ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਮੁਹਾਲੀ ਦੀ ਸਾਲ 2011 ਦੀ ਵੀਡੀਓ ਨੂੰ CAA ਅਤੇ NRC ਦੇ ਖਿਲਾਫ...

ਮੁਹਾਲੀ ਦੀ ਸਾਲ 2011 ਦੀ ਵੀਡੀਓ ਨੂੰ CAA ਅਤੇ NRC ਦੇ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨਾਂ ਨਾਲ ਜੋੜਕੇ ਕੀਤਾ ਵਾਇਰਲ  

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim :
 
Muslim Using  fake sikh sardar face to show that sikh are against #CAA Fake propaganda
 
ਕਲੇਮ :
 
ਮੁਸਲਿਮ ਨਕਲੀ ਸਿੱਖ ਬਣਕੇ CAA ਦੇ ਖਿਲਾਫ ਪ੍ਰਦਰਸ਼ਨ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖ CAA ਦੇ ਖਿਲਾਫ ਹਨ । ਨਕਲੀ ਪ੍ਰਚਾਰ 
 
 
 
 
 
 
 
ਵੇਰੀਫੀਕੇਸ਼ਨ : 
 
 
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ  ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਕਈ ਤਸਵੀਰਾਂ ਅਤੇ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇੱਕ  ਵੀਡੀਓ ਵਾਇਰਲ ਹੋ ਰਹੀ ਹੈ , ਜਿਸ ਵਿੱਚ ਪੁਲਿਸ ਮੁਲਾਜ਼ਮ ਇੱਕ ਵਿਅਕਤੀ ਨੂੰ ਫੜਕੇ ਲੈ ਜਾ ਰਹੇ ਹਨ ਜਦਕਿ ਇਕ ਪੁਲਿਸ ਮੁਲਾਜ਼ਮ ਨੇ ਉਸ ਵਿਅਕਤੀ ਦੀ ਦਸਤਾਰ ਉਤਾਰ ਦਿੱਤੀ।  
 
 
ਸੋਸ਼ਲ ਮੀਡਿਆ ਤੇ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਮੁਸਲਿਮ ਝੂਠਾ ਪ੍ਰਚਾਰ ਕਰ ਰਹੇ ਹਨ ਅਤੇ ਮੁਸਲਿਮ ਨਕਲੀ ਸਿੱਖ ਬਣਕੇ CAA ਦੇ ਖਿਲਾਫ ਪ੍ਰਦਰਸ਼ਨ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖ ਬਰਾਦਰੀ CAA ਦੇ ਖਿਲਾਫ ਹੈ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ‘ਤੇ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 
 
 
 
 
 
 
 
 
 
 
 
 
ਤੁਸੀ ਵੇਖ ਸਕਦੇ ਹੋ ਕਿ ਫੇਸਬੁੱਕ ਤੇ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ : 
 
 
 
 
 
 
ਅਸੀਂ ਇਸ ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਵਾਇਰਲ ਹੋ ਰਹੀ ਵੀਡੀਓ ਦੇ ਕੁਝ ਸਕਰੀਨਸ਼ੋਟ ਲੈਕੇ ‘ਗੂਗਲ ਰਿਵਰਸ ਇਮੇਜ਼’ ਸਰਚ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਸਾਲ 2011 ਦਾ ਇੱਕ ਵੈਬਸਾਈਟ ਤੇ ਪ੍ਰਕਾਸ਼ਿਤ ਲੇਖ ਮਿਲਿਆ। ਸਿੱਖ ਮੀਡਿਆ ਵੈਬਸਾਈਟ ‘sikhnet.com’ ਦੇ ਲੇਖ ਦੇ ਮੁਤਾਬਕ ਇਹ ਘਟਨਾ 28 ਮਾਰਚ, 2011 ਦੀ ਅਤੇ ਮੋਹਾਲੀ ਦੇ ਨੇੜੇ ਪੀਸੀਏ ਸਟੇਡੀਅਮ ਦੀ ਹੈ। 
 
 
ਲੇਖ ਦੇ ਮੁਤਾਬਕ , ਗੈਰ ਮੁਨਾਫਾ ਸੰਗਠਨ ਯੂਨਾਈਟਿਡ ਸਿੱਖ ਨੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੇ  ਵਿਰੋਧ ਵਿੱਚ ਪੰਜਾਬ ਪੁਲਿਸ ਦੇ ਖਿਲਾਫ ਮੁਹਾਲੀ ਜੁਡੀਸ਼ੀਅਲ ਮੈਜਿਸਟਰੇਟ ਅੱਗੇ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਹੋਰਾਂ ਸਮੇਤ ਤਤਕਾਲੀ ਪ੍ਰਧਾਨ ਮੰਤਰੀ, ਸੀਜੇਆਈ, ਐਨਐਚਆਰਸੀ ਨੂੰ ਵੀ ਇਸ ਮਾਮਲੇ ਵਿੱਚ ਪੱਤਰ ਲਿਖੇ ਸਨ।
 
 
 
 
 
 
 
ਇਹ ਘਟਨਾ 28 ਮਾਰਚ, 2011 ਦੀ ਹੈ ਜਦੋ ਮੁਹਾਲੀ ਵਿੱਚ ਕ੍ਰਿਕੇਟ ਸਟੇਡੀਅਮ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈਕੇ  ਰੋਸ ਮੁਜ਼ਾਹਰਾ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਕੀਤਾ ਗਿਆ ਅਤੇ ਇੱਕ ਸਿੱਖ ਪ੍ਰਦਰਸ਼ਨਕਾਰੀ ਦੀ ਪੁਲਿਸ ਮੁਲਾਜ਼ਮ ਦੇ ਵਲੋਂ ਪੱਗ ਲਾਹ ਦਿੱਤੀ ਗਈ। ਸਾਨੂੰ ‘ਯੂ ਟਿਊਬ’ ਤੇ ਵੀ ਇਸ ਮਾਮਲੇ ਦੀ ਵੀਡੀਓ ਮਿਲੀ। ਇਸ ਵੀਡੀਓ ਨੂੰ 31 ਮਾਰਚ , 2011 ਨੂੰ ਅਪਲੋਡ ਕੀਤਾ ਗਿਆ ਸੀ।  
 
 
 
 
 
 
 
 
 
 
ਸਰਚ ਦੇ ਦੌਰਾਨ ਸਾਨੂੰ ਇਕ ਹੋਰ ਲੇਖ ਮਿਲਿਆ ਜਿਸ ਮੁਤਾਬਕ , ਪ੍ਰਦਰਸ਼ਨਕਾਰੀ ਦੀ ਪੱਗ ਉਤਾਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਲੇਖ ਦੇ ਮੁਤਾਬਕ ਸਾਬਕਾ ਉਪ ਮੁੱਖ – ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਮਾਮਲੇ ਵਿੱਚ  ਕਿ ਐਸਪੀ (ਜਾਸੂਸ) ਪ੍ਰੀਤਮ ਸਿੰਘ ਅਤੇ ਪੁਲਿਸ ਥਾਣੇ ਫੇਜ਼ ਅੱਠ ਦੇ ਐਸਐਚਓ (SHO) ਸਬ ਇੰਸਪੈਕਟਰ ਕੁਲਭੂਸ਼ਣ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
 
 
 

Punjab suspends two cops for removing protester’s turban | India News – Times of India

India News: Turban trouble has hit the Punjab government with two gazetted officers of Punjab police, including an SP and SHO, being suspended for allegedly remov

 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ‘ਤੇ NRC ਅਤੇ CAA ਦੇ ਨਾਮ ਤੇ ਗੁੰਮਰਾਹਕਰਨ ਦਾਅਵੇ ਵਾਇਰਲ ਹੋ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਸਾਲ 2011 ਦੀ ਹੈ ਜਿਥੇ ਰੋਸ ਮੁਜ਼ਾਹਰਾ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਕੀਤਾ ਗਿਆ ਅਤੇ ਇੱਕ ਸਿੱਖ ਪ੍ਰਦਰਸ਼ਨਕਾਰੀ ਦੀ ਪੁਲਿਸ ਮੁਲਾਜ਼ਮ ਦੇ ਵਲੋਂ ਪੱਗ ਲਾਹ ਦਿੱਤੀ ਗਈ ਸੀ। ਵਾਇਰਲ ਹੋ ਰਹੀ ਵੀਡੀਓ ਦਾ ਦਾਅਵਾ ਗੁੰਮਰਾਹਕਰਨ ਹੈ।  
 
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular