Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਰਾਜਸਥਾਨ ਦੇ ਜਾਲੌਰ ਚ ਸਾਲ ਦੇ ਦਲਿਤ ਵਿਦਿਆਰਥੀ ਇੰਦਰ ਮੇਘਵਾਲ ਦੀ ਮੌਤ ਤੋਂ ਬਵਾਲ ਖੜ੍ਹਾ ਹੋ ਗਿਆ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਇੰਦਰ ਮੇਘਵਾਲ ਦੀ ਅੰਤਿਮ ਯਾਤਰਾ ਦਾ ਦੱਸਿਆ ਜਾ ਰਿਹਾ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਵਾਇਰਲ ਵੀਡੀਓ ਵਿਚ ਇਕ ਸੜਕ ਤੇ ਲੋਕਾਂ ਦੀ ਭਾਰੀ ਭੀੜ ਨੂੰ ਨਿਕਲਦੇ ਦੇਖਿਆ ਜਾ ਸਕਦਾ ਹੈ ਲੋਕਾਂ ਵਿਚ ਇਕ ਗੱਡੀ ਵੀ ਚੱਲ ਰਹੀ ਹੈ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਹੱਥ ਵਿੱਚ ਭਾਰਤ ਦਾ ਰਾਸ਼ਟਰੀ ਝੰਡਾ ਵੀ ਫੜਿਆ ਹੋਇਆ ਹੈ। ਇੰਦਰ ਮੇਘਵਾਲ ਦੀ ਅੰਤਿਮ ਯਾਤਰਾ ਦਾ ਦੱਸਕੇ ਵੀਡੀਓ ਨੂੰ ਫੇਸਬੁੱਕ ਤੇ ਕਈ ਲੋਕ ਸ਼ੇਅਰ ਕਰ ਰਹੇ ਹਨ।
ਗੌਰਤਲਬ ਹੈ ਕਿ ਰਾਜਸਥਾਨ ਦੇ ਜਲੌਰ ਦੇ ਸੁਰਾਣਾ ਪਿੰਡ ‘ਚ ਸਥਿਤ ਇਕ ਨਿੱਜੀ ਸਕੂਲ ‘ਚ ਕਥਿਤ ਤੌਰ ‘ਤੇ ਕੁੱਟਮਾਰ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ। ‘ਦ ਵਾਇਰ’ ਦੀ ਰਿਪੋਰਟ ਮੁਤਾਬਕ 20 ਜੁਲਾਈ ਨੂੰ ਰਾਜਸਥਾਨ ਦੇ ਇੱਕ ਪ੍ਰਾਈਵੇਟ ਸਕੂਲ ਦੇ ਇੱਕ ਅਧਿਆਪਕ ਵੱਲੋਂ 9 ਸਾਲਾ ਲੜਕੇ ਇੰਦਰ ਕੁਮਾਰ ਮੇਘਵਾਲ ਨੂੰ ਪੀਣ ਵਾਲੇ ਪਾਣੀ ਦੇ ਘੜੇ ਨੂੰ ਛੂਹਣ ‘ਤੇ ਕਥਿਤ ਤੌਰ ‘ਤੇ ਕੁੱਟਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੇ ਲਈ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਦੀ ਮਦਦ ਦੇ ਨਾਲ ਖੋਜਿਆ। ਇਸ ਦੌਰਾਨ ਸਾਨੂੰ ਇਹ ਵੀਡੀਓ ਯੂ ਟਿਊਬ ਤੇ ਮਿਲਿਆ ਜਿੱਥੇ ਇਕ ਯੂਜ਼ਰ ਨੇ ਇਸ ਵੀਡੀਓ ਦੇ ਟਾਈਟਲ ਵਿੱਚ ਲਿਖਿਆ,’ਜੋਨਪੁਰ ਦਾ ਲਾਲ ਜ਼ਿਲ੍ਹਾਜੀਤ ਸ਼ਹੀਦ। ਭਾਰਤ ਮਾਤਾ ਦੀ ਜੈ।’
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਟਾਈਟਲ ਨਾਲ ਸੰਬੰਧਿਤ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਵਾਇਰਲ ਵੀਡੀਓ ਦੀ ਸੱਚਾਈ ਪਤਾ ਲੱਗ ਗਈ। 18 ਅਗਸਤ 2020 ਨੂੰ ਮੀਡੀਆ ਸੰਸਥਾਨ Newj ਨੇ ਯੂਟਿਊਬ ਤੇ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਰਹਿਣ ਵਾਲੇ ਜ਼ਿਲ੍ਹਾਜੀਤ ਯਾਦਵ ਨਾਮ ਦੇ ਇਕ ਸ਼ਹੀਦ ਦੀ ਅੰਤਿਮ ਯਾਤਰਾ ਦਾ ਵੀਡੀਓ ਅਪਲੋਡ ਕੀਤਾ ਸੀ। ਇਸ ਵੀਡੀਓ ਦੇ ਅਖੀਰ ਵਿਚ ਵਾਇਰਲ ਵੀਡਿਓ ਵੀ ਦੇਖੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਯੂ ਟਿਊਬ ਚੈਨਲ Nyooozz UP-Utrrakhand ਨੇ ਵੀ 14 ਅਗਸਤ 2020 ਨੂੰ ਆਪਣੀ ਰਿਪੋਰਟ ਵਿਚ ਵਾਇਰਲ ਵੀਡੀਓ ਨੂੰ ਜੌਨਪੁਰ ਦੇ ਜ਼ਿਲ੍ਹਾਜੀਤ ਯਾਦਵ ਦੀ ਅੰਤਿਮ ਵਿਦਾਈ ਦਾ ਦੱਸਿਆ ਹੈ। ਉਸ ਸਮੇਂ ਕਈ ਹੋਰ ਨਿਊਜ਼ ਨਾਲ ਜੁੜੇ ਯੂਟਿਊਬ ਚੈਨਲ ਨੇ ਜ਼ਿਲ੍ਹਾਜੀਤ ਯਾਦਵ ਦੀ ਅੰਤਿਮ ਯਾਤਰਾ ਦੇ ਵੱਖਰੇ ਵੱਖਰੇ ਵੀਡੀਓ ਨੂੰ ਸ਼ੇਅਰ ਕੀਤਾ ਸੀ।
ਦੈਨਿਕ ਭਾਸਕਰ ਦੀ ਖਬਰ ਵਿਚ ਦੱਸਿਆ ਗਿਆ ਹੈ ਕਿ 11 ਅਗਸਤ 2020 ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿਚ ਜ਼ਿਲ੍ਹਾਜੀਤ ਸ਼ਹੀਦ ਹੋ ਗਏ ਸਨ ਇਸ ਤੋਂ ਬਾਅਦ ਜ਼ਿਲ੍ਹਾਜੀਤ ਦਾ ਸਰੀਰ ਉਨ੍ਹਾਂ ਦੇ ਜੱਦੀ ਪਿੰਡ ਧਨੋਰਾ ਇੰਜਰੀ ਵਿਖੇ ਲਿਆਇਆ ਗਿਆ ਸੀ। ਜ਼ਿਲ੍ਹਾਜੀਤ ਕੁਝ ਮਹੀਨੇ ਪਹਿਲਾਂ ਹੀ ਪਿਤਾ ਬਣੇ ਸਨ। ਉਨ੍ਹਾਂ ਦੇ ਅੰਤਿਮ ਦਰਸ਼ਨ ਦੇ ਲਈ ਲੋਕ ਹੱਥਾਂ ਵਿੱਚ ਤਿਰੰਗਾ ਲੈ ਕੇ ਪਹੁੰਚੇ ਸਨ ਅਤੇ ਵਾਇਰਲ ਹੋ ਰਹੀ ਵੀਡੀਓ ਉਸ ਸਮੇਂ ਦੀ ਹੈ।
Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ। ਇਕ ਸ਼ਹੀਦ ਦੀ ਅੰਤਿਮ ਯਾਤਰਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਇੰਦਰ ਮੇਘਵਾਲ ਦੀ ਅੰਤਿਮ ਯਾਤਰਾ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Our Sources
YouTube video of NEWJ, uploaded on August 18, 2020
YouTube video of NYOOOZZ UP-UTTARAKHAND, uploaded on August 14, 2020
Report of Dainik Bhaskar, published on August 14, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.