Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੱਕਰਵਾਤੀ ਤੂਫਾਨ ਬਿਪਰਜੋਏ ਆਪਣਾ ਅਸਰ ਦਿਖਾ ਰਿਹਾ ਹੈ।
Fact
ਇਹਨਾਂ ਵੀਡੀਓ ਦਾ ਬਿਪਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਪੁਰਾਣੀਆਂ ਹਨ।
ਗੁਜਰਾਤ ਦੇ ਤੱਟੀ ਇਲਾਕਿਆਂ ਨਾਲ ਟਕਰਾਉਣ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਚੱਕਰਵਾਤੀ ਤੂਫ਼ਾਨ ਬਿਪਰਜੋਏ ਕਮਜ਼ੋਰ ਹੋ ਗਿਆ ਹੈ। ਬਿਪਰਜੋਏ ਦਾ ਕਹਿਰ ਦੱਸ ਕੇ ਕਈ ਸਹੀ-ਗਲਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਸ ਕੜੀ ‘ਚ ਤੂਫਾਨ ਦੇ ਦੋ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਪਹਿਲੀ ਵੀਡੀਓ ‘ਚ ਸੜਕ ਦੇ ਕਿਨਾਰੇ ਇਕ ਦੁਕਾਨ ‘ਚੋਂ ਕੁਰਸੀਆਂ-ਮੇਜ਼ ਉੱਡ ਰਹੇ ਹਨ ਜਦਕਿ ਦੂਜੀ ਵੀਡੀਓ ਦੇ ਵਿੱਚ ਕਈ ਇਮਾਰਤਾਂ ਨੂੰ ਪਾਣੀ ਵਿੱਚ ਜਲਥਲ ਦੇਖਿਆ ਜਾ ਸਕਦਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਇੱਕ ਇਕ ਕਰਕੇ ਇਹਨਾਂ ਵੀਡੀਓ ਦੀ ਜਾਂਚ ਸ਼ੁਰੂ ਕੀਤੀ।
Fact Check/Verification
ਪਹਿਲੀ ਵੀਡੀਓ
ਵੀਡੀਓ ਦੇ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜਣ ‘ਤੇ, ਸਾਨੂੰ ਅਰੁਣਕੁਮਾਰ ਹੁਰਾਲੀਮਠ ਨਾਮਕ ਪੱਤਰਕਾਰ ਦੁਆਰਾ ਕੀਤੇ ਗਏ ਟਵੀਟ ਵਿੱਚ ਵਾਇਰਲ ਵੀਡੀਓ ਮਿਲਿਆ। ਅਰੁਣ ਨੇ ਇਸ ਵੀਡੀਓ ਨੂੰ 5 ਮਈ 2022 ਨੂੰ ਸਾਂਝਾ ਕੀਤਾ ਅਤੇ ਇਸ ਵੀਡੀਓ ਨੂੰ ਕਰਨਾਟਕ ਦੇ ਹੁਬਲੀ ਹਵਾਈ ਅੱਡੇ ਦੀ ਕੰਟੀਨ ਦਾ ਦੱਸਿਆ।
ਕੀਵਰਡਸ ਦੀ ਮਦਦ ਨਾਲ ਖੋਜ ਕਰਨ ‘ਤੇ ਸਾਨੂੰ ਨਿਊਜ਼ 18 ਅਤੇ ਟਾਈਮਜ਼ ਨਾਓ ਦੀਆਂ ਰਿਪੋਰਟਾਂ ਵੀ ਮਿਲੀਆਂ, ਜਿਸ ਵਿਚ ਇਸ ਵੀਡੀਓ ਨੂੰ ਹੁਬਲੀ ਏਅਰਪੋਰਟ ਕੰਟੀਨ ਦਾ ਦੱਸਿਆ ਗਿਆ ਹੈ। ਖਬਰਾਂ ਵਿੱਚ ਦੱਸਿਆ ਗਿਆ ਹੈ ਕਿ 5 ਮਈ 2022 ਨੂੰ ਹੁਬਲੀ ਵਿੱਚ ਮੀਂਹ ਨਾਲ ਇੰਨਾ ਤੇਜ਼ ਤੂਫਾਨ ਆਇਆ ਕਿ ਏਅਰਪੋਰਟ ਦੀ ਕੰਟੀਨ ਦੀਆਂ ਕੁਰਸੀਆਂ, ਮੇਜ਼ ਅਤੇ ਕਰੌਕਰੀ ਦਾ ਸਮਾਨ ਉੱਡ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਗੂਗਲ ਮੈਪਸ ‘ਤੇ ਸਾਨੂੰ ਹੁਬਲੀ ਏਅਰਪੋਰਟ ‘ਤੇ ਬਣੀ ਇਸ ਕੰਟੀਨ ਦੀ ਫੋਟੋ ਵੀ ਮਿਲੀ। ਵਾਇਰਲ ਵੀਡੀਓ ਨਾਲ ਇਸ ਫੋਟੋ ਦਾ ਮੇਲ ਕਰਨ ‘ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦੋਵੇਂ ਇਕ ਹੀ ਜਗ੍ਹਾ ਦੇ ਹਨ।
ਦੂਜੀ ਵੀਡੀਓ
ਵਾਇਰਲ ਕਲਿੱਪ ਦੇ ਫਰੇਮਾਂ ‘ਤੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜ ਕਰਨ ਤੇ ਸਾਨੂੰ 13 ਸਤੰਬਰ, 2021 ਨੂੰ YouTube ਚੈਨਲ vadhiya bhai369 ਦੁਆਰਾ ਪੋਸਟ ਕੀਤੀ ਇੱਕ ਵੀਡੀਓ ਮਿਲੀ। ਵੀਡੀਓ ਦੇ ਵਰਣਨ ਤੋਂ ਪਤਾ ਲੱਗਿਆ ਕਿ ਜਾਮਨਗਰ ਵਿੱਚ ਲਗਾਤਾਰ ਮੀਂਹ ਨੇ “ਐਮਰਜੈਂਸੀ ਸਥਿਤੀ” ਪੈਦਾ ਕਰ ਦਿੱਤੀ ਸੀ।
ਵੀਡੀਓ ਨੂੰ 13 ਸਤੰਬਰ, 2021 ਨੂੰ @Viralgujrat ਦੁਆਰਾ ਵੀ ਫੇਸਬੁੱਕ ‘ਤੇ ਵੀ ਸਾਂਝਾ ਕੀਤਾ ਗਿਆ ਸੀ।
ਸਤੰਬਰ 2021 ‘ਚ ਭਾਰੀ ਬਾਰਿਸ਼ ਕਾਰਨ ਜਾਮਨਗਰ ਅਤੇ ਰਾਜਕੋਟ ਸਮੇਤ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ‘ਚ ਹੜ੍ਹ ਆ ਗਏ ਸਨ। ਇਹਨਾਂ ਹੜ੍ਹ ਦੇ ਬਾਰੇ ਵਿੱਚ ਸਾਨੂੰ ਸਾਲ 2021 ਦੇ ਵਿੱਚ ਪ੍ਰਕਾਸ਼ਿਤ ਕਈ ਮੀਡਿਆ ਰਿਪੋਰਟਾਂ ਮਿਲੀਆਂ।
Conclusion
ਇਸ ਤਰ੍ਹਾਂ ਸਾਡੀ ਜਾਂਚ ਵਿਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵੀਡੀਓ ਦਾ ਬਿਪਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਪੁਰਾਣੀਆਂ ਹਨ।
Result: False
Our Sources
YouTube Video By vadhiya bhai369, Dated September 13, 2021
Facebook Post By @Viralgujrat, Dated September 13, 2021
Tweet of Arunkumar Huralimat, posted on May 5, 2022
Reports of News18 and Times Now
Google Maps
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.