ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਨਟਰਾਜ ਕੰਪਨੀ ਘਰ ਬੈਠੇ ਨਹੀਂ ਦੇ ਰਹੀ ਹੈ ਕੰਮ, ਵਾਇਰਲ ਹੋ ਰਹੀਆਂ...

ਨਟਰਾਜ ਕੰਪਨੀ ਘਰ ਬੈਠੇ ਨਹੀਂ ਦੇ ਰਹੀ ਹੈ ਕੰਮ, ਵਾਇਰਲ ਹੋ ਰਹੀਆਂ ਪੋਸਟਾਂ ਫਰਜ਼ੀ ਹਨ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਟਰਾਜ ਕੰਪਨੀ ਪੈਨਸਿਲ ਜਾਂ ਪੈਨ ਪੈਕਿੰਗ ਕਰਨ ਲਈ ਘਰ ਤੋਂ ਕੰਮ ਕਰਨ ਦਾ ਆਫਰ ਦੇ ਰਹੀ ਹੈ ਜਿਸ ਦੀ ਤਨਖਾਹ 30,000 ਰੁਪਏ ਹੈ। ਇਸ ਦਾਅਵੇ ਨੂੰ ਪਹਿਲਾਂ Newschecker Malayalam ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਕੈਪਸ਼ਨ ਦੇ ਮੁਤਾਬਕ,ਨਟਰਾਜ ਪੈਨਸਿਲ ਕੰਪਨੀ ਘਰ ਬੈਠੇ ਕੰਮ ਦੇ ਰਹੀ ਹੈ, ਇਸ ਵਿੱਚ ਤੁਹਾਨੂੰ 3000 ਪੈਕੇਟ ਪੈਕ ਕਰਨੇ ਪੈਣਗੇ, ਇੱਕ ਪੈਕੇਟ ਵਿੱਚ 10 ਪੈਨਸਿਲ, ਇੱਕ ਇਰੇਜ਼ਰ ਅਤੇ ਇੱਕ ਕਟਰ ਹੈ, ਤੁਹਾਨੂੰ 3000 ਪੈਕ ਕਰਨ ਲਈ 30000 ਰੁਪਏ ਦਿੱਤੇ ਜਾਂਦੇ ਹਨ। ਪੈਕੇਟ ਜਿਸ ਵਿੱਚ ਤੁਹਾਨੂੰ ₹ 15000 ਐਡਵਾਂਸ ਅਤੇ ₹ 15000 ਕੰਮ ਪੂਰਾ ਹੋਣ ਤੋਂ ਬਾਅਦ ਮਿਲੇਗਾ।’

ਨਟਰਾਜ ਕੰਪਨੀ ਘਰ ਬੈਠੇ ਨਹੀਂ ਦੇ ਰਹੀ ਹੈ ਕੰਮ
Courtesy: Facebook/RongBoySantosh

ਅਸੀਂ ਪਾਇਆ ਕਿ ਇਸ ਦਾਅਵੇ ਨੂੰ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਨਟਰਾਜ ਪੈਨਸਿਲਜ਼ ਦੀ ਨਿਰਮਾਣ ਕੰਪਨੀ ਹਿੰਦੁਸਤਾਨ ਪੈਨਸਿਲ ਪ੍ਰਾਈਵੇਟ ਲਿਮਿਟੇਡ ਦੀ ਅਧਿਕਾਰਿਕ ਵੈਬਸਾਈਟ ਤੇ ਵਾਇਰਲ ਹੋ ਰਹੇ ਦਾਅਵਿਆਂ ਨੂੰ ਲੈ ਇੱਕ ਵੀਡੀਓ ਮਿਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵੀਡੀਓ ਰਾਹੀਂ ਨਟਰਾਜ ਪੈਨਸਿਲਜ਼ ਨੇ ਇਨ੍ਹਾਂ ਪੋਸਟਾਂ ਨੂੰ ਫਰਜ਼ੀ ਦੱਸਿਆ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਕੰਪਨੀ ਦੇ ਨਾਮ ‘ਤੇ ਪੈਨਸਿਲ ਪੈਕਿੰਗ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ ਅਜਿਹੀਆਂ ਪੋਸਟਾਂ ਜਾਂ ਵੈਬਸਾਈਟਾਂ ਦਾ ਸ਼ਿਕਾਰ ਨਾ ਹੋਣ ਦੀ ਚੇਤਾਵਨੀ ਵੀ ਦਿੱਤੀ। ਨਟਰਾਜ ਪੈਨਸਿਲਜ਼ ਨੇ ਇਹ ਜਾਣਕਾਰੀ ਆਪਣੇ ਅਧਿਕਾਰਿਕ ਫੇਸਬੁੱਕ ਪੇਜ ਤੇ ਵੀ ਦਿੱਤੀ ਹੈ।

Courtesy: Hindustan Pencils Private Limited

ਇਸ ਤੋਂ ਇਲਾਵਾ ਨਟਰਾਜ ਪੈਨਸਿਲਜ਼ ਨੇ 18 ਜਨਵਰੀ 2022 ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ,’ਹਿੰਦੁਸਤਾਨ ਪੈਨਸਿਲਜ਼ ਪ੍ਰਾਈਵੇਟ ਲਿਮਟਿਡ ਘਰ ਤੋਂ ਪੈਨਸਿਲ ਜਾਂ ਪੈਨ ਪੈਕਿੰਗ ਦਾ ਕੰਮ ਨਹੀਂ ਦੇ ਰਿਹਾ ਹੈ। ਇਸ ਦੇ ਨਾਲ ਹੀ ਨਟਰਾਜ ਪੈਨਸਿਲਜ਼ ਨੇ ਬੇਨਤੀ ਕੀਤੀ ਕਿ ਆਪਣੇ ਨਿੱਜੀ ਵੇਰਵਿਆਂ ਜਾਂ ਦਸਤਾਵੇਜ਼ਾਂ ਜਿਵੇਂ ਕਿ ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਕ੍ਰੈਡਿਟ ਕਾਰਡ, ਡੈਬਿਟ ਕਾਰਡ, CVV ਨੰਬਰ, ਬੈਂਕ ਖਾਤੇ ਦੇ ਵੇਰਵੇ, ATM ਪਿੰਨ ਨੰਬਰ, OTP ਨੰਬਰ ਅਤੇ/ਜਾਂ ਕੋਈ ਹੋਰ ਵੇਰਵੇ ਨੂੰ ਕਿਸੇ ਨਾਲ ਸਾਂਝਾ ਨਾ ਕਰੋ।

Courtesy: Facebook/NatrajPencils

ਪਿਛਲੇ ਮਹੀਨੀ ਕੋਜ਼ੀਖੇਡੇ ਪੁਲਿਸ ਨੇ ਵੀ ਵਾਇਰਲ ਹੋ ਰਹੀਆਂ ਪੋਸਟਾਂ ਨੂੰ ਲੈ ਕੇ ਚਿਤਾਵਨੀ ਜਾਰੀ ਕਰਦਿਆਂ ਇਹਨਾਂ ਜਾਬ ਆਫਰਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਪੋਸਟਾਂ ਫਰਜ਼ੀ ਹਨ। ਨਟਰਾਜ ਕੰਪਨੀ ਘਰ ਬੈਠੇ ਕਿਸੀ ਕਿਸਮ ਦਾ ਕੰਮ ਨਹੀਂ ਦੇ ਰਹੀ ਹੈ। ਨਟਰਾਜ ਪੈਨਸਿਲਜ਼ ਦੇ ਨਾਮ ਤੇ ਵਾਇਰਲ ਹੋ ਰਹੀਆਂ ਪੋਸਟਾਂ ਫਰਜ਼ੀ ਹਨ।

Result: False

Our Sources

Clarification by Natraj Pencils on January 18, 2022
Statement given by Natraj pencils on their official website


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular