ਮੰਗਲਵਾਰ, ਜੁਲਾਈ 23, 2024
ਮੰਗਲਵਾਰ, ਜੁਲਾਈ 23, 2024

HomeFact CheckViralਲੁੱਟ-ਖੋਹ ਦੌਰਾਨ ਹੋਈ ਗੋਲੀਬਾਰੀ ਦਾ ਇਹ ਵੀਡੀਓ ਪਾਕਿਸਤਾਨ ਦਾ ਹੈ

ਲੁੱਟ-ਖੋਹ ਦੌਰਾਨ ਹੋਈ ਗੋਲੀਬਾਰੀ ਦਾ ਇਹ ਵੀਡੀਓ ਪਾਕਿਸਤਾਨ ਦਾ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਲੁੱਟ-ਖੋਹ ਦੌਰਾਨ ਹੋਈ ਗੋਲੀਬਾਰੀ ਦਾ ਵੀਡੀਓ ਪੰਜਾਬ ਦਾ ਹੈ

Fact
ਵੀਡੀਓ ਪੰਜਾਬ ਦਾ ਨਹੀਂ ਬਲਕਿ ਪਾਕਿਸਤਾਨ ਦੇ ਫੈਸਲਾਬਾਦ ਅਧੀਨ ਪੈਂਦੇ ਮਨਸੁਰਆਬਾਦ ਇਲਾਕੇ ਦਾ ਹੈ। ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰਦਿਆਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਬਦਮਾਸ਼ਾਂ ਵੱਲੋਂ ਮੋਟਰਸਾਇਕਲ ਤੇ ਸਵਾਰ ਵਿਅਕਤੀ ਦੀ ਲੁੱਟ-ਖੋਹ ਕੀਤੀ ਜਾਂਦੀ ਹੈ ਅਤੇ ਗੋਲੀਬਾਰੀ ਕੀਤੀ ਜਾਂਦੀ ਹੈ। ਇਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਜਾਂਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ, ਪੰਜਾਬ ਦਾ ਹੈ। ਇਸ ਦੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਪੰਜਾਬ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਚੁੱਕਿਆ ਜਾ ਰਿਹਾ ਹੈ।

ਫੇਸਬੁੱਕ ਪੇਜ ਮੰਜੀ ਠੋਕ ਮਹਿਕਮਾਂ ਨੇ 9 ਮਈ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ,’ਝੰਡੇ ਅਮਲੀ ਦਾ ਰੰਗਲਾ ਪੰਜਾਬ। ਜਥੇਦਾਰ ਸਾਹਿਬ ਦੇ ਅਸਲੇ ਵਾਲੇ ਬਿਆਨ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ। ਅੱਗੇ ਸ਼ੇਅਰ ਕਰਦੋ।’

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਕੁਮੈਂਟ ਸੈਕਸ਼ਨ ਵਿੱਚ ਕਈ ਯੂਜ਼ਰਾਂ ਨੇ ਇਸ ਵੀਡੀਓ ਨੂੰ ਪਾਕਿਸਤਾਨ ਦਾ ਦੱਸਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੀਫ਼੍ਰੇਮ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਇੱਕ ਫੇਸਬੁੱਕ ਤੇ Kaleem Pashtoon ਨਾਮ ਦੇ ਯੂਜ਼ਰ ਦੁਆਰਾ ਅਪਲੋਡ ਵੀਡੀਓ ਮਿਲੀ। ਵੀਡੀਓ ਦੇ ਕੈਪਸ਼ਨ ਮੁਤਾਬਕ ਇਹ ਵੀਡੀਓ ਪਾਕਿਸਤਾਨ ਦੇ ਮਨਸੁਰਆਬਾਦ ਦਾ ਹੈ।

ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ ਤਾਂ ਸਾਨੂੰ ਮਾਮਲੇ ਦੀ ਜਾਣਕਾਰੀ ਰੱਖਦੀ ਇੱਕ ਖਬਰ ਮਿਲੀ। ਪਾਕਿਸਤਾਨ ਦੀ ਲੋਕਲ ਮੀਡੀਆ ਵੈੱਬਸਾਈਟ 24 ਨਿਊਜ਼ ਨੇ 6 ਮਈ ਨੂੰ ਪ੍ਰਕਾਸ਼ਿਤ ਆਰਟੀਕਲ ਮਿਲਿਆ। ਇਸ ਖਬਰ ਵਿਚ ਵੀ ਇਸ ਵੀਡੀਓ ਨੂੰ ਪਾਕਿਸਤਾਨ ਦੇ ਫੈਸਲਾਬਾਦ ਅਧੀਨ ਪੈਂਦੇ ਮਨਸੁਰਆਬਾਦ ਇਲਾਕੇ ਦਾ ਦੱਸਿਆ ਗਿਆ ਹੈ। ਆਰਟੀਕਲ ਮੁਤਾਵਕ ਇਹ ਘਟਨਾ 6 ਮਈ ਦੀ ਸਵੇਰ ਦੀ ਹੈ ਅਤੇ ਇਸ ਘਟਨਾ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ।

