ਸ਼ੁੱਕਰਵਾਰ, ਦਸੰਬਰ 20, 2024
ਸ਼ੁੱਕਰਵਾਰ, ਦਸੰਬਰ 20, 2024

HomeFact CheckPoliticsਕੀ ਰਾਹੁਲ ਗਾਂਧੀ ਨੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਰੁਪਏ ਦੱਸਿਆ?...

ਕੀ ਰਾਹੁਲ ਗਾਂਧੀ ਨੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਰੁਪਏ ਦੱਸਿਆ? ਸੁਧਾਰ ਦੇ ਬਾਵਜੂਦ ਅਧੂਰੀ ਕਲਿਪ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਦੇਸ਼ ਦੀ ਆਬਾਦੀ 140 ਕਰੋੜ ਰੁਪਏ ਦੱਸੀ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਕਈ ਸੋਸ਼ਲ ਮੀਡਿਆ ਯੂਜ਼ਰ ਰਾਹੁਲ ਗਾਂਧੀ ਦੀ ਇਸ ਵੀਡੀਓ ਨੂੰ ਸੰਦੇਸ਼ ਦੇ ਰੂਪ ਵਿਚ ਵੀ ਸ਼ੇਅਰ ਕਰ ਰਹੇ ਹਨ।

ਰਾਹੁਲ ਗਾਂਧੀ ਨੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਰੁਪਏ ਦੱਸਿਆ
Courtesy: Facebook/SushilSharma

ਰਾਹੁਲ ਗਾਂਧੀ ਦੀ ਅਗਵਾਈ ‘ਚ ਕਰੀਬ 120 ਦਿਨ ਪਹਿਲਾਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚੋਂ ਹੁੰਦੀ ਹੋਈ ਪੰਜਾਬ ਪਹੁੰਚ ਚੁੱਕੀ ਹੈ। ਰਿਪੋਰਟ ਮੁਤਾਬਕ ਇਹ ਯਾਤਰਾ ਹੁਣ ਪੰਜਾਬ ਤੇ ਅੰਤ ਵਿੱਚ ਜੰਮੂ-ਕਸ਼ਮੀਰ ਪਹੁੰਚੇਗੀ।

ਇਸ ਦੌਰਾਨ ਰਾਹੁਲ ਗਾਂਧੀ ਦਾ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦਈਏ ਕਿ ਸਾਡੀ ਟੀਮ ਨੇ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਵਾਇਰਲ ਹੋਏ ਕਈ ਫਰਜ਼ੀ ਦਾਅਵਿਆਂ ਦੀ ਜਾਂਚ ਕੀਤੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਏਬੀਪੀ ਨਿਊਜ਼ ਦੇ ਯੂਟਿਊਬ ਚੈਨਲ ‘ਤੇ 6 ਜਨਵਰੀ ਨੂੰ ਅਪਲੋਡ ਕੀਤਾ ਇੱਕ ਵੀਡੀਓ ਮਿਲਿਆ, ਜਿੱਥੇ ਵਾਇਰਲ ਹੋ ਰਹੀ ਵੀਡੀਓ ਦੇ ਅੰਸ਼ ਦੇਖੇ ਜਾ ਸਕਦੇ ਹਨ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਹਰਿਆਣਾ ਦੇ ਪਾਣੀਪਤ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ।

ਲਗਭਗ 32 ਮਿੰਟ 6 ਸਕਿੰਟ ‘ਤੇ, ਰਾਹੁਲ ਗਾਂਧੀ ਕਹਿੰਦੇ ਹਨ, “ਭਰਾਵੋ ਅਤੇ ਭੈਣੋ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਭਾਰਤ ਦੀ ਆਬਾਦੀ ਕਿੰਨੀ ਹੈ? ਆਬਾਦੀ ਕੀ ਹੈ? ਦੇਸ਼ ਵਿੱਚ ਕਿੰਨੇ ਲੋਕ ਰਹਿੰਦੇ ਹਨ? ਕਿੰਨੇ ਸਾਰੇ?

ਇਸ ਤੋਂ ਬਾਅਦ ਜਨਤਾ ਦਾ ਜਵਾਬ ਸੁਣ ਕੇ ਰਾਹੁਲ ਗਾਂਧੀ ਕਹਿੰਦੇ ਹਨ, “ਇੱਕ ਸੌ ਚਾਲੀ ਕਰੋੜ ਕੀ? ਇੱਕ ਸੌ ਚਾਲੀ ਕਰੋੜ। ਠੀਕ ਹੈ, ਇੱਕ ਗੱਲ ਦੱਸੋ, ਇਸ ਸਟੇਜ ‘ਤੇ ਕਿੰਨੇ ਲੋਕ ਬੈਠੇ ਹਨ? ਇੱਥੇ ਲਗਭਗ 100 ਲੋਕ ਹਨ, ਨਹੀਂ? ਹੁਣ ਮੈਂ ਤੁਹਾਨੂੰ ਦੇਸ਼ ਦੀ ਆਰਥਿਕ ਸਥਿਤੀ ਬਾਰੇ ਦੱਸਣਾ ਚਾਹੁੰਦਾ ਹਾਂ। ਦੇਸ਼ ਦੀ ਆਬਾਦੀ 140 ਕਰੋੜ ਰੁਪਏ ਹੈ। ਅਤੇ ਅਗਲੇ ਹੀ ਸਕਿੰਟ, ਆਪਣੇ ਸ਼ਬਦਾਂ ਨੂੰ ਠੀਕ ਕਰਦੇ ਹੋਏ, ਰਾਹੁਲ ਗਾਂਧੀ ਕਹਿੰਦੇ ਹਨ, “140 ਕਰੋੜ ਲੋਕ। ਠੀਕ ਹੈ?”

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਬਾਅਦ ਉਹ ਆਪਣੇ ਭਾਸ਼ਣ ਵਿੱਚ ਕਹਿੰਦੇ ਹਨ, “ਅੱਜ ਦੇ ਭਾਰਤ ਵਿੱਚ ਜਿੰਨੀ ਦੌਲਤ ਅੱਧੇ ਭਾਰਤ ਦੇ ਹੱਥਾਂ ਵਿੱਚ ਹੈ, ਓਨੀ ਦੌਲਤ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੇ ਹੱਥਾਂ ਵਿੱਚ ਹੈ। ਕੀ ਤੁਸੀਂ ਸਹੀ ਮਹਿਸੂਸ ਕਰਦੇ ਹੋ?

ਜਾਂਚ ਦੌਰਾਨ, ਸਾਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੂਟਿਊਬ ਚੈਨਲ ‘ਤੇ ਰਾਹੁਲ ਗਾਂਧੀ ਦਾ ਇਹ ਭਾਸ਼ਣ ਵੀ ਮਿਲਿਆ। ਇਸ ਵਿੱਚ ਵੀ ਰਾਹੁਲ ਗਾਂਧੀ ਦੇਸ਼ ਦੀ ਜਨਸੰਖਿਆ 140 ਕਰੋੜ ਹੋਣ ਦੀ ਗੱਲ ਕਹਿਣ ਤੋਂ ਬਾਅਦ ਅਗਲੇ ਹੀ ਪਲ 140 ਕਰੋੜ ਲੋਕ ਕਹਿੰਦੇ ਨਜ਼ਰ ਆ ਰਹੇ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿਚ ਦੇਸ਼ ਦੀ ਆਬਾਦੀ ਨੂੰ 140 ਕਰੋੜ ਰੁਪਏ ਕਿਹਾ ਸੀ ਪਰ ਅਗਲੇ ਹੀ ਪਲ ਇਸ ਨੂੰ ਦਰੁਸਤ ਕਰਦਿਆਂ ਉਨ੍ਹਾਂ ਨੇ 140 ਕਰੋੜ ਲੋਕ ਵੀ ਕਹਿ ਦਿੱਤਾ ਸੀ। ਹੁਣ ਅਧੂਰੀ ਕਲਿੱਪ ਨੂੰ ਗਲਤ ਸੰਦਰਭ ਵਿੱਚ ਵਾਇਰਲ ਕੀਤਾ ਜਾ ਰਿਹਾ ਹੈ।

Result: Missing Context

Our Sources

YouTube Video by ABP News
YouTube Video by Indian National Congress


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular