ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ?

ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ

Fact
ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਇਹ ਅਸਲ ਘਟਨਾ ਨਹੀਂ ਹੈ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਨੂੰਹ- ਪੁੱਤ ਆਪਣੀ ਮਾਤਾ ਨੂੰ ਇੱਕ ਆਸ਼ਰਮ ‘ਚ ਛੱਡਣ ਜਾ ਰਹੇ ਹਨ। ਇਸ ਵੀਡੀਓ ਵਿਚ ਬੁਜ਼ੁਰਗ ਮਾਤਾ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਉਸਦਾ ਬੇਟਾ ਤੇ ਨੂੰਹ ਉਸ ਨੂੰ ਜ਼ਬਰਦਸਤੀ ਘਰੋਂ ਕੱਢ ਰਹੇ ਹਨ। ਇਸ ਵੀਡੀਓ ਨੂੰ ਯੂਜ਼ਰਸ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ।

ਮੀਡਿਆ ਅਦਾਰਾ “Sky News Punjab” ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ, ਮਾਂ ਰੋ-ਰੋ ਕੇ ਕਹਿ ਰਹੀ ਮੈਂ ਨਹੀਂ ਜਾਣਾ ਚਾਹੁੰਦੀ”

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਕੀਵਰਡ ਸਰਚ ਜਰੀਏ ਲੱਭਿਆ। ਸਾਨੂੰ Manoj Ambedkari ਨਾਂਅ ਦੇ ਫੇਸਬੁੱਕ ਅਕਾਊਂਟ ਤੋਂ ਸਾਂਝਾ ਇਹ ਵੀਡੀਓ ਮਿਲਿਆ ਜਿਸ ਵਿਚ ਇਸ ਵੀਡੀਓ ਨੂੰ ਬਣਾਉਣ ਵਾਲੇ ਅਕਾਊਂਟ ਦਾ Copyright ਦੇਖਿਆ ਜਾ ਸਕਦਾ ਹੈ।

ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ
Courtesy: Facebook/ManojAmbedkari

ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ Rahul Nawab ਨਾਂਅ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਸੀ। ਸਾਨੂੰ ਅਸਲ ਵੀਡੀਓ 5 ਅਕਤੂਬਰ 2022 ਨੂੰ ਮੋਟੀਵੇਸ਼ਨ ਡਿਸਕ੍ਰਿਪਸ਼ਨ ਲਿਖ ਸਾਂਝਾ ਕੀਤਾ ਮਿਲਿਆ। ਇਹ ਵੀਡੀਓ 10 ਮਿੰਟ 47 ਸੈਕੰਡ ਦਾ ਸੀ।

ਅਸੀਂ ਅੱਗੇ ਵਧਦੀਆਂ ਇਸ ਪੇਜ ‘ਤੇ ਮੌਜੂਦ ਹੋਰ ਵੀਡੀਓਜ਼ ਨੂੰ ਵੀ ਵੇਖਿਆ। ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਬੁਜ਼ੁਰਗ ਔਰਤ ਨੂੰ ਹੋਰ ਵੀਡੀਓਜ਼ ਵਿਚ ਵੀ ਵੇਖੀ ਜਾ ਸਕਦੀ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ। ਅਸੀਂ ਪਾਇਆ ਕਿ ਇੱਕ ਕਿਸੀ ਹੋਰ ਵੀਡੀਓ ਵਿਚ ਇਹ ਬੁਜ਼ੁਰਗ ਔਰਤ ਇੱਕ ਗਰਭਵਤੀ ਔਰਤ ਦੀ ਮਾਂ ਦਾ ਰੋਲ ਨਿਭਾਉਂਦੀ ਹੈ ਜਿਸਨੂੰ ਉਸਦਾ ਪਤੀ ਛੱਡ ਦਿੰਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ

ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਇਸ ਪੇਜ ਦੇ ਐਡਮਿਨ Rahul Nawab ਨਾਲ ਸੰਪਰਕ ਕੀਤਾ। ਰਾਹੁਲ ਨਾਲ ਸੰਪਰਕ ਹੁੰਦਿਆਂ ਹੀ ਅਸੀਂ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਇਹ ਅਸਲ ਘਟਨਾ ਨਹੀਂ ਹੈ।

Result: Missing Context

Our Sources

Video uploaded by Manoj Ambedkari on September 12, 2023
Facebook video uploaded by Rahul Nawab on August 7,2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular