ਐਤਵਾਰ, ਨਵੰਬਰ 24, 2024
ਐਤਵਾਰ, ਨਵੰਬਰ 24, 2024

HomeFact CheckViralਜੱਜ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਪੈਰਵੀ ਕਰ ਰਹੇ ਵਕੀਲ...

ਜੱਜ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਪੈਰਵੀ ਕਰ ਰਹੇ ਵਕੀਲ ਨੂੰ ਫਟਕਾਰ ਲਗਾਈ?

Authors

An enthusiastic journalist, researcher and fact-checker, Shubham believes in maintaining the sanctity of facts and wants to create awareness about misinformation and its perils. Shubham has studied Mathematics at the Banaras Hindu University and holds a diploma in Hindi Journalism from the Indian Institute of Mass Communication. He has worked in The Print, UNI and Inshorts before joining Newschecker.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

Claim
ਜੱਜ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੂੰ ਫਟਕਾਰ ਲਗਾਈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ।

Fact
ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੀ ਕਥਾ ਦਾ ਸਥਾਨ ਬਦਲਣ ਦੀ ਵਕਾਲਤ ਕਰ ਰਹੇ ਜੱਜ ਨਾਲ ਵਕੀਲ ਦੀ ਬਹਿਸ ਦੀ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਜੱਜ ਅਤੇ ਵਕੀਲ ਵਿਚਾਲੇ ਬਹਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਗੇਸ਼ਵਰ ਧਾਮ ਦੇ ਬਾਬਾ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੂੰ ਜੱਜ ਨੇ ਫਟਕਾਰ ਲਗਾਈ ਅਤੇ ਜੇਲ੍ਹ ਭੇਜ ਦਿੱਤਾ।

ਜੱਜ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਪੈਰਵੀ ਕਰ ਰਹੇ ਵਕੀਲ ਨੂੰ ਫਟਕਾਰ ਲਗਾਈ
Courtesy: Facebook/sonatvpunjab

ਦਰਅਸਲ, ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਬਿਆਨਾਂ ਕਾਰਨ ਲਗਾਤਾਰ ਚਰਚਾ ਵਿੱਚ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਸਮੇਂ-ਸਮੇਂ ‘ਤੇ ਉਹਨਾਂ ਬਾਰੇ ਕਈ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਨਿਊਜ਼ਚੈਕਰ ਦੁਆਰਾ ਇਹਨਾਂ ਫਰਜ਼ੀ ਖ਼ਬਰਾਂ ਦੀ ਜਾਂਚ ਇੱਥੇ ਪੜ੍ਹੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਗੂਗਲ ਸਰਚ ਕੀਤੀ। ਸਾਨੂੰ ‘ਆਜ ਤਕ’ ਦੇ ਯੂਟਿਊਬ ਚੈਨਲ ‘ਤੇ 23 ਮਈ 2023 ਨੂੰ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ। ਵਾਇਰਲ ਵੀਡੀਓ ਦਾ ਕੁਝ ਹਿੱਸਾ ਵੀ ਇਸ ‘ਚ ਮੌਜੂਦ ਹੈ। ਵੀਡੀਓ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਅਦਾਲਤ ‘ਚ ਚੱਲ ਰਹੀ ਸੁਣਵਾਈ ਦਾ ਹੈ ਜਦੋਂ ਬਾਗੇਸ਼ਵਰ ਧਾਮ ਦੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨਾਲ ਜੁੜੇ ਇਕ ਮਾਮਲੇ ‘ਚ ਬਹਿਸ ਕਰਨ ਆਏ ਵਕੀਲ ਦੀ ਜੱਜ ਵਿਵੇਕ ਅਗਰਵਾਲ ਨਾਲ ਬਹਿਸ ਹੋ ਗਈ।

ਵੀਡੀਓ ‘ਚ ਜੱਜ ਵਿਵੇਕ ਅਗਰਵਾਲ ਵਕੀਲ ਤੋਂ ਸਖਤ ਲਹਿਜੇ ‘ਚ ਸਵਾਲ ਕਰਦੇ ਨਜ਼ਰ ਆ ਰਹੇ ਹਨ।

ਜਾਂਚ ਦੌਰਾਨ ਸਾਨੂੰ 23 ਮਈ ਨੂੰ ‘ਈਟੀਵੀ ਮੱਧ ਪ੍ਰਦੇਸ਼’ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਖਬਰ ਮੁਤਾਬਕ ਮੱਧ ਪ੍ਰਦੇਸ਼ ਹਾਈ ਕੋਰਟ ਨੇ ਮੱਧ ਪ੍ਰਦੇਸ਼ ਦੇ ਬਾਲਾਘਾਟ ‘ਚ ਧੀਰੇਂਦਰ ਸ਼ਾਸਤਰੀ ਦੀ ਕਥਾ ਦੇ ਖਿਲਾਫ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਟੀਸ਼ਨ ਦੀ ਸੁਣਵਾਈ ਦੌਰਾਨ ਜੱਜ ਵਿਵੇਕ ਅਗਰਵਾਲ ਨੇ ਪਟੀਸ਼ਨਰ ਦੇ ਵਕੀਲ ਜੀਐਸ ਉਦਵੇ ਨੂੰ ਫਟਕਾਰ ਲਗਾਈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 22 ਮਈ ਨੂੰ ਕਬਾਇਲੀ ਸਮਾਜ ਦੇ ਗੋਵਰਧਨ ਮਾਰਵੀ ਵੱਲੋਂ ਧੀਰੇਂਦਰ ਸ਼ਾਸਤਰੀ ਦੀ ਰਾਮ ਕਥਾ ਦੇ ਸਥਾਨ ਨੂੰ ਬਦਲਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਬਾਲਾਘਾਟ ਦਾ ਭਾਦੁਕੋਟਾ ਆਦਿਵਾਸੀਆਂ ਦੇ ਦੇਵਤਾ ਬਾਡਾ ਦੇਵ ਦਾ ਪੂਜਾ ਸਥਾਨ ਹੈ ਅਤੇ ਰਾਮ ਦੀ ਕਹਾਣੀ ਨਾਲ ਆਦਿਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਰਿਪੋਰਟ ਮੁਤਾਬਕ ਐਡਵੋਕੇਟ ਜੀਐਸ ਉਦਵੇ ਜੱਜ ਵਿਵੇਕ ਅਗਰਵਾਲ ਨੂੰ ਵੀ ਜਵਾਬ ਨਹੀਂ ਦੇ ਸਕੇ ਕਿ ਧੀਰੇਂਦਰ ਸ਼ਾਸਤਰੀ ਦੀ ਰਾਮ ਕਥਾ ਨਾਲ ਆਦਿਵਾਸੀਆਂ ਦੀਆਂ ਭਾਵਨਾਵਾਂ ਨੂੰ ਕਿਵੇਂ ਠੇਸ ਪਹੁੰਚਾਈ ਜਾ ਰਹੀ ਹੈ। ਅੰਤ ਵਿੱਚ ਜੱਜ ਵਿਵੇਕ ਅਗਰਵਾਲ ਨੇ ਪਟੀਸ਼ਨ ਨੂੰ ਅਧੂਰੀ ਦੱਸਦਿਆਂ ਖਾਰਜ ਕਰ ਦਿੱਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਸਬੰਧੀ ਕਈ ਹੋਰ ਮੀਡੀਆ ਵੈੱਬਸਾਈਟਾਂ ‘ਤੇ ਵੀ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ। ਇਨ੍ਹਾਂ ਰਿਪੋਰਟਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਵੀਡੀਓ ‘ਚ ਨਜ਼ਰ ਆ ਰਹੇ ਵਕੀਲ ਜੀਐੱਸ ਉਦਵੇ ਧੀਰੇਂਦਰ ਸ਼ਾਸਤਰੀ ਦੀ ਕਥਾ ਦਾ ਸਥਾਨ ਬਦਲਣ ਲਈ ਦਾਇਰ ਪਟੀਸ਼ਨ ਦੇ ਪੱਖ ‘ਚ ਬਹਿਸ ਕਰ ਰਹੇ ਸਨ।

ਨਿਊਜ਼ਚੈਕਰ ਨੇ ਮਾਮਲੇ ਦੀ ਪੁਸ਼ਟੀ ਕਰਨ ਲਈ ਬਾਗੇਸ਼ਵਰ ਧਾਮ ਦੇ ਪੀਆਰਓ ਕਮਲ ਅਵਸਥੀ ਨਾਲ ਸੰਪਰਕ ਕੀਤਾ। ਉਹਨਾ ਨੇ ਵਾਇਰਲ ਦਾਅਵੇ ਤੋਂ ਇਨਕਾਰ ਕੀਤਾ। ਉਸ ਨੇ ਕਿਹਾ, “ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਕੀਲ ਕਥਾ ਦੀ ਜਗ੍ਹਾ ਬਦਲਣ ਲਈ ਬਹਿਸ ਕਰ ਰਹੇ ਸਨ।”

ਇਸ ਤੋਂ ਇਲਾਵਾ ਅਸੀਂ ਇਸ ਮਾਮਲੇ ‘ਚ ਪਟੀਸ਼ਨਕਰਤਾਵਾਂ ਦੇ ਵਕੀਲ ਜੀਐੱਸ ਉਦਵੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਉਹ ਜਵਾਬ ਦਿੰਦੇ ਹਨ ਤਾਂ ਲੇਖ ਨੂੰ ਅਪਡੇਟ ਕੀਤਾ ਜਾਵੇਗਾ।

Conclusion

ਇਸ ਤਰ੍ਹਾਂ ਸਾਡੀ ਜਾਂਚ ਵਿਚ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੀ ਕਥਾ ਦਾ ਸਥਾਨ ਬਦਲਣ ਦੀ ਵਕਾਲਤ ਕਰ ਰਹੇ ਜੱਜ ਨਾਲ ਵਕੀਲ ਦੀ ਬਹਿਸ ਦੀ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਹੀ ਹੈ।

Result: False

Our Sources
Video Uploaded by AAJ TAK Youtube Channel on May 23, 2023
Report Pubished by ETV on May 23, 2023
Conversation with Bageshwar Dham’s PRO Kamal Awasthi

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Most Popular