Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਵੀਡੀਓ ਅਤੇ ਪੋਸਟ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿਰੁਪਤੀ ਬਾਲਾਜੀ ਮੰਦਰ ਦੇ 16 ਪੁਜਾਰੀਆਂ ਚੋਂ ਇਕ ਪੁਜਾਰੀ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਅਤੇ ਉਸ ਦੇ ਘਰ ਤੋਂ 128 ਕਿੱਲੋ ਸੋਨਾ , 150 ਕਰੋੜ ਨਕਦ ਤੇ 77 ਕਰੋੜ ਰੁਪਏ ਦੇ ਹੀਰੇ ਮਿਲੇ।
ਵਾਇਰਲ ਹੋ ਰਹੀ ਵੀਡੀਓ ਦੇ ਵਿਚ ਨੀਲੇ ਰੰਗ ਦੀ ਚਾਦਰ ਤੇ ਬਰਾਮਦ ਹੋਏ ਸੋਨੇ ਨੂੰ ਦੇਖਿਆ ਜਾ ਸਕਦਾ ਹੈ ਜਦਕਿ ਵਾਇਰਲ ਹੋ ਰਹੀ ਤਸਵੀਰਾਂ ਦੇ ਵਿਚ ਵੱਡੀ ਤਾਦਾਦ ਵਿੱਚ ਪੈਸੇ ਅਤੇ ਸੋਨੇ ਦੇ ਬਿਸਕੁਟ ਦੇਖੇ ਜਾ ਸਕਦੇ ਹਨ।
ਫੇਸਬੁੱਕ ਯੂਜ਼ਰ ‘ਰਘਬੀਰ ਸਿੰਘ ਭਰੋਵਾਲ’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਤਿਰੁਪਤੀ ਬਾਲਾਜੀ ਮੰਦਰ ਦੇ 16 ਪੁਜਾਰੀਆਂ ਚੋਂ ਇਕ ਪੁਜਾਰੀ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਅਤੇ ਉਸ ਦੇ ਘਰ ਤੋਂ 128 ਕਿੱਲੋ ਸੋਨਾ , 150 ਕਰੋੜ ਨਕਦ ਤੇ 77 ਕਰੋੜ ਰੁਪਏ ਦੇ ਹੀਰੇ ਮਿਲੇ।’


ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਵੀਡੀਓ ਅਤੇ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ਗੁਰਮੇਲ ਸੰਧੂ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਨੂੰ ਹੁਣ ਤਕ 9,000 ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

Crowd tangle ਦੇ ਡਾਟਾ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਤਕਰੀਬਨ 30,261 ਤੋਂ ਵੱਧ ਯੂਜ਼ਰ ਇਸ ਪੋਸਟ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਤੇ ਤਸਵੀਰਾਂ ਦੀ ਸੱਚਾਈ ਜਾਣਨ ਦੇ ਲਈ ਵਾਇਰਲ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।
ਇਸ ਦੌਰਾਨ ਸਾਨੂੰ Indian express ਦੁਆਰਾ ‘ਤਾਮਿਲਨਾਡੂ ਦੇ ਵੇਲੋਰ ਵਿਖੇ ਜੋਸ ਅਲੁਕਸ ਸ਼ੋਅਰੂਮ ਵਿੱਚ ਹੋਈ ਲੁੱਟ ਦਾ ਪੁਲਿਸ ਨੇ ਕੀਤਾ ਪਰਦਾਫਾਸ਼, 8 ਕਰੋਡ਼ ਰੁਪਏ ਦੇ ਜ਼ੇਵਰ ਬਰਾਮਦ’ ਸਿਰਲੇਖ ਨਾਲ ਪ੍ਰਕਾਸ਼ਤ ਇੱਕ ਆਰਟੀਕਲ ਮਿਲਿਆ। ਰਿਪੋਰਟ ਦੇ ਮੁਤਾਬਕ ਪੁਲਸ ਨੇ ਆਪਣੀ ਛਾਣਬੀਣ ਵਿੱਚ ਜੋਸ ਅਲੁਕਸ ਸ਼ੋਅਰੂਮ ਦੇ ਆਸਪਾਸ ਤੋਂ ਕਰੀਬ 200 ਫੁਟੇਜ ਦਾ ਵਿਸ਼ਲੇਸ਼ਣ ਕੀਤਾ ਅਤੇ ਆਰੋਪੀ ਨੂੰ ਕਈ ਮੌਕਿਆਂ ਤੇ ਉਸ ਇਲਾਕੇ ਵਿੱਚ ਘੁੰਮਦਾ ਪਾਇਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਬਾਅਦ ਤੁਸੀਂ ਯੂਟਿਊਬ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ BBC News ਤਾਮਿਲ ਦੇ ਯੂਟਿਊਬ ਚੈਨਲ ਤੇ 22 ਦਸੰਬਰ 2021 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ।

ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਤਾਮਿਲਨਾਡੂ ਦੇ ਵੇਲੋਰ ਵਿਖੇ ਜੋਸ ਅਲੁਕਸ ਸ਼ੋਅਰੂਮ ਵਿਖੇ ਚੋਰਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਲਗਪਗ 16 ਕਿੱਲੋ ਸੋਨੇ ਦੇ ਗਹਿਣੇ ਚੋਰੀ ਕੀਤੇ। ਬਕੌਲ ਰਿਪੋਰਟ, ਵਲੌਰ ਐੱਸਪੀ ਨੇ ਦੱਸਿਆ ਕਿ 15 ਦਸੰਬਰ ਨੂੰ ਵੈਲੂਰ ਦੇ ਮਸ਼ਹੂਰ ਸ਼ੋਅਰੂਮ ਵਿਖੇ ਚੋਰਾਂ ਨੇ ਸੇਂਧ ਮਾਰੀ ਕੀਤੀ ਅਤੇ ਪੁਲੀਸ ਨੇ ਸਥਿਤ ਇਕ ਕਬਰਿਸਤਾਨ ਤੋਂ ਕਿਲੋਗ੍ਰਾਮ ਚੋਰੀ ਕੀਤਾ ਗਿਆ ਸੋਨਾ ਅਤੇ ਹੀਰੇ ਬਰਾਮਦ ਕੀਤੇ ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਕੀਮਤ ਲਗਪਗ 8 ਕਰੋੜ ਰੁਪਏ ਹੈ।
ਵਾਇਰਲ ਵੀਡੀਓ ਵਿੱਚ ਦਿਖ ਰਹੀ ਤਸਵੀਰਾਂ ਪੁਲੀਸ ਦੁਆਰਾ ਬਰਾਮਦ ਕੀਤੇ ਗਏ ਸੋਨੇ ਨਾਲ ਮੈਚ ਕਰ ਰਹੇ ਹਨ। ਵੀਡੀਓ ਵਿੱਚ ਪੁਲੀਸ ਪ੍ਰੈੱਸ ਕਾਨਫਰੰਸ ਕਰਦੀ ਨਜ਼ਰ ਆ ਰਹੀ ਹੈ ਅਤੇ ਵਾਇਰਲ ਵੀਡੀਓ ਵਿੱਚ ਨੀਲੇ ਰੰਗ ਦੀ ਚਾਦਰ ਤੇ ਬਰਾਮਦ ਕੀਤਾ ਗਿਆ ਸੋਨਾ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ ਐੱਸ ਪੀ ਵਲੌਰ ਨੇ ਟਵੀਟ ਕਰਕੇ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਟਵੀਟ ਵਿੱਚ ਦੱਸਿਆ ਕਿ ਵਲੌਰ ਪੁਲਸ ਨੇ ਜੋਸ ਅਲੁਕਸ ਸ਼ੋਅਰੂਮ ਵਿਖੇ ਹੋਈ ਚੋਰੀ ਦੇ ਮਾਮਲੇ ਵਿੱਚ ਹਫ਼ਤੇ ਅੰਦਰ ਕਰੀਬ 8.5 ਕਰੋੜ ਕੀਮਤ ਦਾ 16 ਕਿਲੋ ਸੋਨਾ ਬਰਾਮਦ ਕੀਤਾ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਾਇਰਲ ਵੀਡੀਓ ਦੀ ਪੜਤਾਲ ਦੌਰਾਨ ਦੌਰਾਨ ਅਸੀਂ ਕੁਝ ਕੀ ਵਰਡ ਦੇ ਜ਼ਰੀਏ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਅਮਰ ਉਜਾਲਾ ਦੁਆਰਾ 9 ਦਸੰਬਰ 2016 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਪ੍ਰਾਪਤ ਹੋਈ। ਰਿਪੋਰਟ ਦੇ ਮੁਤਾਬਕ ਜੇ ਸ਼ੇਖਰ ਰੈਡੀ ਅਤੇ ਉਨ੍ਹਾਂ ਦੇ ਸਹਿਯੋਗੀ ਕੇ ਸ੍ਰੀ ਨਿਵਾਸਲੂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਨੋਟਬੰਦੀ ਤੋਂ ਬਾਅਦ ਰੈੱਡੀ ਦੇ ਚੇਨੱਈ ਵਿਖੇ ਸਥਿਤ ਇਨਕਮ ਟੈਕਸ ਵਿਭਾਗ ਦੀ ਛਾਪੇ ਵਿਚ 127 ਕਿੱਲੋ ਸੋਨਾ ਅਤੇ 170 ਕਰੋੜ ਦੀ ਨਕਦੀ ਬਰਾਮਦ ਕੀਤੀ ਸੀ।
ਰਿਪੋਰਟ ਦੇ ਮੁਤਾਬਕ ਇਨਕਮ ਟੈਕਸ ਵਿਭਾਗ ਦੀ 9 ਦਸੰਬਰ 2016 ਨੂੰ ਛਾਪੇਮਾਰੀ ਤੋਂ ਬਾਅਦ ਆਂਧਰਾ ਪ੍ਰਦੇਸ਼ ਸਰਕਾਰ ਨੇ ਰੈੱਡੀ ਨੂੰ ਟੀਟੀਡੀ (ਤਿਰੂਮਾਲਾ ਤਿਰੂਪਤੀ ਦੇਵਸਥਾਨਮ) ਬੋਰਡ ਦੇ ਮੈਂਬਰ ਪਦ ਤੋਂ ਹਟਾ ਦਿੱਤਾ ਸੀ। ਹਾਲਾਂਕਿ ਆਂਧਰਾ ਪ੍ਰਦੇਸ਼ ਸਰਕਾਰ ਦੁਆਰਾ ਸਿੱਖ ਰੈਡੀ ਨੂੰ ਸਤੰਬਰ 2019 ਵਿੱਚ ਇੱਕ ਵਾਰ ਫਿਰ ਤੋਂ ਟੀਟੀ ਦੀ ਬੋਰਡ ਦੇ ਮੈਂਬਰ ਦੇ ਰੂਪ ਵਿਚ ਨਾਮਜ਼ਦ ਕੀਤਾ ਸੀ।
ਦ ਹਿੰਦੂ ਦੁਆਰਾ ਸਤੰਬਰ 2019 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਜੇ ਸ਼ੇਖਰ ਰੈੱਡੀ ਦੇ ਘਰ ਹੋਈ ਛਾਪੇਮਾਰੀ ਵਿਚ ਸੀਬੀਆਈ ਨੂੰ ਕੋਈ ਸਬੂਤ ਨਹੀਂ ਪ੍ਰਾਪਤ ਹੋਇਆ। ਰਿਪੋਰਟ ਦੇ ਮੁਤਾਬਕ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਸਬੂਤ ਨਾ ਹੋਣ ਕਾਰਨ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ।

ਅਸੀਂ ਤਿਰੁਪਤੀ ਬਾਲਾਜੀ ਮੰਦਰ ਦੇ ਪੁਜਾਰੀ ਘਰ ਹੋਈ ਇਨਕਮ ਟੈਕਸ ਦੀ ਰੇਡ ਦੇ ਨਾਮ ਤੇ ਹੋਰਨਾਂ ਯੂਜ਼ਰਾਂ ਦੁਆਰਾ ਸ਼ੇਅਰ ਕੀਤੀ ਗਈਆਂ ਤਸਵੀਰਾਂ ਨੂੰ ਖੰਗਾਲਿਆ। ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮੱਦਦ ਨਾਲ ਵਾਇਰਲ ਹੋ ਰਹੀ ਕੱਲੀ ਕੱਲੀ ਤਸਵੀਰ ਨੂੰ ਖੰਗਾਲਿਆ।
ਵਾਇਰਲ ਹੋ ਰਹੀ ਇੱਕ ਤਸਵੀਰ ਦੇ ਵਿੱਚ ਤਸਵੀਰ ਦੇ ਵਿੱਚ ਨੋਟਾਂ ਦੇ ਬੰਡਲ ਨੂੰ ਦੇਖਿਆ ਜਾ ਸਕਦਾ ਹੈ ਜਦਕਿ ਦੂਜੀ ਤਸਵੀਰ ਵਿਚ ਨੋਟਾਂ ਨੂੰ ਫਰਸ਼ ਤੇ ਬਿਖਰੀਆਂ ਦੇਖਿਆ ਜਾ ਸਕਦਾ ਹੈ। ਤੀਜੀ ਤਸਵੀਰ ਵਿੱਚ ਸੋਨੇ ਦੇ ਬਿਸਕੁਟ ਦਿਖਾਈ ਦੇ ਰਹੇ ਹਨ।
ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਿੰਨੋਂ ਤਸਵੀਰਾਂ News 18 ਦੁਆਰਾ ਦਸੰਬਰ ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀਆਂ। News 18 ਦੀ ਰਿਪੋਰਟ ਦੇ ਮੁਤਾਬਕ ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੇ ਕਨੌਜ ਅਤੇ ਕਾਨਪੁਰ ਵਿੱਚ ਬਣੇ ਘਰ ਅਤੇ ਗੋਦਾਮਾਂ ਤੋਂ ਬਰਾਮਦ ਹੋਏ ਸੋਨੇ ਅਤੇ ਨਕਦੀ ਦੀਆਂ ਤਸਵੀਰਾਂ ਹਨ।



ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀਆਂ ਤਸਵੀਰਾਂ ਰੀਪਬਲਿਕ ਵਰਲਡ ਦੁਆਰਾ ਪ੍ਰਕਾਸ਼ਤ ਆਰਟੀਕਲ ਵਿਚ ਵੀ ਮਿਲੀਆਂ। ਰਿਪਬਲਿਕ ਵਰਜ ਦੀ ਰਿਪੋਰਟ ਦੇ ਮੁਤਾਬਕ ਵੀ ਇਹ ਤਸਵੀਰਾਂ ਪਰਫਿਊਮ ਉਦਯੋਗਪਤੀ ਪੀਯੂਸ਼ ਜੈਨ ਦੇ ਘਰ ਅਤੇ ਗੋਦਾਮ ਤੋਂ ਬਰਾਮਦ ਹੋਏ ਸੋਨੇ ਅਤੇ ਨਕਦੀ ਦੀਆਂ ਹਨ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਅਤੇ ਵੀਡੀਓ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਵੈਲੋਰ ਸਥਿਤ ਸ਼ੋਅਰੂਮ ਚੋਂ ਚੋਰੀ ਹੋਏ ਸੋਨੇ ਦੀ ਹੈ ਜਦਕਿ ਵਾਇਰਲ ਤਸਵੀਰਾਂ ਪਰਫਿਊਮ ਉਦਯੋਗਪਤੀ ਪਿਊਸ਼ ਜੈਨ ਦੇ ਘਰ ਤੋਂ ਬਰਾਮਦ ਹੋਈ ਨਕਦੀ ਅਤੇ ਸੋਨੇ ਦੀ ਹੈ।
BBC Tamil: https://www.youtube.com/watch?v=H2DWYACjykk
Indian Express: https://indianexpress.com/article/cities/chennai/tamil-nadu-burglary-vellore-jos-alukkas-7683381/
Republic World: https://www.republicworld.com/india-news/general-news/visuals-of-uttar-pradesh-tunnel-brimming-with-cash-accessed-piyush-jain-in-custody.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