ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralWeekly Wrap: ਕੀ ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ?

Weekly Wrap: ਕੀ ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਅਸਾਮ ਵਿੱਚ ਆਏ ਹੜ੍ਹ ਨੂੰ ਲੈ ਕੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ

ਸੁੰਡਰਾ ਹਾਦਸੇ ‘ਚ ਅੱਗ ਲੱਗਣ ਕਾਰਨ ਹੋਈ ਬੱਚੀ ਦੀ ਮੌਤ ਦੇ ਨਾਮ ਤੇ ਕਿਸੀ ਹੋਰ ਬੱਚੇ ਦੀ ਤਸਵੀਰ ਵਾਇਰਲ

ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿ ਇਹ ਤਸਵੀਰ ਡੇਰਾਬੱਸੀ ਦੇ ਪਿੰਡ ਸੁੰਡਰਾ ਵਿਖੇ ਅੱਗ ਵਿੱਚ ਜਿਉਂਦੀ ਸੜ ਗਈ ਬੱਚੀ ਦੀ ਹੈ। ਸਾਈਕਲ ਤੇ ਸਵਾਰ ਬੱਚੀ ਦੀ ਵਾਇਰਲ ਤਸਵੀਰ ਨੂੰ ਸ਼ੇਅਰ ਕਰ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ। ਤਸਵੀਰ ਸੁੰਡਰਾ ਘਟਨਾ ਵਿੱਚ ਅੱਗ ਲੱਗਣ ਕਾਰਨ ਪੂਰੀ ਹੋਈ ਬੱਚੀ ਦੀ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੀ ਅਸਾਮ ‘ਚ ਹਾਲ ਵਿੱਚ ਆਏ ਹੜ੍ਹ ਦੀਆਂ ਨੇ ਇਹ ਤਸਵੀਰਾਂ? ਪੁਰਾਣੀਆਂ ਤਸਵੀਰਾਂ ਵਾਇਰਲ

ਵਾਇਰਲ ਹੋ ਰਹੀ ਤਸਵੀਰਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਸਾਮ ਵਿਚ ਆਏ ਹੜ੍ਹ ਦੀਆਂ ਹਾਲੀਆ ਤਸਵੀਰਾਂ ਹਨ। ਵਾਇਰਲ ਤਸਵੀਰਾਂ ਵਿੱਚੋਂ ਚਾਰ ਤਸਵੀਰਾਂ ਪੁਰਾਣੀਆਂ ਹਨ। ਪੁਰਾਣੀ ਤਸਵੀਰਾਂ ਨੂੰ ਅਸਾਮ ਵਿੱਚ ਹਾਲੀਆ ਹੜ੍ਹ ਦੱਸਦਿਆਂ ਗੁੰਮਰਾਹਕੁੰਨ ਜਾਣਕਾਰੀ ਸ਼ੇਅਰ ਕੀਤੀ ਜਾਰੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ? ਇੰਡੋਨੇਸ਼ੀਆ ਦੀ ਵੀਡੀਓ ਵਾਇਰਲ

ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਪੁਲ ਬਹਿ ਗਿਆ। ਵਾਇਰਲ ਹੋ ਰਹੀ ਵੀਡੀਓ ਅਸਾਮ ਦੀ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਇੰਡੋਨੇਸ਼ੀਆ ਦੀ ਹੈ ਜਿੱਥੇ ਸਾਲ 2021 ਵਿੱਚ ਆਏ ਹੜ੍ਹ ਦੇ ਕਾਰਨ ਅਹਿਮਦ ਯਾਨੀ ਬ੍ਰਿਜ ਗਿਰ ਗਿਆ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੀ ਸਿੱਖਿਆ ਮੰਤਰੀ ਮੀਤ ਹੇਅਰ ਹੋਏ ਆਪਣੀ ਸਰਕਾਰ ਦੇ ਖ਼ਿਲਾਫ਼? ਗੁੰਮਰਾਹਕੁਨ ਵੀਡੀਓ ਵਾਇਰਲ

ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟਵਾਰੀਆਂ ਦੇ ਮੁਦੇ ਤੇ ਸਿੱਖਿਆ ਮੰਤਰੀ ਮੀਤ ਹੇਅਰ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਹੋ ਗਏ। ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਪੁਰਾਣੀ ਹੈ। ਓਦੋਂ ਮੀਤ ਹੇਅਰ ਨੇ ਪਟਵਾਰੀਆਂ ਦੀ ਅਸਾਮੀਆਂ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular