ਸ਼ੁੱਕਰਵਾਰ, ਦਸੰਬਰ 27, 2024
ਸ਼ੁੱਕਰਵਾਰ, ਦਸੰਬਰ 27, 2024

HomeFact Checkਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ ਇਕਨਾਮਿਕਸ 'ਚ ਇਕੱਠੇ...

ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ ਇਕਨਾਮਿਕਸ ‘ਚ ਇਕੱਠੇ ਪੜ੍ਹੇ ਹਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

‘ਆਪ’ ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ ਇਕਨਾਮਿਕਸ ‘ਚ ਇਕੱਠੇ ਪੜ੍ਹੇ ਹਨ।

ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ ਇਕਨਾਮਿਕਸ 'ਚ ਇਕੱਠੇ ਪੜ੍ਹੇ ਹਨ
Screengrab from tweet by @SherreAman

Fact

ਅਸੀਂ ਰਾਘਵ ਚੱਢਾ ਦੀ ਵਿਦਿਅਕ ਯੋਗਤਾ ਦਾ ਪਤਾ ਲਗਾਉਣ ਲਈ ਆਮ ਆਦਮੀ ਪਾਰਟੀ ਦੀ ਅਧਿਕਾਰਤ ਵੈੱਬਸਾਈਟ ਸਰਚ ਕੀਤੀ। ‘ਆਪ’ ਦੀ ਵੈੱਬਸਾਈਟ ਦੇ ਅਨੁਸਾਰ, “ਰਾਘਵ ਇੱਕ ਚਾਰਟਰਡ ਅਕਾਊਂਟੈਂਟ ਹਨ ਅਤੇ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਅੰਡਰਗਰੈਜੂਏਟ ਡਿਗਰੀ ਪੂਰੀ ਕੀਤੀ ਹੈ।”

ਭਾਰਤ ਸਰਕਾਰ ਦੇ ਅਧਿਕਾਰਤ ਪੋਰਟਲ ਤੇ ਵੀ ਉਹਨਾਂ ਦੀ ਵਿਦਿਅਕ ਯੋਗਤਾ ਉਪਲਬਧ ਹੈ।

ਇਸ ਤੋਂ ਇਲਾਵਾ, ਕਈ ਖਬਰਾਂ ਵਿਚ ਦੱਸਿਆ ਗਿਆ ਹੈ ਕਿ ਰਾਜ ਸਭਾ ਸੰਸਦ ਮੈਂਬਰ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ EMBA ਕੋਰਸ ਕੀਤਾ ਹੈ। LSE, ਨਿਊਯਾਰਕ ਯੂਨੀਵਰਸਿਟੀ ਸਟਰਨ ਸਕੂਲ ਆਫ ਬਿਜ਼ਨਸ ਅਤੇ HEC ਪੈਰਿਸ ਬਿਜ਼ਨਸ ਸਕੂਲ ਦੇ ਨਾਲ ਸਾਂਝੇਦਾਰੀ ਵਿੱਚ ਕਾਰਜਕਾਰੀ MBA ਕੋਰਸ ਪ੍ਰਦਾਨ ਕਰਦਾ ਹੈ। ਅਸੀਂ ਸੁਤੰਤਰ ਤੌਰ ‘ਤੇ ਇਹ ਪਤਾ ਲਗਾਉਣ ਵਿੱਚ ਕਾਮਯਾਬ ਨਹੀਂ ਹੋਏ ਕਿ ਕਿ ਚੱਢਾ ਨੇ ਕਿਹੜਾ ਪ੍ਰੋਗਰਾਮ ਚੁਣਿਆ ਸੀ।

ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ ਇਕਨਾਮਿਕਸ 'ਚ ਇਕੱਠੇ ਪੜ੍ਹੇ ਹਨ

ਪਰਿਣੀਤੀ ਚੋਪੜਾ ਦੇ ਬਾਰੇ?

5 ਫਰਵਰੀ, 2023 ਨੂੰ ਪ੍ਰਕਾਸ਼ਿਤ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ, “ਅਦਾਕਾਰਾ ਪਰਿਣੀਤੀ ਚੋਪੜਾ ਨੂੰ ਯੂਕੇ ਵਿੱਚ ਭਾਰਤ ਦੇ ਚੋਟੀ ਦੇ 75 ਨੌਜਵਾਨ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਮਾਨਚੈਸਟਰ ਯੂਨੀਵਰਸਿਟੀ ਦੇ ਐਲੂਮਨੀ ਵਜੋਂ ਸਨਮਾਨਿਤ ਕੀਤਾ ਗਿਆ ਸੀ।”

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਇਲਾਵਾ, ਯੂਨੀਵਰਸਿਟੀ ਆਫ ਮੈਨਚੈਸਟਰ ਦੀ ਵੈਬਸਾਈਟ ਦੇ ਨਿਊਜ਼ ਸੈਕਸ਼ਨ ਵਿੱਚ ਇੱਕ ਪੋਸਟ ਨੇ ਚੋਪੜਾ ਦੇ ਹਵਾਲੇ ਨਾਲ ਕਿਹਾ, “ਜ਼ਿੰਦਗੀ ਪੂਰੀ ਤਰ੍ਹਾਂ ਆ ਗਈ ਹੈ ਅਤੇ ਮੈਂ ਵਾਪਸ ਆ ਕੇ ਬਹੁਤ ਖੁਸ਼ ਹਾਂ ਜਿੱਥੇ ਇਹ ਸਭ ਸ਼ੁਰੂ ਹੋਇਆ ਸੀ! ਮੈਨਚੈਸਟਰ ਬਿਜ਼ਨਸ ਸਕੂਲ ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਵਾਪਸ ਆਉਣ ਦੇ ਯੋਗ ਹੋਣਾ, ਇਹ ਪੁਰਸਕਾਰ ਪ੍ਰਾਪਤ ਕਰਨਾ ਅਤੇ ਯੂਕੇ ਦੀ ਸੰਸਦ ਵਿੱਚ ਇਸਦਾ ਜਸ਼ਨ ਮਨਾਉਣਾ ਇੱਕ ਸ਼ਾਨਦਾਰ ਭਾਵਨਾ ਹੈ।”

2015 ਵਿੱਚ, ਚੋਪੜਾ ਨੇ ਮੁੰਬਈ ਮਿਰਰ ਨੂੰ ਦੱਸਿਆ ਕਿ ਕਿਵੇਂ ਉਹ ਇੱਕ ਬਿਜ਼ਨਸ ਸਕੂਲ ਵਿੱਚ ਪੜ੍ਹਨ ਦੇ ਬਾਵਜੂਦ ਅਦਾਕਾਰੀ ਵੱਲ ਮੁੜੇ। ਹਾਲਾਂਕਿ ਉਹਨਾਂ ਨੇ ਮੈਨਚੈਸਟਰ ਬਿਜ਼ਨਸ ਸਕੂਲ ਵਿੱਚ ਆਪਣੇ ਸਮੇਂ ਬਾਰੇ ਲੰਮੀ ਚਰਚਾ ਕੀਤੀ, ਪਰ ਅਦਾਕਾਰਾ ਨੇ ਕਦੇ ਵੀ ਐਲਐਸਈ ਵਿੱਚ ਪੜ੍ਹਨ ਦਾ ਜ਼ਿਕਰ ਨਹੀਂ ਕੀਤਾ।

ਨਿਊਜ਼ਚੈਕਰ ਨੇ ਅੱਗੇ ਪਰਿਣੀਤੀ ਚੋਪੜਾ ਦੀ ਟੀਮ ਨਾਲ ਸੰਪਰਕ ਕੀਤਾ ਜਿਹਨਾਂ ਨੇ ਪੁਸ਼ਟੀ ਕੀਤੀ ਕਿ ਅਦਾਕਾਰ ਨੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਪੜ੍ਹਾਈ ਨਹੀਂ ਕੀਤੀ।

ਅਸੀਂ ਟਿੱਪਣੀਆਂ ਲਈ LSE ਤੱਕ ਵੀ ਪਹੁੰਚ ਕੀਤੀ। ਉਹਨਾਂ ਦਾ ਜਵਾਬ ਮਿਲਣ ‘ਤੇ ਲੇਖ ਨੂੰ ਅਪਡੇਟ ਕੀਤਾ ਜਾਵੇਗਾ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚ ਇਕੱਠੇ ਨਹੀਂ ਪੜ੍ਹੇ ਹਨ।

Our Sources

Official Website Of AAP
Official Website Of London School Of Economics
Official Website Of University Of Manchester
Correspondence With Actor Parineeti Chopra’s Team

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular