ਐਤਵਾਰ, ਅਕਤੂਬਰ 6, 2024
ਐਤਵਾਰ, ਅਕਤੂਬਰ 6, 2024

HomeFact Checkਸਾਲ 2021 ਵਿੱਚ ਸੋਸ਼ਲ ਮੀਡਿਆ ਤੇ ਛਾਈ ਰਹੀ ਕਿਹੜੀ Fake News? ਪੜ੍ਹੋ...

ਸਾਲ 2021 ਵਿੱਚ ਸੋਸ਼ਲ ਮੀਡਿਆ ਤੇ ਛਾਈ ਰਹੀ ਕਿਹੜੀ Fake News? ਪੜ੍ਹੋ ਸਾਲ ਦੀਆਂ ਟਾਪ 10 ਫਰਜ਼ੀ ਖ਼ਬਰਾਂ  

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸਾਲ 2021 ਦੇ ਸ਼ੁਰੂਆਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਕਹਿਰ ਬਰਪਾਇਆ ਤਾਂ ਉੱਥੇ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਗੁੰਮਰਾਹਕੁਨ ਜਾਣਕਾਰੀਆਂ, ਸਾਲ ਦੇ ਅੰਤ ਵਿੱਚ ਡਿਫੈਂਸ ਸਟਾਫ ਆਫ਼ ਇੰਡੀਆ ਦੇ ਮੁਖੀ ਦੀ ਹੈਲੀਕਾਪਟਰ ਕ੍ਰੈਸ਼ ਦੀ ਵੀਡੀਓ ਸਮੇਤ ਕਈ ਫਰਜ਼ੀ ਖ਼ਬਰਾਂ ਵਾਇਰਲ ਹੋਈਆਂ।


ਸਾਲ 2021 ਵਿੱਚ ਕਿਹੜੀਆਂ ਫ਼ਰਜ਼ੀ ਖਬਰਾਂ/ਗੁਮਰਾਹਕੁਨ ਜਾਣਕਾਰੀਆਂ ਵਾਇਰਲ ਹੋਈਆਂ

ਸਾਲ 2021 ਦੇ ਵਿੱਚ ਦੁਨੀਆਂ ਭਰ ‘ਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ, ਲਾਕਡਾਊਨ ਤੇ ਵੈਕਸੀਨ ਨਾਲ ਸੰਬੰਧਿਤ ਫਰਜ਼ੀ ਅਤੇ ਗੁੰਮਰਾਹਕੁਨ ਜਾਣਕਾਰੀ, ਪੰਜਾਬ ਸਰਕਾਰ ਦੁਆਰਾ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ, ਓਮੀਕਰੋਨ ਵੇਰੀਐਂਟ ਨਾਲ ਸਬੰਧਤ ਕਈ ਦਾਅਵੇ ਵਾਇਰਲ ਹੋਏ। ਇਸ ਨਾਲ ਹੀ ਸਿਹਤ , ਧਰਮ ਅਤੇ ਰਾਜਨੀਤੀ ਨਾਲ ਸੰਬੰਧਿਤ ਵੀ ਕਈ ਗ਼ਲਤ ਜਾਣਕਾਰੀਆਂ ਇਸ ਸਾਲ ਵਾਇਰਲ ਹੋਈਆਂ।

ਜਾਣਦੇ ਹਾਂ ਸਾਲ 2021 ਵਿੱਚ ਵਾਇਰਲ ਹੋਈਆਂ ਟਾਪ 10 ਫਰਜ਼ੀ ਖ਼ਬਰਾਂ:


#1 ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ ਦੀ ਸਿਗਰਟ ਵਾਲੀ ਤਸਵੀਰ

ਸਾਲ 2021 ਵਿੱਚ ਸੋਸ਼ਲ ਮੀਡਿਆ ਤੇ ਛਾਈ ਰਹੀ ਕਿਹੜੀ Fake News

ਸੋਸ਼ਲ ਮੀਡੀਆ ਤੇ ਪ੍ਰਸਿੱਧ ਗਾਇਕ ਅਤੇ ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ ਦੀ ਤਸਵੀਰ ਵਾਇਰਲ ਹੋਈ ਜਿਸ ਵਿਚ ਉਨ੍ਹਾਂ ਦੇ ਹੱਥ ਵਿੱਚ ਸਿਗਰਟ ਦਿਖਾਈ ਦੇ ਸਕਦੀ ਹੈ। Newschecker ਨੇ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਫਰਜ਼ੀ ਹਨ ਜਿਹਨਾਂ ਨੂੰ ਫੋਟੋਸ਼ਾਪ ਦੀ ਮੱਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।


ਫੈਕਟ ਚੈਕ ਇੱਥੇ ਪੜ੍ਹੋ  

#2 ਪੰਜਾਬ ਸਰਕਾਰ ਦੁਆਰਾ ਸਕੂਲਾਂ ਨੂੰ ਪਹਿਲੀ ਮਾਰਚ ਤੋਂ ਬੰਦ ਕਰਨ ਦਾ ਫ਼ੈਸਲਾ 

 
ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋਈ ਜਿਸ ਮੁਤਾਬਕ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਪਹਿਲੀ ਮਾਰਚ ਤੋਂ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਨਿਊਜ਼ਚੈਕਰ ਨੇ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਉਹ ਵਾਇਰਲ ਦਾਅਵਾ ਫਰਜ਼ੀ ਹੈ ਪੰਜਾਬ ਸਰਕਾਰ ਦੁਆਰਾ ਇਸ ਤਰ੍ਹਾਂ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਸੀ।


ਫੈਕਟ ਚੈਕ ਇੱਥੇ ਪੜ੍ਹੋ  

#3 ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਸੜਕ ਹਾਦਸੇ ਵਿੱਚ ਮੌਤ  

ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਨਾਲ ਦਾਅਵਾ ਕੀਤਾ ਗਿਆ ਕਿ ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਬਿੱਗ ਬਾਸ ਚ ਸ਼ਿਰਕਤ ਕਰਨ ਵਾਲੀ ਸਪਨਾ ਚੌਧਰੀ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ ਹੈ। ਅੱਜ ਪਾਏ ਕਿ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਸਪਨਾ ਚੌਧਰੀ ਨੇ ਵੀ ਵਾਇਰਲ ਹੋ ਰਹੀ ਖ਼ਬਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਫਰਜ਼ੀ ਦੱਸਿਆ।


ਫੈਕਟ ਚੈਕ ਇੱਥੇ ਪੜ੍ਹੋ  

#4 ਪੰਜਾਬ ਵਿੱਚ ਅੱਜ ਰਾਤ ਤੋਂ ਸਸਤਾ ਹੋ ਜਾਵੇਗਾ ਪੈਟਰੋਲ ਅਤੇ ਡੀਜ਼ਲ  

ਸੋਸ਼ਲ ਮੀਡੀਆ ਤੇ ਇਕ ਖਬਰ ਖੂਬ ਵਾਇਰਲ ਹੋਈ ਜਿਸ ਮੁਤਾਬਕ ਪੰਜਾਬ ਦੇ ਵਿੱਚ ਅੱਜ ਰਾਤ 12 ਵਜੇ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ 4 ਅਤੇ 5 ਰੁਪਏ  ਸਸਤਾ ਹੋ ਜਾਵੇਗਾ। ਨਿਊਜ਼ਚੈਕਰ ਨੀਂ ਅਪੀਲ ਪਡ਼ਤਾਲ ਦੇ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਕੀਤੀ ਸੀ।

ਫੈਕਟ ਚੈਕ ਇੱਥੇ ਪੜ੍ਹੋ  

#5 ਪੱਤਰਕਾਰ ਪ੍ਰੱਗਿਆ ਮਿਸ਼ਰਾ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ  

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਜਿਸ ਨਾਲ ਦਾਅਵਾ ਕੀਤਾ ਗਿਆ ਕਿ ਕੁੰਭ ਮੇਲੇ ਨੂੰ ਬੇਬਾਕੀ ਨਾਲ ਕਵਰ ਕਰਨ ਵਾਲੀ ਪੱਤਰਕਾਰ ਪ੍ਰੱਗਿਆ ਮਿਸ਼ਰਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਵਾਇਰਲ ਵੀਡੀਓ ਵਿਚ ਇਕ ਵਿਅਕਤੀ ਨੂੰ ਇਕ ਔਰਤ ਨੂੰ ਚਾਕੂਆਂ ਦੇ ਨਾਲ ਕਤਲ ਕਰਦਿਆਂ ਦੇਖਿਆ ਜਾ ਸਕਦਾ ਹੈ। ਅਸੀਂ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਵਾਇਰਲ ਹੋ ਰਹੀ ਖ਼ਬਰ ਫ਼ਰਜ਼ੀ ਹੈ। ਪੱਤਰਕਾਰ ਪ੍ਰੱਗਿਆ ਮਿਸ਼ਰਾ ਬਿਲਕੁੱਲ ਠੀਕ ਹਨ ਅਤੇ ਉਨ੍ਹਾਂ ਦੇ ਇਸ ਖ਼ਬਰ ਨਾਲ ਕੋਈ ਸਬੰਧ ਨਹੀਂ ਹੈ।

ਫੈਕਟ ਚੈਕ ਇੱਥੇ ਪੜ੍ਹੋ  

#6 ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਸਕੂਲਾਂ ਨੂੰ ਮੁੜ ਤੋਂ ਕੀਤਾ ਬੰਦ  

ਸੋਸ਼ਲ ਮੀਡੀਆ ਤੇ ਇਕ ਪੋਸਟ ਖ਼ੂਬ ਵਾਇਰਲ ਹੋਈ ਜਿਸ ਮੁਤਾਬਕ ਪੰਜਾਬ ਸਰਕਾਰ ਨੇ ਫੈਸਲਾ ਲੈਂਦੇ ਹੋਏ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਸਕੂਲਾਂ ਨੂੰ ਮੁੜ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਲਿਊਸ ਚੈੱਕਰ ਨੇ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁੰਨ ਅਤੇ ਪੁਰਾਣੀ ਹੈ। ਪੰਜਾਬ ਸਰਕਾਰ ਦੁਆਰਾ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਨਹੀਂ ਲਿਆ ਗਿਆ ਸੀ।


ਫੈਕਟ ਚੈਕ ਇੱਥੇ ਪੜ੍ਹੋ

  
#7 ਕੋਰੋਨਾ ਵਾਇਰਸ ਵੈਕਸੀਨ ਲਗਾਉਣ ਤੋਂ 2 ਸਾਲ ਬਾਅਦ ਹੋ ਜਾਵੇਗੀ ਮੌਤ  

ਸੋਸ਼ਲ ਮੀਡੀਆ ਤੇ ਫ੍ਰੈਂਚ ਨੋਬਲ ਜੇਤੂ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਕਿ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ। ਅਸੀਂ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਕੋਰੋਨਾ ਵਾਇਰਸ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਪ੍ਰੋਫ਼ੈਸਰ ਲਿਊਕ ਮੋਂਟਗਰੇਅਰ ਦੁਆਰਾ ਇਹ ਨਹੀਂ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਲਗਾਉਣ ਦੇ ਬਾਅਦ ਦੋ ਸਾਲ ਵਿੱਚ ਹੀ ਲੋਕਾਂ ਦੀ ਮੌਤ ਹੋ ਜਾਵੇਗੀ।


ਫੈਕਟ ਚੈਕ ਇੱਥੇ ਪੜ੍ਹੋ  

#8 Mobile Phone ਨੂੰ ਰਾਤ 12:30 ਤੋਂ 3:30 ਤਕ ਰੱਖੋ ਬੰਦ?


ਸੋਸ਼ਲ ਮੀਡਿਆ ਤੇ ਇੱਕ ਮੈਸਜ਼ ਅਤੇ ਆਡੀਓ ਵਾਇਰਲ ਹੋਈ  ਜਿਸ ਮੁਤਾਬਕ ਰਾਤ 12:30 ਤੋਂ 3:30 ਤਕ Mobile Phone ਬੰਦ ਰੱਖੋ ਕਿਓਂਕਿ ਆਸਮਾਨ ਤੋਂ ਖ਼ਤਰਨਾਕ ਕੋਸਮਿਕ ਦੀਆਂ ਕਿਰਨਾਂ ਗੁਜਰਨਗੀਆਂ। ਨਿਊਜ਼ਚੈਕਰ ਨੇ ਪੜਤਾਲ ਦੇ ਵਿੱਚ ਪਾਇਆ ਕਿ ਵਾਇਰਲ ਹੋ ਰਹੇ ਮੈਸਜ਼ ਵਿੱਚ ਕੋਈ ਸਚਾਈ ਨਹੀਂ ਹੈ। ਵਾਇਰਲ ਹੋ ਰਹੇ ਮੈਸਜ਼ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਸੀ।

ਫੈਕਟ ਚੈਕ ਇਥੇ ਪੜ੍ਹੋ 

#9 ਪੰਜਾਬ ਪੁਲਿਸ ਨੇ ਕੱਢੀ ਕਾਂਸਟੇਬਲ ਭਰਤੀ ਦੇ ਲਈ ਨੋਟੀਫਿਕੇਸ਼ਨ

ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਇਕ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਜਿਸ ਨਾਲ ਦਾਅਵਾ ਕੀਤਾ ਗਿਆ ਕਿ ਪੰਜਾਬ ਪੁਲੀਸ ਨੇ ਕਾਂਸਟੇਬਲਾਂ ਦੀ ਭਰਤੀ ਨੂੰ ਲੈ ਕੇ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਅਸੀਂ ਆਪਣੀ ਪੜਤਾਲ ਦੇ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਪੰਜਾਬ ਪੁਲੀਸ ਦਾ ਨੋਟੀਫਿਕੇਸ਼ਨ ਫ਼ਰਜ਼ੀ ਹੈ। ਪੰਜਾਬ ਪੁਲੀਸ ਨੇ ਕਾਂਸਟੇਬਲ ਭਰਤੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਸੀ।


ਫੈਕਟ ਚੈਕ ਇਥੇ ਪੜ੍ਹੋ 

#10 ਪੰਜਾਬ ਵਿੱਚ ਨਾਈਟ ਕਰਫਿਊ ਦੇ ਟਾਈਮ ਵਿੱਚ ਕੀਤਾ ਗਿਆ ਬਦਲਾਅ


ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਮੁਤਾਬਿਕ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਚੱਲਦਿਆਂ ਪੰਜਾਬ ਦੇ ਵਿੱਚ ਕਰਫਿਊ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਵਾਇਰਲ ਹੋ ਰਹੀ ਖਬਰ ਮੁਤਾਬਿਕ, ਪੰਜਾਬ ਵਿੱਚ ਹੁਣ ਕਰਫਿਊ ਦਾ ਸਮਾਂ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਕਰ ਦਿੱਤਾ ਗਿਆ ਹੈ। ਨਿਊਜ਼ਚੈਕਰ ਨੇ ਪੜਤਾਲ ਦੇ ਵਿੱਚ ਪਾਇਆ ਕਿਵਾਇਰਲ ਹੋ ਰਹੀ ਖਬਰ ਪੁਰਾਣੀ ਹੈ ਜਿਸ ਨੂੰ ਮੁੜ ਤੋਂ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਗਿਆ  ਸੀ। 


ਫੈਕਟ ਚੈਕ ਇਥੇ ਪੜ੍ਹੋ



ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular