Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਲੈਂਦਿਆਂ ਪੰਜਾਬ ਵਿੱਚ 3 ਮਹੀਨਿਆਂ ਦੇ ਅੰਦਰ ਹਥਿਆਰਾਂ ਦੇ ਸਾਰੇ ਬੰਦੂਕ ਤੇ ਗਨਾਂ ਦੇ ਲਾਇਸੈਂਸ ਨੂੰ ਰੀਵਿਊ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਲਗਾਈ ਹੈ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਦੇ ਨਾਲ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ‘ਤੇ ਸਖ਼ਤੀ ਨਾਲ ਮਨਾਹੀ ਹੋਵੇਗੀ।
ਇਸ ਸਭ ਦੇ ਵਿੱਚ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਸੋਸ਼ਲ ਮੀਡਿਆ ਤੇ ਇਕ ਮਹਿਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਹਿਲਾ ਨੇ ਆਪਣੇ ਹੱਥ ਵਿੱਚ ਬੰਦੂਕ ਫੜੀ ਹੋਈ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੀ ਹੈ।
ਫੇਸਬੁੱਕ ਯੂਜਰ ‘ਅਮਨ ਸੰਧੂ’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਜੇ ਅਸਲ ਪਿਓ ਦੇ ਓ ਤਾਂ ਕਰੋ ਇਸਤੇ ਪਰਚਾ ਜਿਹੜੀ ਫੂਲਨ ਦੇਵੀ ਵਾਲੀਆ ਫੀਲਿੰਗਾਂ ਲੈ ਰਹੀ ਏ। ਵੇਖਦੇ ਆ ਕਿੰਨੇ ਕੁ ਇਨਸਾਫ ਪਸੰਦ ਹੋ ਤੁਸੀਂ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਤਸਵੀਰ ਨੂੰ ਗੂਗਲ ਲੈਂਸ ਦੀ ਮਦਦ ਦੇ ਨਾਲ ਵਾਇਰਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਅਸਲ ਤਸਵੀਰ ਨਾਮਵਰ ਮੀਡਿਆ ਡੇਲੀ ਮੇਲ ਦੁਆਰਾ ਸਾਲ 2016 ਵਿਚ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਰਿਪੋਰਟ ਦੇ ਮੁਤਾਬਕ ਤਸਵੀਰ ਮਹਿਲਾ ਦਾ ਨਾਮ ਸ਼ਹਾਨਾ ਬੇਗਮ ਹੈ।
ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਰਹਿਣ ਵਾਲੀ ਸ਼ਹਾਨਾ ਬੇਗਮ ਦੀ ਉਮਰ 42 ਸਾਲ ਹੈ। ਹੱਥਾਂ ਵਿਚ ਬੰਦੂਕਾਂ ਲੈ ਕੇ ਸੜਕਾਂ ‘ਤੇ ਗਸ਼ਤ ਕਰਨਾ ਉਨ੍ਹਾਂ ਦਾ ਕੰਮ ਹੈ। ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸ਼ਹਾਨਾ ਦੀ ਹੈ। ਸ਼ਹਾਨਾ ਪੁਲਿਸ ਜਾਂ ਸੁਰੱਖਿਆ ਗਾਰਡ ਵਜੋਂ ਕੰਮ ਨਹੀਂ ਕਰਦੀ ਸਗੋਂ ਸ਼ਹਾਨਾ ਨੇ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਨੂੰ ਰੋਕਣ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਰਿਪੋਰਟ ਦੇ ਵਿੱਚ ਸਾਨੂੰ ਸ਼ਹਾਨਾ ਬੇਗਮ ਦੀਆਂ ਬੰਦੂਕ ਨਾਲ ਕਈ ਵੱਖ ਵੱਖ ਤਸਵੀਰਾਂ ਵੀ ਮਿਲੀਆਂ।
ਇਸ ਦੇ ਨਾਲ ਹੀ ਸਾਨੂੰ ਕਈ ਹੋਰ ਮੀਡਿਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਆਰਟੀਕਲਾਂ ਦੇ ਵਿੱਚ ਵੀ ਅਸਲ ਤਸਵੀਰ ਅਪਲੋਡ ਮਿਲੀ। inextlive ਦੁਆਰਾ ਸਾਲ 2016 ਵਿੱਚ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਸਾਲ 2013 ਵਿੱਚ ਸ਼ਹਾਨਾ ਨੇ ਆਪਣੇ ਪਿੰਡ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਕਰਦੇ ਦੋ ਵਿਅਕਤੀਆਂ ਨੂੰ ਫੜਿਆ ਸੀ। ਰਿਪੋਰਟ ਮੁਤਾਬਕ ਪਹਿਲਾਂ ਸ਼ਹਾਨਾ ਨੇ ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਆਪਣੀ ਅਦਾਲਤ ਦਾ ਗਠਨ ਕਰਕੇ ਦੋਸ਼ੀ ਨੂੰ ਬਲਾਤਕਾਰ ਪੀੜਤਾ ਨਾਲ ਵਿਆਹ ਕਰਨ ਦਾ ਹੁਕਮ ਦਿੱਤਾ। ਇੱਥੋਂ ਹੀ ਸ਼ਹਾਨਾ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਪਿੰਡ ਨੂੰ ਡਰ ਤੋਂ ਮੁਕਤ ਕਰੇਗੀ। ਸਥਾਨਕ ਲੋਕਾਂ ਅਨੁਸਾਰ ਸ਼ਹਾਨਾ ਆਸ-ਪਾਸ ਦੇ ਇਲਾਕਿਆਂ ‘ਚ ‘ਅੰਟੀ ਵਿਦ ਗਨ’ ਦੇ ਨਾਂ ਨਾਲ ਮਸ਼ਹੂਰ ਹੈ। ਸ਼ਹਾਨਾਹਰ ਰਾਤ ਬੰਦੂਕ ਲੈ ਕੇ ਸੜਕਾਂ ‘ਤੇ ਗਸ਼ਤ ਕਰਦੀ ਹੈ ਅਤੇ ਕਿਤੇ ਵੀ ਕੋਈ ਸ਼ਰਾਰਤੀ ਹਰਕਤਾਂ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਉਹ ਉਸਨੂੰ ਫੜਦੀ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਵਾਇਰਲ ਤਸਵੀਰ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੀ ਨਹੀਂ ਹੈ। ਵਾਇਰਲ ਤਸਵੀਰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਰਹਿਣ ਵਾਲੀ ਸ਼ਹਾਨਾ ਬੇਗਮ ਦੀ ਹੈ ਜਿਹਨਾਂ ਨੂੰ ‘ਅੰਟੀ ਵਿਦ ਗਨ’ ਵੀ ਕਿਹਾ ਜਾਂਦਾ ਹੈ।
Result: Altered Photo
Our Sources
Media report published by Inextlive on November 12, 2016
Media report published by Daily Mail on November 10, 2016
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.