Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਿੰਬਾਬਵੇ ਦੇ ਇਕ ਐਂਕਰ ਨੇ ਪਾਕਿਸਤਾਨ ਦੀ ਹਾਰ ਦਾ ਮਜ਼ਾਕ ਉਡਾਇਆ।
Fact
ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਸਿਰਫ ਕ੍ਰਿਕਟ ਮੈਦਾਨ ‘ਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ‘ਚ ਭਾਰਤ ਦੀ ਹਾਰ ਤੋਂ ਬਾਅਦ ਅਤੇ ਭਾਰਤ ‘ਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਜਸ਼ਨ ਦਾ ਮਾਹੌਲ ਬਣ ਜਾਂਦਾ ਹੈ। 27 ਅਕਤੂਬਰ 2022 ਨੂੰ ਜ਼ਿੰਬਾਬਵੇ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਰੋਮਾਂਚਕ ਮੈਚ ‘ਚ ਪਾਕਿਸਤਾਨ ਨੂੰ 1 ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਟੀ-20 ਵਿਸ਼ਵ ਕੱਪ ਦੇ ਇਸ 24ਵੇਂ ਮੈਚ ‘ਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ। ਪਾਕਿਸਤਾਨ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਤਸਵੀਰਾਂ, ਵੀਡੀਓ ਆਦਿ ਸ਼ੇਅਰ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਇੱਕ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਿੰਬਾਬਵੇ ਦੇ ਇੱਕ ਐਂਕਰ ਨੇ ਪਾਕਿਸਤਾਨ ਦੀ ਹਾਰ ਦਾ ਮਜ਼ਾਕ ਉਡਾਇਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਗੂਗਲ ‘ਤੇ ਇਸਦੇ ਇੱਕ ਕੀਫ੍ਰੇਮ ਦੀ ਖੋਜ ਕੀਤੀ। ਇਸ ਪ੍ਰਕਿਰਿਆ ਵਿੱਚ, ਸਾਨੂੰ ਵਾਇਰਲ ਵੀਡੀਓ ਵਿੱਚ ਦਿਖ ਰਹੇ ਘਾਨਾ-ਅਧਾਰਤ ਅਭਿਨੇਤਾ, ਕਾਮੇਡੀਅਨ ਅਤੇ ਐਂਕਰ ਅਕ੍ਰੋਬੇਟੋ (ਅਕਵਾਸੀ ਬੋਦੀ) ਦਾ ਅਧਿਕਾਰਤ ਫੇਸਬੁੱਕ ਪੇਜ ਮਿਲਿਆ।
ਅਕ੍ਰੋਬੇਟੋ ਦੇ ਫੇਸਬੁੱਕ ਪੇਜ ‘ਤੇ ਸਾਨੂੰ 5 ਅਕਤੂਬਰ, 2021 ਨੂੰ ਸਾਂਝਾ ਕੀਤਾ ਗਿਆ ਵੀਡੀਓ ਪ੍ਰਾਪਤ ਹੋਇਆ। ਤੁਹਾਨੂੰ ਦੱਸ ਦੇਈਏ ਕਿ ਵਾਇਰਲ ਵੀਡੀਓ ਦੇ ਪਹਿਲੇ 3 ਸੈਕਿੰਡ ਤੋਂ ਲੈ ਕੇ ਬਾਕੀ 21 ਸੈਕਿੰਡ ਦਾ ਹਿੱਸਾ ਉਕਤ ਪੋਸਟ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਪੇਜ ‘ਤੇ, ਸਾਨੂੰ 3 ਮਾਰਚ, 2022 ਨੂੰ ਸਾਂਝੀ ਕੀਤੀ ਗਈ ਪੋਸਟ ਵਿੱਚ ਵੀਡੀਓ ਦਾ ਲੰਬਾ ਵਰਜ਼ਨ ਵੀ ਮਿਲਿਆ।
ਉਪਰੋਕਤ ਜਾਣਕਾਰੀ ਦੀ ਮਦਦ ਨਾਲ, ਗੂਗਲ ‘ਤੇ ਕੁਝ ਕੀਵਰਡਸ ਨਾਲ ਖੋਜ ਕਰਨ ਤੋਂ ਬਾਅਦ, 31 ਅਕਤੂਬਰ, 2020 ਨੂੰ UTV ਘਾਨਾ ਔਨਲਾਈਨ ਦੁਆਰਾ ਪ੍ਰਕਾਸ਼ਿਤ ਇੱਕ ਵੀਡੀਓ ਮਿਲਿਆ। ਵੀਡੀਓ ਦੇ ਸਿਰਲੇਖ ਅਤੇ ਵਰਣਨ ਦੇ ਅਨੁਸਾਰ, ਅਕਰੋਬੇਟੋ ਨੇ ਹਾਸੇ ਦੀ ਭਾਵਨਾ ਵਿੱਚ ਬੁੰਡੇਸਲੀਗਾ ਤੋਂ ਇਟਾਲੀਅਨ ਸੀਰੀ ਏ ਲੀਗਾਂ ਵਿੱਚ ਭਾਗ ਲੈਣ ਵਾਲੇ ਫੁੱਟਬਾਲ ਕਲੱਬਾਂ ਦੇ ਨਾਮ ਗਲਤ ਪੜ੍ਹੇ ਸਨ। ਤੁਹਾਨੂੰ ਦੱਸ ਦੇਈਏ ਕਿ ਵਾਇਰਲ ਵੀਡੀਓ ਉਪਰੋਕਤ ਵੀਡੀਓ ਦੇ ਪਹਿਲੇ 3 ਸੈਕਿੰਡ ਅਤੇ 50 ਸੈਕਿੰਡ ਤੋਂ 1 ਮਿੰਟ 11 ਸੈਕਿੰਡ ਦੇ ਹਿੱਸੇ ਨੂੰ ਮਿਲਾ ਕੇ ਵਾਇਰਲ ਵੀਡੀਓ ਨੂੰ ਬਣਾਇਆ ਗਿਆ ਹੈ।
ਇਸ ਤਰ੍ਹਾਂ ਸਾਡੀ ਜਾਂਚ ਵਿੱਚ, ਇਹ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਦੀ ਹਾਰ ਤੇ ਮਜ਼ਾਕ ਉਡਾਉਣ ਦੇ ਨਾਮ ‘ਤੇ ਜ਼ਿੰਬਾਬਵੇ ਦੇ ਇੱਕ ਐਂਕਰ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਇਹ ਵੀਡੀਓ ਸਾਲ 2020 ਤੋਂ ਇੰਟਰਨੈਟ ‘ਤੇ ਮੌਜੂਦ ਹੈ। ਅਸਲ ਵਿੱਚ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਨਾਮ ਅਕਰੋਬੇਟੋ (ਅਕਵਾਸੀ ਬੋਦੀ) ਹੈ ਜੋ ਕਿ ਘਾਨਾ ਦੇ ਮਸ਼ਹੂਰ ਅਦਾਕਾਰ, ਕਾਮੇਡੀਅਨ ਅਤੇ ਐਂਕਰ (ਪ੍ਰੇਜ਼ੈਂਟਰ) ਹਨ।
Result: Partly False
Our Sources
Facebook posts shared by Akrobeto
YouTube video published by UTV Ghana Online on 31 October, 2020
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.