ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਮੋਹਾਲੀ ਦੀ ਸੜਕ 'ਤੇ ਰੁੜ੍ਹ ਰਹੀਆਂ ਨੇ ਕਾਰਾਂ? ਵਾਇਰਲ ਵੀਡੀਓ ਸਾਲ 2017...

ਮੋਹਾਲੀ ਦੀ ਸੜਕ ‘ਤੇ ਰੁੜ੍ਹ ਰਹੀਆਂ ਨੇ ਕਾਰਾਂ? ਵਾਇਰਲ ਵੀਡੀਓ ਸਾਲ 2017 ਦਾ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਸੜਕ ‘ਤੇ ਮੀਂਹ ਦੇ ਪਾਣੀ ‘ਚ ਕਾਰਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਕੁਝ ਲੋਕਾਂ ਨੂੰ ਮੀਂਹ ਦਾ ਅਨੰਦ ਮਾਣਦੇ ਵੀ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਅਤੇ ਮੋਹਾਲੀ ਦਾ ਹੈ। ਵੀਡੀਓ ਨੂੰ ਪੰਜਾਬ ਵਿਚ ਹਾਲੀਆ ਬਣੀ ਹੜ੍ਹ ਦੀ ਸਥਿਤੀ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਫੇਸਬੁੱਕ ਪੇਜ Mani Sheron Wala ਨੇ 9 ਜੁਲਾਈ 2023 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਮੋਹਾਲੀ ਤਾ ਗਰਦ ਕੱਢ ਦਿੱਤੀ।’ ਇਸ ਦੇ ਨਾਲ ਹੀ ਇਸ ਵੀਡੀਓ ਨੂੰ ਕਈ ਹੋਰਨਾਂ ਯੂਜ਼ਰਾਂ ਨੇ ਵੀ ਸ਼ੇਅਰ ਕੀਤਾ।

ਮੋਹਾਲੀ ਦੀ ਸੜਕ 'ਤੇ ਰੁੜ੍ਹ ਰਹੀਆਂ ਨੇ ਕਾਰਾਂ
Courtesy: Facebook/ManiSheronWala

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ।

ਸਾਨੂੰ ਇਹ ਵਾਇਰਲ ਵੀਡੀਓ ਕਈ ਪੁਰਾਣੇ ਪੋਸਟਾਂ ਵਿੱਚ ਸਾਂਝਾ ਕੀਤਾ ਮਿਲਿਆ ਜਿਸ ਤੋਂ ਇਹ ਸਾਫ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਨਾਮਵਰ ਮੀਡੀਆ ਅਦਾਰੇ The Tribune ਨੇ 21 ਅਗਸਤ 2107 ਨੂੰ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਸੋਮਵਾਰ ਦੇ ਮੀਂਹ ਤੋਂ ਬਾਅਦ ਦੱਖਣੀ ਮੋਹਾਲੀ’

ਫੇਸਬੁੱਕ ਪੇਜ ‘The Voice Raiser’ ਨੇ ਵੀ ਵਾਇਰਲ ਵੀਡੀਓ ਨੂੰ ਸਾਲ 2017 ਦੇ ਵਿੱਚ ਸ਼ੇਅਰ ਕੀਤਾ ਸੀ। ਕੈਪਸ਼ਨ ਮੁਤਾਬਕ ਸੋਮਵਾਰ ਸਵੇਰੇ ਭਾਰੀ ਬਾਰਸ਼ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਵਿੱਚ ਕੰਮਕਾਜ ਠੱਪ ਹੋ ਗਿਆ, ਕਿਉਂਕਿ ਮਾੜੀ ਨਿਕਾਸੀ ਪ੍ਰਣਾਲੀ ਕਾਰਨ ਮੀਂਹ ਦੇ ਪਾਣੀ ਨਾਲ ਸੜਕਾਂ ’ਤੇ ਪਾਣੀ ਭਰ ਗਿਆ।

ਮੋਹਾਲੀ ਦੀ ਸੜਕ 'ਤੇ ਰੁੜ੍ਹ ਰਹੀਆਂ ਨੇ ਕਾਰਾਂ
Courtesy: Facebook/TheVoiceRaiser

Conclusion

ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ 6 ਸਾਲ ਪੁਰਾਣਾ ਹੈ ਅਤੇ ਇਸ ਵੀਡੀਓ ਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।

Result: False

Our Sources

Video uploaded by The Tribune on August 21, 2017
Video uploaded by The Voice Raiser on August 21, 2017

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular