ਸ਼ੁੱਕਰਵਾਰ, ਜੂਨ 21, 2024
ਸ਼ੁੱਕਰਵਾਰ, ਜੂਨ 21, 2024

HomeFact CheckViralਵਾਇਰਲ ਹੋ ਰਹੀ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ

ਵਾਇਰਲ ਹੋ ਰਹੀ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਮੋਟਰਸਾਈਕਲ ਸਵਾਰ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੇ ਪੁਲਿਸ ਦੇ ਜਵਾਨਾਂ ਤੇ ਤੰਜ ਕੱਸਿਆ ਜਾ ਰਿਹਾ ਹੈ।

Fact
ਵਾਇਰਲ ਹੋ ਰਹੀ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ। ਫ਼ਿਲਮ ਦੇ ਸੀਨ ਨੂੰ ਫਰਜ਼ੀ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੁਲਿਸ ਦੇ ਜਵਾਨਾਂ ਨੂੰ ਇੱਕ ਮੋਟਰਸਾਈਕਲ ਸਵਾਰ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਪੰਜਾਬ ਪੁਲਿਸ ‘ਤੇ ਤੰਜ ਕੱਸਿਆ ਜਾ ਰਿਹਾ ਹੈ।

ਫੇਸਬੁੱਕ ਪੇਜ ‘ਧੁਤਿਆ ਦੀ ਸਰਵਿਸ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਗੂਲਾਮੀ ਗੈਂਗ ਤੋਂ ਡਰਦੀ ਪੁਲਿਸ ਵਿਚਾਰੀ ਕਦੇ ਗੱਤਕਾ ਸਿੱਖਦੀ ਤੇ ਕਦੇ ਆਹ ਮੋਟਰਸਾਈਕਲ ਫੜਨਾ ਚੰਗੀ ਭਲੀ ਪੁਲਸ ਨੂੰ ਆਹ ਗੁਲਾਮੀ ਗੈਂਗ ਨੇ ਚੰਗਾ ਫਾਹੇ ਲਾਇਆ ਵੇ”

ਵਾਇਰਲ ਹੋ ਰਹੀ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ
Courtesy: Facebook/DDS

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਵੀਡੀਓ ਦੀ ਸਰਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਇਸ ਵੀਡੀਓ ਦੇ ਕੋਨੇ ਵਾਲੇ ਪਾਸੇ ‘Chobber Movie’ ਲਿਖਿਆ ਹੋਇਆ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਵੀਡੀਓ YouTube ‘ਤੇ ਪੰਜਾਬੀ ਫ਼ਿਲਮ ਚੋਬਰ ਦੀ ਸ਼ੂਟਿੰਗ ਦੇ ਦਾਅਵੇ ਨਾਲ ਸਾਂਝਾ ਕੀਤਾ ਮਿਲਿਆ। ਪੰਜਾਬੀ ਅਦਾਕਾਰ Jay Randhawa ਨੇ ਇਸ ਵੀਡੀਓ ਸਾਂਝਾ ਕਰਦਿਆਂ ਲਿਖਿਆ, ‘police chasing (bts)’

ਇਸ ਤੋਂ ਇਲਾਵਾ ਪੰਜਾਬੀ ਅਦਾਕਾਰ Jay Randhawa ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ਤੇ ਵੀ ਸਾਂਝਾ ਕੀਤਾ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਫਿਲਮ ਨੂੰ ਦੇਖਿਆ।

ਅਸੀਂ ਵਾਇਰਲ ਵੀਡੀਓ ਦੀ ਪੁਸ਼ਟੀ ਦੇ ਲਈ ਚੋਬਰ ਫਿਲਮ ਦੇ ਡਾਇਰੈਕਟਰ ਮਨੀਸ਼ ਭੱਟ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ। ਫ਼ਿਲਮ ਦੇ ਸੀਨ ਨੂੰ ਫਰਜ਼ੀ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: False

Our Sources

Video uploaded by Jay Randhawa on YouTube on March 3, 2023
Video uploaded by Jay Randhawa on Facebook on March 3, 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular