚ ਲਗਪਗ 13 ਜਥੇਬੰਦੀਆਂ ਨੇ ਇਕ ਰੈਲੀ ਦਾ ਆਯੋਜਨ ਕੀਤਾ ਸੀ। ਇਸ ਰੈਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਸ਼ਰੀਫ ਨੇ ਵੀ ਹਿੱਸਾ ਲਿਆ ਸੀ।
ਇਸ ਤੋਂ ਬਾਅਦ ਅਸੀਂ ਟਵਿਟਰ ਤੇ ਪਾਕਿਸਤਾਨੀ ਰਾਜਨੀਤਿਕ ਪਾਰਟੀਆਂ ਦੇ ਟਵਿੱਟਰ ਅਕਾਊਂਟ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ Pakistan Democratic Movement ਦੁਆਰਾ ਕੀਤੀ ਗਈ ਰੈਲੀ ਦੀ ਕੁਝ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਵਿਚ ਸਾਨੂੰ ਕਿਤੇ ਦੀ ਭਾਰਤੀ ਤਿਰੰਗਾ ਨਜ਼ਰ ਨਹੀਂ ਆਇਆ।
ਪਾਕਿਸਤਾਨ ਮੁਸਲਿਮ ਲੀਗ ਦੁਆਰਾ ਇਸ ਰੈਲੀ ਦੇ ਡਰੋਨ ਤੋਂ ਲਏ ਗਏ ਕੁਝ ਵੀਡੀਓ ਵੀ ਪੋਸਟ ਕੀਤੇ ਗਏ । ਇਸ ਦੇ ਵਿੱਚ ਵੀ ਸਾਨੂੰ ਕਿਤੇ ਭਾਰਤੀ ਤਿਰੰਗਾ ਨਜ਼ਰ ਨਹੀਂ ਆਇਆ।
ਅਸੀਂ ਯੂਟਿਊਬ ਤੇ ਵੀ ਇਸ ਰੈਲੀ ਦੇ ਕਈ ਵੀਡੀਓ ਦੇਖੀ ਜਿੱਥੇ ਸਾਨੂੰ ਕਈ ਅੰਤਰਰਾਸ਼ਟਰੀ ਮੀਡੀਆ ਦੁਆਰਾ ਇਸ ਰੈਲੀ ਤੇ ਚਲਾਈ ਗਈ ਖ਼ਬਰਾਂ ਮਿਲੀਆਂ। ਇਨ੍ਹਾਂ ਦੇ ਵਿੱਚ ਵੀ ਸਾਨੂੰ ਤਿਰੰਗਾ ਨਜ਼ਰ ਨਹੀਂ ਆਇਆ।
ਭਾਰਤੀ ਅਤੇ ਪਾਕਿਸਤਾਨ ਦੇ ਮੇਨ ਸਟਰੀਮ ਮੀਡੀਆ ਨੇ ਵੀ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਦਿਖਾਈ ਜਿੱਥੇ ਇਹ ਦੱਸਿਆ ਹੋਵੇ ਕਿ ਇਸ ਰੈਲੀ ਤੇ ਵਿਚ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਹੋ ਸਕਦਾ ਹੈ ਕਿ ਇਹ ਪਾਕਿਸਤਾਨ ਦੀ ਕਿਸੀ ਰਾਜਨੀਤਿਕ ਪਾਰਟੀ ਦਾ ਝੰਡਾ ਹੈ ਜੋ ਦੂਰ ਤੋਂ ਭਾਰਤੀ ਤਿਰੰਗੇ ਵਰਗਾ ਲੱਗ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਅਵਾਮੀ ਤਹਿਰੀਕ ਦਾ ਝੰਡਾ ਵੀ ਭਾਰਤੀ ਤਿਰੰਗੇ ਵਰਗਾ ਹੈ।
ਹੁਣ ਸੀ ਵਾਇਰਲ ਤਸਵੀਰ ਅਤੇ ਰੈਲੀ ਦੀ ਟਵਿਟਰ ਤੋਂ ਮਿਲੀਆਂ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖਿਆ।
ਦੋਨੋਂ ਤਸਵੀਰਾਂ ਦਾ ਮੇਲ ਕਰਨ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਦੋਨੋਂ ਤਸਵੀਰਾਂ ਇੱਕ ਜਗ੍ਹਾ ਦੀ ਹਨ ਪਰ ਵਾਇਰਲ ਤਸਵੀਰ ਦੇ ਵਿੱਚ ਦਿਖਾਇਆ ਗਿਆ ਝੰਡਾ ਤਿਰੰਗਾ ਨਹੀਂ ਹੈ। ਇਸ ਨੂੰ ਐਡਿਟ ਕੀਤਾ ਗਿਆ ਹੈ।
ਤਸਵੀਰਾਂ ਅਤੇ ਵੀਡੀਓ ਦੇਖਣ ਤੋਂ ਬਾਅਦ ਇਹ ਸਾਫ਼ ਹੋ ਜਾਂਦਾ ਹੈ ਕਿ ਪਾਕਿਸਤਾਨ ਦੇ ਕਰਾਚੀ ਵਿਚ ਹੋਈ ਰੈਲੀ ਦੇ ਦੌਰਾਨ ਭਾਰਤ ਦਾ ਝੰਡਾ ਨਹੀਂ ਲਹਿਰਾਇਆ ਗਿਆ। ਸ਼ੋਸ਼ਲ ਮੀਡੀਆ ਤੇ ਰੈਲੀ ਦੀ ਤਸਵੀਰ ਨੂੰ ਐਡਿਟ ਕਰਕੇ ਫੇਕ ਨਿਊਜ਼ ਫੈਲਾਈ ਜਾ ਰਹੀ ਹੈ।
Dawn: https://www.dawn.com/news/1585757/pdm-stages-second-tour-de-force-in-karachi
PML’s Twitter Handle: https://twitter.com/pmln_org/status/1317851727127740416?s=20
Ruptly: https://youtu.be/2cT9-TC4_hA
Latestly: https://youtu.be/palqxUuHXaQ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044