ਲੁੱਟ-ਖੋਹ ਦੌਰਾਨ ਹੋਈ ਗੋਲੀਬਾਰੀ ਦਾ ਇਹ ਵੀਡੀਓ ਪਾਕਿਸਤਾਨ ਦਾ ਹੈ
Courtesy: 24 News HD

ਇਸ ਦੇ ਨਾਲ ਹੀ ਸਾਨੂੰ ਇਕ ਹੋਰ ਸਥਾਨਕ ਵੈਬਸਾਈਟ City42 ਤੇ ਇਸ ਵੀਡੀਓ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਰਤ ਹੋਈ। ਆਰਟੀਕਲ ਦੇ ਮੁਤਾਬਕ ਇਹ ਘਟਨਾ ਫੈਸਲਾਬਾਦ ਦੇ ਸੰਤ ਸਿੰਘ ਰੋਡ ਤੇ ਵਾਪਰੀ ਸੀ।

ਆਪਣੀ ਸਰਚ ਦੇ ਦੌਰਾਨ ਸਾਨੂੰ ਇੱਕ ਫੇਸਬੁੱਕ ਯੂਜ਼ਰ ਦੁਆਰਾ ਵਾਇਰਲ ਹੋ ਰਹੀ ਵੀਡੀਓ ਵੱਖਰੇ ਐਂਗਲ ਤੋਂ ਅਪਲੋਡ ਮਿਲੀ। ਕੈਪਸ਼ਨ ਦੇ ਮੁਤਾਬਕ ਫੈਸਲਾਬਾਦ ਇਲਾਕੇ ‘ਚ ਲੁਟੇਰੇ ਨੇ ਇਕ ਨਾਗਰਿਕ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਕੈਪਸ਼ਨ ਮੁਤਾਬਕ ਸੰਤ ਸਿੰਘ ਗੇਟ ਨੇੜੇ ਦੋ ਲੁਟੇਰਿਆਂ ਨੇ ਇੱਕ ਨਾਗਰਿਕ ਨੂੰ ਰੋਕ ਕੇ ਲੁੱਟ ਲਿਆ ਅਤੇ ਲੁਟੇਰਿਆਂ ਤੋਂ ਬਚਣ ਦੀ ਕੋਸ਼ਿਸ਼ ‘ਚ ਨਾਗਰਿਕ ਨੇ ਪਿਸਤੌਲ ਕੱਢ ਕੇ ਲੁਟੇਰਿਆਂ ‘ਤੇ ਫਾਇਰਿੰਗ ਕੀਤੀ |

ਇਸ ਦੇ ਨਾਲ ਹੀ ਸਰਚ ਦੇ ਦੌਰਾਨ ਸਾਨੂੰ ਸਮਾਂ ਟੀਵੀ ਦੇ ਚੀਫ ਕਰਾਈਮ ਰਿਪੋਰਟਰ ਅਹਮਰ ਰਹਿਮਾਨ ਖਾਨ ਦਾ ਟਵੀਟ ਮਿਲਿਆ। ਉਹਨਾਂ ਨੇ ਵੀ ਇਸ ਵੀਡੀਓ ਨੂੰ ਪੰਜਾਬ ਦਾ ਦੱਸਿਆ। ਗੋਰਤਲਬ ਹੈ ਕਿ ਫੈਸਲਾਬਾਦ ਪਾਕਿਸਤਾਨ ਪੰਜਾਬ ਦਾ ਜ਼ਿਲ੍ਹਾ ਹੈ। ਪੁਸ਼ਟੀ ਦੇ ਲਈ ਅਸੀਂ ਅਹਮਰ ਰਹਿਮਾਨ ਖਾਨ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਪਾਕਿਸਤਾਨ ਦੇ ਫੈਸਲਾਬਾਦ ਅਧੀਨ ਪੈਂਦੇ ਮਨਸੁਰਆਬਾਦ ਇਲਾਕੇ ਦਾ ਹੈ। ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰਦਿਆਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

Result: False

Our Sources

Media report publishd by News 24 HD on May 6, 2023
Media report publishd by City 42 on May 6, 2023
Tweet made by Ahmer Rehman Khan on May 6 , 2023


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular