ਐਤਵਾਰ, ਸਤੰਬਰ 1, 2024
ਐਤਵਾਰ, ਸਤੰਬਰ 1, 2024

LATEST ARTICLES

ਕੀ ਜਸਟਿਨ ਟਰੂਡੋ ਇਲੈਕਸ਼ਨ ਜਿੱਤਣ ਤੋਂ ਬਾਅਦ ਗੁਰੂ ਘਰ ਵਿਖੇ ਹੋਏ ਨਤਮਸਤਕ?

ਕਲੇਮ -    ਟਰੂਡੋ ਪਹੁੰਚਿਆ ਗੁਰੂ-ਘਰ ਜਿੱਤ ਤੋਂ ਬਾਅਦ         ਵੇਰੀਫਿਕੇਸ਼ਨ - ਸੋਸ਼ਲ ਮੀਡਿਆ ਦੇ ਵੱਖ - ਵੱਖ ਪਲੇਟਫਾਰਮਾਂ 'ਤੇ ਇਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ...

RBI ਨੇ ਨਹੀਂ ਬੰਦ ਕੀਤੇ 2000 ਦੇ ਨੋਟ , ਆਜਤੱਕ ਦੇ ਸਕਰੀਨ ਸ਼ੋਟ ਨੂੰ ਗ਼ਲਤ ਤਰੀਕੇ ਨਾਲ ਕੀਤਾ ਵਾਇਰਲ

ਕਲੇਮ - RBI ਬੰਦ ਕਰਨ ਜਾ ਰਿਹਾ ਹੈ 2000 ਰੁਪਏ ਦੇ ਨੋਟ    ਵੇਰੀਫੀਕੇਸ਼ਨ -   ਸੋਸ਼ਲ ਮੀਡੀਆ ਤੇ ਆਜਤੱਕ ਚੈਨਲ ਦੇ ਕੁਝ ਸਕਰੀਨਸ਼ੋਟ ਵਾਇਰਲ ਕੀਤੇ ਜਾ ਰਹੇ ਹਨ।...

ਵੀਡੀਓ ਗੇਮ ਕਲਿਪ ਨੂੰ ਇਸਰਾਈਲ ਐਂਟੀ ਮਿਸਾਈਲ ਸਿਸਟਮ ਦੱਸ ਕੀਤਾ ਸ਼ੇਅਰ

ਕਲੇਮ -  ਇਸਰਾਈਲ ਦਾ ਐਂਟੀ -ਮਿਸਾਈਲ ਡਿਫੈਂਸ ਸਿਸਟਮ ਵੇਖੋ ਵੇਰੀਫਿਕੇਸ਼ਨ - ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਕਲਿਪ ਵਿੱਚ ਤੇਜ਼ੀ ਦੇ ਨਾਲ ਚੱਲ ਰਹੀਆਂ ਗੋਲੀਆਂ , ਇਸਰਾਈਲ ਵਲੋਂ ਨਵਾਂ ਲਾਂਚ ਕੀਤਾ ਗਿਆ ਐਂਟੀ - ਮਿਸਾਈਲ ਸਿਸਟਮ ਦੀਆਂ ਹਨ । ਵੀਡੀਓ ਦੇ ਵਿੱਚ ਰਾਤ ਦੇ ਹਨ੍ਹੇਰੇ ਵਿੱਚ ਰੋਸ਼ਨੀ ਦਿਖਾਈ ਦੇ ਰਹੀ ਹੈ ਜਦਕਿ ਪਿੱਛੇ ਗੋਲੀਆਂ ਦੀ ਆਵਾਜ਼ ਸੁਣਾਈ ਦੇ ਸਕਦੀ ਹੈ। ਇਸ ਵੀਡੀਓ ਨੂੰ ਫੇਸਬੁੱਕ 'ਤੇ 'ਮਿਲਿਟਰੀ ਗਨਜ਼ ' ਨਾਮ ਦੇ ਇਕ ਫੇਸਬੁੱਕ ਪੇਜ਼ ਨੇ ਅਪਲੋਡ ਕੀਤਾ ਹੈ। ਇਸ ਵੀਡੀਓ ਨੂੰ ਅਜੇ ਤਕ 45,000 ਲੋਕ ਲਾਈਕ ਤੇ 26,000 ਦੇ ਕਰੀਬ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ। ਇਸ ਵੀਡੀਓ ਨੂੰ ਭਾਰਤ ਦੇ ਵਿੱਚ ਹੀ ਨਹੀਂ ਜਦਕਿ ਵਿਦੇਸ਼ਾ ਦੇ ਵਿੱਚ ਵੀ ਹਜ਼ਾਰਾਂ ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।  ਆਪਣੀ ਜਾਂਚ ਪੜਤਾਲ ਨੂੰ ਸ਼ੁਰੂ ਕਰਦਿਆਂ ਅਸੀਂ 'ਗੂਗਲ ਸਰਚ' ਅਤੇ 'ਰਿਵਰਸ ਇਮੇਜ਼ ਸਰਚ' ਦੀ ਮਦਦ ਨਾਲ ਸਾਨੂੰ ਇਹ ਵੀਡੀਓ ਅਤੇ ਇਸਦੇ ਨਾਲ ਮਿਲਦੀ ਜੁਲਦੀਆਂ ਵੀਡੀਓ ਮਿਲੀਆਂ। ਮਿਲਦੀ ਜੁਲਦੀਆਂ ਵੀਡੀਓ ਦੇ ਵਿੱਚ ਵੱਖਰੇ - ਵੱਖਰੇ ਕਲੇਮ ਦੇ ਨਾਲ ਇਸ ਵੀਡੀਓ ਤੇ ਦਾਅਵਾ ਕੀਤਾ ਗਿਆ ਹੈ। ਇੱਕ 'ਯੂ ਟਿਊਬ' ਚੈਨਲ ਦੇ ਵਲੋਂ ਇਸ ਐਂਟੀ - ਮਿਸਾਈਲ ਸਿਸਟਮ ਨੂੰ ਰਸ਼ੀਆ ਦਾ ਦੱਸਿਆ ਜਾ ਰਿਹਾ ਹੈ ਜਦਕਿ ਗੇਮਿੰਗ ਨਾਲ ਸੰਬੰਧਿਤ ਰੱਖਣ ਵਾਲੇਇੱਕ ਜਾਪਾਨੀ 'ਯੂ ਟਿਊਬ' ਚੈਨਲ ਵਲੋਂ ਇਸ ਨੂੰ ਵੀਡੀਓ ਗੇਮ ਦੱਸਿਆ ਹੈ। ਕੁਝ ਲੋਕਾਂ ਨੇ ਇਸ ਵੀਡੀਓ ਤੇ ਇਸ ਵੀ ਕਮੈਂਟ ਕੀਤਾ ਹੈ ਕਿ ਇਹ  ਇਕ ਵੀਡੀਓ ਗੇਮ 'Arma 3' ਦਾ ਕਲਿਪ ਹੈ।  ਦਾਅਵੇ ਦੀ ਪੁਸ਼ਟੀ ਲਈ ਅਸੀਂ ਆਪਣੀ ਜਾਂਚ ਨੂੰ ਜਾਰੀ ਰੱਖਿਆ।ਜਾਂਚ ਕਰਦਿਆਂ ਅਸੀਂ ਦੇਖਿਆ ਕਿ ਇਸ ਵੀਡੀਓ ਕਲਿਪ 'ਚ ਹਵਾ ਦੇ ਵਿੱਚ ਉੱਡ ਰਿਹਾ ਕਾਲਾ ਧੂਆਂ ਹਵਾ ਦੇ ਵਿੱਚ ਕਾਫੀ ਜਲਦੀ ਅਲੋਪ ਹੋ ਰਿਹਾ ਹੈ ਜਦਕਿ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ।  ਗੰਭੀਰਤਾ ਨਾਲ ਜਾਂਚ ਕਰਨ ਤੇ ਅਸੀਂ ਪਾਇਆ ਕਿ ਇਸ ਵੀਡੀਓ ਕਲਿਪ ਨੂੰ ਕੰਪਿਊਟਰ ਗਰਾਫਿਕਸ ਰਾਹੀਂ ਬਣਾਇਆ ਹੈ।   ਸਾਡੀ ਟੀਮ ਨੇ ਜਾਂਚ ਪੜਤਾਲ ਦੇ ਦੌਰਾਨ ਨੇ ਇਹ ਪਾਇਆ ਕਿ ਇਹ ਵੀਡੀਓ ਇਸਰਾਇਲ ਦਾ ਐਂਟੀ - ਮਿਸਾਈਲ ਡਿਫੈਂਸ ਸਿਸਟਮ ਨਹੀਂ ਸਗੋਂ ਕੰਪਿਊਟਰ ਗਰਾਫਿਕਸ ਰਾਹੀਂ ਬਣਾਈ ਗਈ ਵੀਡੀਓ ਗੇਮ ਦਾ ਕਲਿਪ ਹੈ। ਸਾਡੀ ਜਾਂਚ ਦੇ ਵਿਚ ਇਹ ਸਾਬਿਤ ਹੋਇਆ ਕਿ ਇਹ ਵੀਡੀਓ ਗੇਮ ਦਾ ਕਲਿਪ ਹੈ।  ਟੂਲਜ਼ ਵਰਤੇ -  * ਗੂਗਲ ਕੀ ਵਰਡਸ ਸਰਚ *ਗੂਗਲ ਰਿਵਰਸ ਇਮੇਜ ਸਰਚ *ਫੇਸਬੁੱਕ ਸਰਚ *ਯੂ ਟਿਊਬ ਸਰਚ ਰਿਜ਼ਲਟ - ਫ਼ਰਜ਼ੀ ਦਾਅਵਾ (ਫੇਕ)

ਕੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਹੋ ਗਿਆ ਹੈ ਜਾਰੀ ? ਪੜ੍ਹੋ ਇਸ ਦਾਅਵੇ ਪਿੱਛੇ ਦਾ ਸੱਚ 

ਕਲੇਮ -   ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ , 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ   ਵੇਰੀਫੀਕੇਸ਼ਨ -   ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਕ...

ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਭਾਜਪਾ ਨੇਤਾ ਮਨੋਜ  ਤਿਵਾੜੀ ਦਾ ਇਹ  ਬਿਆਨ , ਪੜ੍ਹੋ ਇਸ ਦਾਅਵੇ ਦਾ ਅਸਲ ਸੱਚ

ਕਲੇਮ -    ਹਰ ਕਾਲੋਨੀ ਵਿੱਚ ਮੁਹੱਲਾ ਕਲੀਨਿਕ ਖੋਲਕੇ ਨਰਸਿੰਗ ਹੋਮ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਕੇਜਰੀਵਾਲ : ਮਨੋਜ ਤਿਵਾੜੀ      ਵੇਰੀਫਿਕੇਸ਼ਨ -    ਸੋਸ਼ਲ ਮੀਡਿਆ ਦੇ...

ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਬਿਕਰਮਜੀਤ ਸਿੰਘ ਮਜੀਠੀਆ ਦੀ ਤਸਵੀਰ, ਪੜ੍ਹੋ ਇਸ ਦਾਅਵੇ ਪਿੱਛੇ ਅਸਲ ਸਚਾਈ 

ਕਲੇਮ -    ਓ ਭਾਈ ਆ ਕੀ ਹੋ ਗਿਆ ਕਹਿੰਦੇ ਸੀ ਹਲਕੇ ਦਾਖੇ ਵਿੱਚ ਮਜੀਠੀਏ ਨੇ ਚੋਣ ਪ੍ਰਚਾਰ ਕਰਨਾ ਸੀ ਇਹ ਚਿੱਟੇ ਦੀ ਡੋਜ ਵੱਧ ਲੈ...